ਵਟਸਐਪ ਦੇ ਹੁਣ ਦੁਨੀਆਭਰ ''ਚ ਹੋਏ 2 ਅਰਬ ਯੂਜ਼ਰਸ

02/13/2020 12:30:31 AM

ਗੈਜੇਟ ਡੈਸਕ—ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਫੇਸਬੁੱਕ ਦੇ ਮਾਲੀਕਾਨਾ ਹੱਕ ਵਾਲੇ ਮੈਸੇਜਿੰਗ ਐਪ ਵਟਸਐਪ ਨੇ ਐਲਾਨ ਕੀਤਾ ਹੈ ਕਿ ਦੁਨੀਆਭਰ 'ਚ ਉਸ ਦੇ 2 ਅਰਬ ਤੋਂ ਜ਼ਿਆਦਾ ਯੂਜ਼ਰਸ ਹੋ ਗਏ ਹਨ। ਐਕਟੀਵ ਯੂਜ਼ਰਸ ਦੇ ਮਾਮਲੇ 'ਚ ਵਟਸਐਪ ਹੁਣ ਫੇਸਬੁੱਕ ਤੋਂ ਪਿਛੇ ਹੈ, ਜਿਸ ਦੇ ਯੂਜ਼ਰਸ ਦੀ ਗਿਣਤੀ 2.4 ਅਰਬ ਹੈ। ਵਟਸਐਪ ਨੇ 2 ਸਾਲ ਪਹਿਲਾਂ ਖੁਲਾਸਾ ਕੀਤਾ ਸੀ ਉਸ ਦੇ ਯੂਜ਼ਰਸ ਦੀ ਗਿਣਤੀ 1.5 ਅਰਬ ਹੈ। ਜੂਨ 2017 'ਚ ਫੇਸਬੁੱਕ ਦੇ ਯੂਜ਼ਰਸ ਦੀ ਗਿਣਤੀ 2 ਅਰਬ ਦੇ ਪਾਰ ਹੋ ਗਈ ਸੀ। ਹਾਲਾਂਕਿ, ਵਟਸਐਪ ਨੇ ਇਹ ਕਨਫਰਮ ਨਹੀਂ ਕੀਤਾ ਹੈ ਕਿ ਭਾਰਤ 'ਚ ਫਿਲਹਾਲ ਉਸ ਦੇ ਕਿੰਨੇ ਯੂਜ਼ਰਸ ਹਨ। ਪਿਛਲੇ ਸਾਲ ਜੁਲਾਈ 'ਚ ਭਾਰਤ 'ਚ ਵਟਸਐਪ ਦੇ ਯੂਜ਼ਰਸ ਦੀ ਗਿਣਤੀ 40 ਕਰੋੜ ਪਹੁੰਚ ਗਈ ਸੀ ਅਤੇ ਵਟਸਐਪ ਲਈ ਭਾਰਤ ਸਭ ਤੋਂ ਵੱਡੀ ਮਾਰਕੀਟ ਹੈ।

ਇੰਸਟੈਂਟ ਮੈਸੇਜਿੰਗ ਮਾਰਕੀਟਿੰਗ 'ਚ ਟਾਪ 'ਤੇ ਵਟਸਐਪ
ਦੁਨੀਆਭਰ 'ਚ 2 ਅਰਬ ਯੂਜ਼ਰਸ ਨਾਲ ਇੰਸਟੈਂਟ ਮੈਸੇਜਿੰਗ ਮਾਰਕੀਟ 'ਚ ਵਟਸਐਪ ਟਾਪ 'ਤੇ ਹੈ। ਉੱਥੇ, ਵਟਸਐਪ ਦੇ ਮੁਕਾਬਲੇਬਾਜ਼ੀ ਐਪ ਵੀਚੈਟ ਦੇ ਜ਼ਿਆਦਾ ਯੂਜ਼ਰਸ ਚੀਨ 'ਚ ਹਨ। ਇਕ ਸਾਲ ਪਹਿਲਾਂ ਵੀਚੈਟ ਦੇ ਯੂਜ਼ਰਸ ਦੀ ਗਿਣਤੀ 1 ਅਰਬ ਸੀ। ਅਜਿਹੇ 'ਚ ਯੂਜ਼ਰਸ ਦੀ ਗਿਣਤੀ ਦੇ ਮਾਮਲੇ 'ਚ ਵੀਚੈਟ ਫਿਲਹਾਲ ਵਟਸਐਪ ਤੋਂ ਕਾਫੀ ਪਿਛੇ ਹੈ। ਉੱਥੇ ਟੈਲੀਗ੍ਰਾਮ ਦੇ ਯੂਜ਼ਰਸ ਦੀ ਗਿਣਤੀ ਪਿਛਲੇ ਸਾਲ ਅਕਤੂਬਰ 'ਚ 30 ਕਰੋੜ ਸੀ। ਇਕ ਰਿਪੋਰਟ ਮੁਤਾਬਕ 2022 ਤਕ ਫੋਨ ਬੇਸਡ ਓਵਰ-ਦਿ-ਟਾਪ ਮੈਸੇਜਿੰਗ ਪਲੇਟਫਾਰਮ ਦੇ ਯੂਜ਼ਰਸ ਦੀ ਕੁਲ ਗਿਣਤੀ 3 ਅਰਬ ਪਹੁੰਚ ਸਕਦੀ ਹੈ।

