WhatsApp 'ਚ ਹੋਇਆ ਵੱਡਾ ਬਦਲਾਅ, ਨਵੀਂ ਲੁੱਕ ਦੇ ਨਾਲ ਮਿਲਣਗੇ ਸ਼ਾਨਦਾਰ ਫੀਚਰਜ਼

Tuesday, Oct 17, 2023 - 07:05 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ 'ਚ ਹੁਣ ਇਕ ਵੱਡਾ ਬਦਲਾਅ ਹੋਇਆ ਹੈ। ਵਟਸਐਪ ਨੇ ਲੰਬੀ ਟੈਸਟਿੰਗ ਤੋਂ ਬਾਅਦ ਐਪ ਦੀ ਨਵੀਂ ਲੁੱਕ ਜਾਰੀ ਕਰ ਦਿੱਤੀ ਹੈ। ਵਟਸਐਪ ਦਾ ਨਵਾਂ ਇੰਟਰਫੇਸ ਅਜਿਹਾ ਹੈ ਕਿ ਇਕ ਹੱਥ ਨਾਲ ਵੀ ਇਸਤੇਮਾਲ ਕਰਨ 'ਚ ਪਰੇਸ਼ਾਨੀ ਨਹੀਂ ਹੋਵੇਗੀ। ਬਾਟਮ ਟੈਬ ਇੰਟਰਫੇਸ ਨੂੰ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਐਂਡਰਾਇਡ ਦੇ ਬੀਟਾ ਵਰਜ਼ਨ ਲਈ ਅਤੇ ਬਾਅਦ 'ਚ ਆਈ.ਓ.ਐੱਸ. ਲਈ ਜਾਰੀ ਕੀਤਾ ਸੀ। ਹੁਣ ਇਸਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- 24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

ਵਟਸਐਪ ਦੀ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਨਵਾਂ ਕਲਰ ਅਤੇ ਰੀ-ਡਿਜ਼ਾਈਨ ਇੰਟਰਫੇਸ ਮਿਲੇਗਾ। ਵਟਸਐਪ ਦੇ ਐਂਡਰਾਇਡ ਵਰਜ਼ਨ 2.23.20.76 'ਤੇ ਨਵੇਂ ਫੀਚਰ ਨੂੰ ਦੇਖਿਆ ਜਾ ਸਕਦਾ ਹੈ। ਇਹ ਵਰਜ਼ਨ ਗੂਗਲ ਪਲੇਅ ਸਟੋਰ 'ਤੇ ਵੀ ਮੌਜੂਦ ਹੈ। ਨਵੀਂ ਅਪਡੇਟ ਤੋਂ ਬਾਅਦ ਐਪ 'ਚ ਹੇਠਲੇ ਪਾਸੇ ਚੈਟ, ਅਪਡੇਟ, ਕਮਿਊਨਿਟੀ ਅਤੇ ਕਾਲ ਦੇ ਬਟਨ ਦਿਸਣਗੇ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

PunjabKesari

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ

ਇਨ੍ਹਾਂ ਸਭ ਟੈਬ ਦੇ ਨਾਲ ਨਵੇਂ ਆਈਕਨ ਵੀ ਦਿਸ ਰਹੇ ਹਨ। ਨਵੀਂ ਅਪਡੇਟ ਦੇ ਨਾਲ ਸਭ ਤੋਂ ਵੱਡਾ ਬਦਲਾਅ ਇਹੀ ਹੋਇਆ ਹੈ ਕਿ ਇਕ ਹੱਥ ਨਾਲ ਇਸਤੇਮਾਲ ਕਰਨ ਤੋਂ ਬਾਅਦ ਵੀ ਯੂਜ਼ਰਜ਼ ਵੱਖ-ਵੱਖ ਟੈਬ 'ਚ ਆਸਾਨੀ ਨਾਲ ਸਵਿੱਚ ਕਰ ਸਕਦ ਹਨ। ਨਵੀਂ ਅਪਡੇਟ ਫਿਲਹਾਲ ਐਂਡਰਾਇਡ ਯੂਜ਼ਰਜ਼ ਲਈ ਜਾਰੀ ਹੋਈ ਹੈ। ਜਲਦ ਹੀ ਇਸਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਜਾ ਸਕਦਾ ਹੈ। 

ਪਿਛਲੇ ਹਫਤੇ ਵਟਸਐਪ ਨੇ ਚੈਨਲ ਫੀਚਰ ਲਈ ਸਟੇਬਲ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਐਪ 'ਚ ਸਭ ਤੋਂ ਉਪਰ ਦਿਸਣ ਵਾਲਾ ਆਈਕਾਨਿਕ ਗਰੀਨ ਬਾਰ ਨਹੀਂ ਦਿਸੇਗਾ। ਹੁਣ ਪੂਰਾ ਇੰਟਰਫੇਸ ਚਿੱਟੇ ਰੰਗ 'ਚ ਦਿੱਸੇਗਾ। 

ਇਹ ਵੀ ਪੜ੍ਹੋ- ਸਾਈਬਰ ਠੱਗਾਂ ਨੇ ਹੁਣ ਬੈਂਕ OTP ਦਾ ਵੀ ਲੱਭ ਲਿਆ ਤੋੜ, ਇਕ ਗਲਤੀ ਕਰ ਦੇਵੇਗੀ ਤੁਹਾਨੂੰ ਕੰਗਾਲ


Rakesh

Content Editor

Related News