WhatsApp ’ਤੇ ਰੋਜ਼ਾਨਾ ਭੇਜੇ ਜਾ ਰਹੇ ਹਨ 100 ਅਰਬ ਮੈਸੇਜ : ਜ਼ੁਕਰਬਰਗ

Monday, Nov 02, 2020 - 10:47 AM (IST)

WhatsApp ’ਤੇ ਰੋਜ਼ਾਨਾ ਭੇਜੇ ਜਾ ਰਹੇ ਹਨ 100 ਅਰਬ ਮੈਸੇਜ : ਜ਼ੁਕਰਬਰਗ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਤੇ ਰੋਜ਼ਾਨਾ ਕਰੀਬ 100 ਅਰਬ ਮੈਸੇਜ ਭੇਜੇ ਜਾ ਰਹੇ ਹਨ। ਇਸ ਦੀ ਜਾਣਕਾਰੀ ਖ਼ੁਦ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਦਿੱਤੀ ਹੈ। ਇਕ ਦਿਨ ’ਚ 100 ਅਰਬ ਮੈਸੇਜ ਦਾ ਅੰਕੜਾ ਵਟਸਐਪ ਨੇ ਨਵੇਂ ਸਾਲ (2020) ਦੀ ਪਹਿਲੀ ਸ਼ਾਮ ਨੂੰ ਪਾਰ ਕੀਤਾ ਸੀ। ਤਿਮਾਹੀ ਦੀ ਰਿਪੋਰਟ ਜਾਰੀ ਕਰਦੇ ਹੋਏ ਮਾਰਕ ਜ਼ੁਕਰਬਰਗ ਨੇ ਦੱਸਿਆ ਕਿ ਦੁਨੀਆ ਦੇ ਕਰੀਬ 2.5 ਅਰਬ ਲੋਕ ਰੋਜ਼ਾਨਾ ਕਿਸੇ-ਨਾ-ਕਿਸੇ ਰੂਪ ’ਚ ਫੇਸਬੁੱਕ ਦੇ ਕਿਸੇ ਇਕ ਜਾਂ ਜ਼ਿਆਦਾ ਐਪਸ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ’ਚ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਫੇਸਬੁੱਕ ਮੈਸੇਂਜਰ ਸ਼ਾਮਲ ਹਨ। ਇਨ੍ਹਾਂ ਸਾਰੇ ਪਲੇਟਫਾਰਮਾਂ ’ਤੇ ਵਿਗਿਆਪਨਦਾਤਾਵਾਂ ਦੀ ਗਿਣਤੀ ਵੀ 10 ਮਿਲੀਅਨ ਯਾਨੀ ਇਕ ਕਰੋੜ ਹੋ ਗਈ ਹੈ। 

ਨਵੇਂ ਸਾਲ ਦੀ ਸ਼ਾਮ ਨੂੰ ਵਟਸਐਪ ਰਾਹੀਂ ਸਭ ਤੋਂ ਜ਼ਿਆਦਾ ਮੈਸੇਜ ਭੇਜੇ ਜਾਂਦੇ ਹਨ। ਸਾਲ 2017 ’ਚ ਨਵੇਂ ਸਾਲ ਦੀ ਸ਼ਾਮ ਨੂੰ ਵਟਸਐਪ ’ਤੇ 63 ਅਰਬ ਮੈਸੇਜ ਭੇਜੇ ਗਏ ਸਨ। ਉਸ ਤੋਂ ਬਾਅਦ 2018 ’ਚ 75 ਅਰਬ ਅਤੇ 2019 ’ਚ 100 ਅਰਬ ਮੈਸੇਜ ਭੇਜੇ ਗਏ। ਰੋਜ਼ਾਨਾ 100 ਅਰਬ ਮੈਸੇਜ ਭੇਜੇ ਜਾ ਰਹੇ ਹਨ। ਅਜਿਹੇ ’ਚ ਵਟਸਐਪ ਕਿਸੇ ਵੀ ਐਪ ਦੇ ਮੁਕਾਬਲੇ ਸਭ ਤੋਂ ਮੈਸੇਜ ਡਿਲਿਵਰ ਕਰਨ ਵਾਲਾ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਬਣ ਗਿਆ ਹੈ। ਇਸ ਸਾਲ ਜਨਵਰੀ ’ਚ ਵਟਸਐਪ ਦੇ ਐਂਡਰਾਇਡ ਯੂਜ਼ਰਸ ਦੀ ਗਿਣਤੀ 5 ਅਰਬ ਦੇ ਅੰਕੜੇ ਨੂੰ ਪਾਰ ਕਰ ਗਈਸੀ ਅਤੇ ਇਸੇ ਦੇ ਨਾਲ ਵਟਸਐਪ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਗੈਰ-ਗੂਗਲ ਐਪ ਬਣ ਗਿਆ ਹੈ। 


author

Rakesh

Content Editor

Related News