ਵਟਸਐਪ ''ਚ ਜਲਦੀ ਜਾਣਗੇ ਐਡਿਟ ਤੇ ਰੀਕਾਲ ਫੀਚਰ, ਫਿਰ ਮਿਲੀ ਝਲਕ
Tuesday, Sep 12, 2017 - 08:05 PM (IST)

ਜਲੰਧਰ- ਵਟਸਐਪ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਰੀਕਾਲ ਅਤੇ ਰੀਵੋਕ ਫੀਚਰ ਨੂੰ ਟੈਸਟ ਕੀਤੇ ਜਾਣ ਦੀਆਂ ਖਬਰਾਂ ਹਨ। ਹਾਲਾਂਕਿ ਕੰਪਨੀ ਨੇ ਹੁਣ ਤੱਕ ਇਸ ਫੀਚਰ ਨੂੰ ਸਟੇਬਲ ਵਰਜ਼ਨ 'ਚ ਰੋਲ ਆਊਟ ਨਹੀਂ ਕੀਤਾ ਹੈ। ਹੁਣ ਮੈਸੇਜ ਵਾਪਸ ਲੈਣ ਵਾਲੇ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਵਟਸਐਪ ਦੇ ਬੀਟਾ ਵਰਜ਼ਨ 'ਚ ਪੇਸ਼ ਕੀਤਾ ਗਿਆ ਹੈ। ਇਹ ਇਸ਼ਾਰਾ ਕਰਦਾ ਹੈ ਕਿ ਫੀਚਰ ਹੁਣ ਆਮ ਯੂਜ਼ਰਸ ਦੀ ਪਹੁੰਚ ਤੋਂ ਬਹੁਤ ਦੂਰ ਨਹੀਂ ਹੈ।
WABetainfo ਨੇ ਜਾਣਕਾਰੀ ਦਿੱਤੀ ਹੈ ਕਿ ਵਟਸਐਪ ਐਂਡਰਾਇਡ ਅਤੇ ਆਈ.ਓ.ਐੱਸ. ਐਪ 'ਤੇ ਰੀਕਾਲ ਫੀਚਰ 'Delete for everyone' ਨੂੰ ਟੈਸਟ ਕਰ ਰਹੀ ਹੈ। ਇਸ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਕਿਸੇ ਕਾਨਟੈਕਟ ਨੂੰ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਰੀਡਰ ਦੇ ਪੜ੍ਹਨ ਤੋਂ ਪਹਿਲਾਂ ਡਿਲੀਟ ਕਰਨ ਦੀ ਸੁਵਿਧਾ ਮਿਲੇਗੀ। WABetainfo ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਅਲੱਗ ਰੀਕਾਲ ਸਰਵਰ ਨੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਫਲਤਾਪੂਰਨ ਮੈਸੇਜ ਡਿਲੀਟ ਹੋ ਰਹੇ ਹਨ। ਹਾਲਾਂਕਿ ਅਜੇ ਜ਼ਿਆਦਾਤਰ ਯੂਜ਼ਰਸ ਲਈ ਇਹ ਫੀਚਰ ਉਪਲੱਬਧ ਨਹੀਂ ਹੈ ਅਤੇ ਵਟਸਐਪ ਦੁਆਰਾ ਫੀਚਰ ਨੂੰ ਆਮ ਯੂਜ਼ਰਸ ਲਈ ਜਾਰੀ ਕਰਨ ਤੱਕ ਇੰਤਜ਼ਾਰ ਕਰਨਾ ਹੋਵੇਗਾ। WABetainfo ਦੁਆਰਾ ਜਾਰੀ ਕੀਤੇ ਗਏ ਸਕਰੀਨਸ਼ਾਟ ਤੋਂ ਇਹ ਸਾਫ ਨਹੀਂ ਹੈ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ। ਇਸ ਵਿਚ ਦੱਸਿਆ ਗਿਆ ਹੈ ਕਿ ਜਦੋਂ ਐਂਡਰਾਇਡ ਅਤੇ ਆਈ.ਓ.ਐੱਸ. ਵਟਸਐਪ ਸੈਂਡਰ ਮੈਸੇਜ ਡਿਲੀਟ ਕਰਦੇ ਹਨ ਤਾਂ ਨੋਟੀਫਿਕੇਸ਼ਨ ਪੈਨਲ ਤੋਂ ਵੀ ਮੈਸੇਜ ਡਿਲੀਟ ਹੋ ਜਾਣਗੇ।
ਵਟਸਐਪ ਦੁਆਰਾ ਇਸ ਤੋਂ ਪਹਿਲਾਂ ਜੁਲਾਈ 'ਚ ਵਿੰਡੋਜ਼ ਬੀਟਾ ਐਪ ਲਈ ਰੀਕਾਲ ਫੀਚਰ ਜਾਰੀ ਕੀਤਾ ਸੀ। ਵਿੰਡੋਜ਼ ਫੋਨ 'ਤੇ ਵਟਸਐਪ ਬੀਟਾ ਵਰਜ਼ਨ 2.17.218 'ਚ ਰੀਕਾਲ ਫੀਚਰ ਨੂੰ ਪੇਸ਼ ਕੀਤਾ ਗਿਆ। ਪੁਰਾਣੀ ਰਿਪੋਰਟ 'ਚ ਭੇਜੇ ਹੋਏ ਮੈਸੇਜ ਨੂੰ ਐਡਿਟ ਕਰਨ ਅਤੇ ਡਿਲੀਟ ਜਾਂ ਰੀਕਾਲ ਕਰਨ ਦੇ ਫੀਚਰ ਦੀ ਝਲਕ ਵਟਸਐਪ ਐਂਡਰਾਇਡ ਐਪ ਦੇ ਬੀਟਾ ਵਰਜ਼ਨ 'ਤੇ ਦੇਖਣ ਨੂੰ ਮਿਲੀ ਸੀ। ਵਟਸਐਪ ਦੇ ਐਂਡਰਾਇਡ ਵਰਜ਼ਨ 2.17.25 ਅਤੇ 2.17.26 'ਚ ਐਡਿਟ ਅਤੇ ਰਿਵੋਕ ਫੀਚਰ ਮੌਜੂਦ ਸਨ।