WhatsApp ''ਤੇ ਵਾਪਸ ਆ ਰਿਹਾ ਹੈ ਪੁਰਾਣਾ ਟੈਕਸਟ ਸਟੇਟਸ ਫੀਚਰ
Thursday, Mar 16, 2017 - 03:55 PM (IST)

ਜਲੰਧਰ- ਵਿਸ਼ਵ ਦੀ ਸਭ ਤੋਂ ਪ੍ਰਸਿੱਧ ਇੰਸਟੈਂਟ ਮੈਸੇਜ਼ਿੰਗ ਐਪ WhatsApp ਨੇ ਕੁਝ ਸਮੇਂ ਪਹਿਲਾਂ ਸਟੇਟਸ ਫੀਚਰ ਨਾਲ ਨਵੇਂ ਅਪਡੇਟ ਨੂੰ ਜਾਰੀ ਕੀਤਾ ਸੀ। ਇਸ ਨਵੇਂ ਫੀਚਰ ਨੂੰ ਲੈ ਕੇ ਕਈ ਯੂਜ਼ਰਸ ਸ਼ਿਕਾਇਤਾਂ ਕਰ ਰਹੇ ਸਨ ਅਤੇ ਕੁਝ ਨੂੰ ਤਾਂ WhatsApp ਦਾ ਇਹ ਇੰਸਟਾਗ੍ਰਾਮ ''ਸਟੋਰੀ'' ਵਰਗਾ ''ਸਟੇਟਸ'' ਫੀਚਰ ਵਾਪਸ ਲਿਆਉਣ ਜਾ ਰਿਹਾ ਹੈ। ਇਹ ਫੀਚਰ ਫਿਲਹਾਲ ਬੀਟਾ ਵਰਜਨ ''ਚ ਨਜ਼ਰ ਆਇਆ ਸੀ ਪਰ ਹੁਣ WhatsApp ਨੇ ਵੀ ਇਸ ਪੁਰਾਣੇ ਫੀਚਰ ਨੂੰ ਵਾਪਸ ਲਿਆਉਣ ਦੀ ਪੁਸ਼ਟੀ ਕਰ ਦਿੱਤੀ ਹੈ।
TechCrunch ਦੀ ਜਾਣਕਾਰੀ ਦੇ ਮੁਤਾਬਕ ਸਟੇਟਸ ਫੀਚਰ ਨੂੰ ਵਾਪਸ ਲਿਆਇਆ ਜਾਵੇਗਾ ਅਤੇ ਅਗਲੇ ਹਫਤੇ ਤੱਕ ਸਾਰੇ ਐਂਡਰਾਇਡ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰ ਪਾਉਣਗੇ। ਇਸ ਦੇ ਕੁਝ ਸਮੇਂ ਤੋਂ ਬਾਅਦ ਇਸ ਨੂੰ ਆਈਫੋਨ ਯੂਜ਼ਰਸ ਲਈ ਵੀ ਜਾਰੀ ਕਰ ਦਿੱਤਾ ਜਾਵੇਗਾ। ਕੰਪਨੀ ਨੇ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਯੂਜ਼ਰਸ ਦੀ ਗੱਲ ਸੁਣੀ ਹੈ। ਯੂਜ਼ਰਸ ਪੁਰਾਣੇ ਵਾਲੇ ਸਟੇਟਸ ਫੀਚਰ ਨੂੰ ਮਿਸ ਕਰ ਰਹੇ ਹਨ। ਇਸ ਲਈ ਪ੍ਰੋਫਾਈਲ ਸੈਟਿੰਗਸ ''ਚ About ਸੈਕਸ਼ਨ ''ਚ ਇਸ ਫੀਚਰ ਨੂੰ ਦੁਬਾਰਾ ਐਡ ਕੀਤਾ ਹੈ। ਹੁਣ ਤੁਹਾਡੇ ਅਪਡੇਟ ਤੁਹਾਡੇ ਨਾਂ ਦੇ ਅੱਗੇ ਲੋਕਾਂ ਨੂੰ ਦਿਖਣਗੇ। ਨਾਲ ਹੀ ਅਸੀਂ ਇਕ ਅਜਿਹੇ ਫੀਚਰ ''ਤੇ ਵੀ ਕੰਮ ਕਰ ਰਹੇ ਹਾਂ, ਜਿਸ ਨਾਲ ਯੂਜ਼ਰਸ ਆਪਣੇ ਫ੍ਰੇਂਡਸ ਅਤੇ ਫੈਮਲੀ ਨਾਲ ਤਸਵੀਰਾਂ, ਵੀਡੀਓ ਅਤੇ GIF ਸ਼ੇਅਰ ਕਰ ਸਕਣਗੇ।