WhatsApp ਨੇ ਅਧਿਕਾਰਿਤ ਤੌਰ ''ਤੇ ਲਾਂਚ ਕੀਤੀ ਬਿਜ਼ਨੈੱਸ ਐਪ

01/19/2018 12:59:40 PM

ਜਲੰਧਰ- ਜਲਦ ਹੀ ਤੁਸੀਂ WhatsApp ਦੇ ਰਾਹੀਂ ਸਬਜ਼ੀ, ਕੁਝ ਹੋਰ ਕਰਿਆਨੇ ਦਾ ਸਮਾਨ ਖਰੀਦ ਸਕੋਗੇ, ਕਿਉਂਕਿ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਵਟਸਐਪ ਦੀ ਬਿਜ਼ਨੈੱਸ ਐਪ ਲਾਂਚ ਹੋ ਗਈ ਹੈ। ਇਹ ਐਪ 19 ਜਨਵਰੀ 2018 ਮਤਲਬ ਅੱਜ ਦੁਨੀਆ ਦੇ ਕੁੱਝ ਦੇਸ਼ਾਂ 'ਚ ਲਾਈਵ ਹੋ ਜਾਵੇਗੀ। ਦੱਸ ਦੱਈਏ ਕਿ ਵਟਸਐਪ ਦੀ ਬਿਜ਼ਨੈੱਸ ਐਪ 'ਤੇ ਬਲੂ ਟਿਕ ਹੋਵੇਗਾ ਜਿਸ ਦਾ ਮਤਲਬ ਅਕਾਊਂਟ ਦਾ ਵੈਰੀਵਾਈ ਹੋਣਾ ਹੋਵੇਗਾ।

ਵਟਸਐਪ ਬਿਜ਼ਨੈੱਸ ਐਪ ਨੂੰ ਅੱਜ ਇੰਡੋਨੇਸ਼ੀਆ, ਇਟਲੀ, ਮੈਕਸਿਕੋ, ਯੂਕੇ ਅਤੇ ਅਮਰੀਕਾ 'ਚ ਗੂਗਲ ਪਲੇਅ-ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕੇਗੀ, ਜਦਕਿ ਭਾਰਤ 'ਚ ਇਹ ਐਪ ਕਦੋਂ ਉਪਲੱਬਧ ਹੋਵੇਗੀ ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਐਪ ਜਲਦ ਹੀ ਲਾਂਚ ਹੋਵੇਗੀ। ਐਪ ਦੀ ਲਾਂਚਿੰਗ ਤੋਂ ਬਾਅਦ ਡੈਸਕਟਾਪ 'ਤੇ ਵੀ ਵਟਸਐਪ ਬਿਜ਼ਨੈੱਸ ਐਪ ਦੀ ਸਪੋਰਟ ਮਿਲੇਗੀ। 

ਹਾਲ ਹੀ 'ਚ ਵਟਸਐਪ ਦੇ ਇਕ ਬਿਆਨ ਦੇ ਮੁਤਾਬਕ ਭਾਰਤ ਅਤੇ ਬ੍ਰਾਜ਼ੀਲ 80 ਫੀਸਦੀ ਛੋਟੇ ਵਪਾਰੀ ਆਪਣੇ ਗਾਹਕਾਂ ਨਾਲ ਜੁੜਣ ਲਈ ਵਟਸਐਪ ਦਾ ਯੂਜ਼ ਕਰਦੇ ਹਨ। ਅਜਿਹੇ 'ਚ ਭਾਰਤ ਅਤੇ ਬ੍ਰਾਜ਼ੀਲ ਕੰਪਨੀ ਲਈ ਵੱਡਾ ਬਾਜ਼ਾਰ ਹੈ। ਦੱਸ ਦੱਈਏ ਕਿ ਪੂਰੀ ਦੁਨੀਆ 'ਚ ਇਸ ਸਮੇਂ ਵਟਸਐਪ ਦੇ 1 ਅਰਬ ਤੋਂ ਵੀ ਜ਼ਿਆਦਾ ਯੂਜ਼ਰਸ ਹਨ।


Related News