ਵਟਸਐਪ ਡਿਸਅਪੀਅਰਿੰਗ ਮੈਸੇਜ ਲਈ ਆਇਆ ਕਮਾਲ ਦਾ ਫੀਚਰ, ਆਸਾਨੀ ਨਾਲ ਸੇਵ ਕਰ ਸਕੋਗੇ ਚੈਟ

Saturday, Apr 22, 2023 - 12:07 PM (IST)

ਵਟਸਐਪ ਡਿਸਅਪੀਅਰਿੰਗ ਮੈਸੇਜ ਲਈ ਆਇਆ ਕਮਾਲ ਦਾ ਫੀਚਰ, ਆਸਾਨੀ ਨਾਲ ਸੇਵ ਕਰ ਸਕੋਗੇ ਚੈਟ

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਲਗਾਤਾਰ ਨਵੇਂ-ਨਵੇਂ ਅਪਡੇਟ ਆਉਂਦੇ ਰਹਿੰਦੇ ਹਨ। ਹੁਣ ਵਟਸਐਪ ਨੇ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜੋ ਡਿਸਅਪੀਅਰਿੰਗ ਮੈਸੇਜ 'ਚ ਮੈਸੇਜ ਨੂੰ ਸੇਵ ਕਰਨ 'ਚ ਮਦਦ ਕਰੇਗਾ। ਯਾਨੀ ਇਸ ਫੀਚਰ ਦੀ ਮਦਦ ਨਾਲ ਹੁਣ ਚੈਟ 'ਚ ਗਾਇਬ ਹੋਣ ਵਾਲੇ ਮੈਸੇਜ ਨੂੰ ਰੱਖ ਸਕਦੇ ਹੋ ਪਰ ਸੈਂਡਰ ਕੋਲ ਇਹ ਤੈਅ ਕਰਨ ਦੀ ਸਮਰਥਾ ਹੋਵੇਗੀ ਕਿ ਕਿਹੜੇ ਮੈਸੇਜ ਰੱਖੇ ਗਏ ਹਨ। ਦੱਸ ਦੇਈਏ ਕਿ ਇਸਤੋਂ ਪਹਿਲਾਂ ਵਟਸਐਪ ਨੇ 'ਕੰਪੇਨੀਅਨ ਮੋਡ' ਫੀਚਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਕੀਪ ਇਨ ਚੈਟ

ਮੈਸੇਜਿੰਗ ਪਲੇਟਫਾਰਮ ਨੇ ਇਕ ਨਵੇਂ ਕੀਪ ਇਨ ਚੈਟ ਫੀਚਰ ਦਾ ਐਲਾਨ ਕੀਤਾ ਹੈ, ਜਿਸਨੂੰ ਯੂਜ਼ਰਜ਼ ਬਾਅਦ ਦੀ ਤਾਰੀਖ 'ਚ ਐਕਸੈਸ ਕਰਨ ਲਈ ਚੈਟ ਨੂੰ ਰਿਟੇਲ ਕਰ ਸਕੇਦ ਹਨ। ਹਾਲਾਂਕਿ, ਇਹ ਸੈਂਡਰ ਕੋਲ ਇਹ ਤੈਅ ਕਰ ਸਕਣਗੇ ਕਿ ਹੋਰ ਲੋਕ ਉਨ੍ਹਾਂ ਦੇ ਮੈਸੇਜ ਨੂੰ ਸੇਵ ਕਰ ਸਕਣਗੇ ਕਿ ਨਹੀਂ। ਦੱਸ ਦੇਈਏ ਕਿ ਡਿਸਅਪੀਅਰਿੰਗ ਮੈਸੇਜ 'ਚ ਕੀਤਾ ਗਿਆ ਮੈਸੇਜ ਤੈਅ ਸਮੇਂ ਤੋਂ ਬਾਅਦ ਆਪਣੇ ਆਪ ਗਾਇਬ ਹੋ ਜਾਂਦਾ ਹੈ ਪਰ ਇਸ ਫੀਚਰ ਦੀ ਮਦਦ ਨਾਲ ਕੁਝ ਜ਼ਰੂਰੀ ਮੈਸੇਜ ਨੂੰ ਸੇਵ ਕੀਤਾ ਜਾ ਸਕੇਗਾ।

ਸਟੀਕਰ ਮੇਕਰ ਟੂਲ

ਇਸਤੋਂ ਇਲਾਵਾ ਮੈਸੇਜਿੰਗ ਪਲੇਟਫਾਰਮ ਨੇ ਆਈ.ਓ.ਐੱਸ. ਲਈ ਇਕ ਨਵਾਂ ਸਥਿਰ ਅਪਡੇਟ ਵੀ ਸ਼ੁਰੂ ਕੀਤਾ ਹੈ, ਜਿਸ ਵਿਚ ਐਪਲ ਦੇ ਆਪਰੇਟਿੰਗ ਸਿਸਟਮ ਦਾ ਲੇਟੈਸਟ ਵਰਜ਼ਨ ਚਲਾਉਣ ਵਾਲੇ ਯੂਜ਼ਰਜ਼ ਲਈ ਇਕ ਨਵਾਂ ਸਟੀਕਰ ਮੇਕਰ ਟੂਲ ਜੋੜਿਆ ਗਿਆ ਹੈ।

ਕੰਪੇਨੀਅਮ ਮੋਡ ਫੀਚਰ

ਵਟਸਐਪ ਨੇ ਕੰਪੇਨੀਅਨ ਮੋਡ ਫੀਚਰ ਵੀ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਮਲਟੀ ਡਿਵਾਈਸ ਦਾ ਸਪੋਰਟ ਮਿਲੇਗਾ। ਯਾਨੀ ਕੰਪੇਨੀਅਮ ਮੋਡ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਇਕ ਹੀ ਵਟਸਐਪ ਅਕਾਊਂਟ ਨੂੰ ਦੂਜੇ ਡਿਵਾਈਸ 'ਚ ਵੀ ਇਸੇਤਮਾਲ ਕਰਨ 'ਚ ਆਸਾਨੀ ਹੋਵੇਗੀ। ਵਟਸਐਪ ਨੇ ਫਿਲਹਾਲ ਇਸ ਫੀਚਰ ਨੂੰ ਬੀਟਾ ਟੈਸਟਿੰਗ ਲਈ ਜਾਰੀ ਕੀਤਾ ਹੈ। ਜਲਦ ਹੀ ਇਸਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕੀਤਾ ਜਾ ਸਕਦਾ ਹੈ।


author

Rakesh

Content Editor

Related News