ਵਟਸਐਪ ''ਚ ਜਲਦੀ ਹੀ ਐਡ ਹੋਵੇਗਾ ਇਹ ਕੰਮ ਦਾ ਫੀਚਰ
Tuesday, Apr 04, 2017 - 12:46 PM (IST)

ਜਲੰਧਰ- ਦੁਨੀਆ ਦੀ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਹੁਣ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਨਾਲ ਇਕ ਵਾਰ ''ਚ ਕਈ ਕੰਟੈੱਕਟ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਯੂਜ਼ਰ ਇਕ ਵਾਰ ''ਚ ਇਕ ਹੀ ਕੰਟੈੱਕਟ ਨੂੰ ਸ਼ੇਅਰ ਕਰ ਸਕਦੇ ਸਨ ਪਰ ਹੁਣ ਇਸ ਦੀ ਲਿਮਟ ਨੂੰ ਵਧਾ ਦਿੱਤਾ ਗਿਆ ਹੈ। ਲੇਟੈਸਟ ਐਂਡਰਾਇਡ ਬੀਟਾ ਵਰਜ਼ਨ ''ਚ ਇਸ ਫੀਚਰ ਨੂੰ ਦੇਖਿਆ ਜਾ ਸਕਦਾ ਹੈ ਅਤੇ ਜਲਦੀ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਸਕਦਾ ਹੈ।
ਐਂਡਰਾਇਡ ਪੁਲਸ ਨੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ ਦੇਖਿਆ ਸੀ। ਇਸ ਦੀ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫੀਚਰ ਨੂੰ ਐਂਡਰਾਇਡ ਵਟਸਐਪ ਬੀਟਾ ਵਰਜ਼ਨ 2.17.122 ਜਾਂ 2.17.123 ''ਚ ਦਿੱਤਾ ਗਿਆ ਸੀ। ਇਹ ਫੀਚਰ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਪਰ ਹੁਣ ਯੂਜ਼ਰ ਇਕ ਵਾਰ ''ਚ ਇਕ ਕੰਟੈੱਕਟ ਦੀ ਥਾਂ 100 ਤੋਂ ਜ਼ਿਆਦਾ ਕੰਟੈੱਕਟ ਭੇਜ ਸਕਦੇ ਹਨ। ਇਹ ਫੀਚਰ ਗਰੁੱਪ ਅਤੇ ਇੰਡੀਵਿਜ਼ੁਅਲ ਚੈਟ ਦੋਵਾਂ ''ਚ ਕੰਮ ਕਰਦਾ ਹੈ। ਮਲਟੀਪਲ ਕੰਟੈੱਕਟ ਯੂਜ਼ਰ ਨੂੰ ਇਕ ਬਾਕਸ ''ਚ ਦਿਖਾਈ ਦਿੰਦੇ ਹਨ, ਜਿਸ ਨੂੰ ਖੋਲ੍ਹਣ ''ਤੇ ਯੂਜ਼ਰ ਚੁਣ ਸਕਦੇ ਹਨ ਕਿ ਕਿਸ ਕੰਟੈੱਕਟ ਨੂੰ ਉਹ ਆਪਣੇ ਸਮਰਾਟਫੋਨ ''ਚ ਸਟੋਰ ਕਰਨਾ ਚਾਹੁੰਦੇ ਹਨ। ਇਹ ਪ੍ਰਕਿਰਿਆ ਕਾਫੀ ਸਪੱਸ਼ਟ ਹੈ ਕਿਉਂਕਿ ਇਕ ਵਾਰ ''ਚ ਕਈ ਕੰਟੈੱਕਟ ਨੂੰ ਭੇਜਣ ''ਤੇ ਚੈਟ ਫੀਡ ਭਰ ਜਾਂਦੀ ਹੈ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਫੀਚਰ ਅਜੇ ਬੀਟਾ ਐਪ ''ਚ ਹੀ ਉਪਲੱਬਧ ਹੈ ਅਤੇ ਜੇਕਰ ਤੁਸੀਂ ਇਸ ਫੀਚਰ ਨੂੰ ਤੁਰੰਤ ਪਾਉਣਾ ਚਾਹੁੰਦੇ ਹੋ ਤਾਂ ਗੂਗਲ ਪਲੇ ''ਤੇ ਬੀਟਾ ਟੈਸਟਰ ਲਈ ਸਾਈਨ-ਅਪ ਕਰੋ। ਸਾਰੇ ਐਂਡਰਾਇਡ ਜਾਂ ਆਈ.ਓ.ਐੱਸ. ਯੂਜ਼ਰ ਲਈ ਇਸ ਫੀਚਰ ਦੇ ਉਪਲੱਬਧ ਹੋਣ ਨੂੰ ਲੈ ਕੋ ਕੋਈ ਜਾਣਕਾਰੀ ਨਹੀਂ ਹੈ।