ਸਕਿਓਰਟੀ ਨਾਲ ਕੋਈ ਸਮਝੌਤਾ ਨਹੀਂ
ਵਟਸਐਪ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਅਸੀਂ ਇਹ ਸਾਂਝਾ ਕਰਕੇ ਬੇਹਦ ਉਤਸ਼ਾਹਿਤ ਹਾਂ ਕਿ ਵਟਸਐਪ ਦੁਨੀਆਭਰ 'ਚ ਦੋ ਅਰਬ ਤੋਂ ਜ਼ਿਆਦਾ ਨੂੰ ਸਪੋਰਟ ਕਰਦਾ ਹੈ। ਆਪਣੇ ਗਲੋਬਲ ਅਨਾਊਂਸਮੈਂਟ 'ਚ ਇਨਕ੍ਰਿਪਸ਼ਨ 'ਤੇ ਜ਼ੋਰ ਦਿੰਦੇ ਹੋਏ ਵਟਸਐਪ ਨੇ ਕਿਹਾ ਕਿ ਮਾਰਡਨ ਲਾਈਫ 'ਚ ਮਜ਼ਬੂਤ ਇਨਕ੍ਰਿਪਸ਼ਨ ਇਕ ਜ਼ਰੂਰਤ ਹੈ। ਵਟਸਐਪ ਨੇ ਕਿਹਾ ਕਿ ਉਹ ਸਕਿਓਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਕਿਉਂਕਿ ਇਹ ਲੋਕਾਂ ਨੂੰ ਘੱਟ ਸੁਰੱਖਿਅਤ ਬਣਾਵੇਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਵਿਅਕਤੀਗਤ ਗੱਲਬਾਤ ਕਦੇ ਸਿਰਫ ਫੇਸ-ਟੂ-ਫੇਸ ਸੰਭਵ ਸੀ ਪਰ ਹੁਣ ਇੰਸਟੈਂਟ ਚੈਟ ਅਤੇ ਵੀਡੀਓ ਕਾਲਿੰਗ ਲਈ ਲੰਬੀ ਦੂਰੀ 'ਚ ਹੋ ਸਕਦੀ ਹੈ। ਵਟਸਐਪ ਨੇ ਕਿਹਾ ਕਿ ਮਜ਼ਬੂਤ ਇਨਕ੍ਰਿਪਸ਼ਨ ਕਦੇ ਨਾ ਟੁੱਟਣ ਵਾਲੇ ਡਿਜ਼ੀਟਲ ਲਾਕ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਕਿ ਯੂਜ਼ਰਸ ਵੱਲੋਂ ਵਟਸਐਪ 'ਤੇ ਭੇਜੀ ਜਾਣ ਵਾਲੀ ਇਨਫਾਰਮੇਸ਼ਨ ਨੂੰ ਸੁਰੱਖਿਅਤ ਰੱਖਦਾ ਹੈ। ਨਾਲ ਹੀ, ਉਨ੍ਹਾਂ ਨੂੰ ਹੈਕਰਸ ਅਤੇ ਕ੍ਰਿਮਿਨਲਸ ਤੋਂ ਪ੍ਰੋਟੈਕਟ ਕਰਦਾ ਹੈ।


Karan Kumar

Content Editor

Related News