ਇਸ ਫੀਚਰ ਨਾਲ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ ਵਟਸਐਪ
Wednesday, Nov 30, 2016 - 12:59 PM (IST)

ਜਲੰਧਰ- ਦਨੀਆ ਦੀ ਸਭ ਤੋਂ ਲੋਕਪ੍ਰਿਅ ਐਪ ਬਣ ਚੁੱਕੀ ਵਟਸਐਪ ''ਚ ਵੀਡੀਓ ਕਾਲਿੰਗ ਫੀਚਰ ਆਉਣ ਤੋਂ ਬਾਅਦ ਲੋਕਾਂ ''ਚ ਇਸ ਦਾ ਕ੍ਰੇਜ਼ ਹੋਰ ਵੀ ਵੱਧ ਗਿਆ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਲੇਟੈਸਟ ਬੀਟਾ ਵਰਜ਼ਨ ''ਤੇ ਕਈ ਨਵੇਂ ਅਪਡੇਟ ਲੈ ਕੇ ਆ ਰਹੀ ਹੈ ਜਿਸ ਵਿਚ ਵਟਸਐਪ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਕਿਓਰਿਟੀ ਫੀਚਰ ਐਡ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਵਟਸਐਪ ਦੇ ਇਸ ਸਕਿਓਰਿਟੀ ਫੀਚਰ ਨੂੰ ਟੂ-ਸਟੈੱਪ ਵੈਰੀਫਿਕੇਸ਼ਨ ਦਾ ਨਾਂ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਦਾ ਅਕਾਊਂਟ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਵਟਸਐਪ ਨੂੰ ਜਲਦੀ ਹੀ ਪਾਵਰਫੁੱਲ ਅਤੇ ਹਾਈਟੈੱਕ ਬਣਾਉਣ ਲਈ ਕੰਪਨੀ ਨੇ 2.16.341 ਬੀਟਾ ਵਰਜ਼ਨ ਲਾਂਚ ਕੀਤਾ ਹੈ। ਹਾਲਾਂਕਿ, ਇਹ ਵਰਜ਼ਨ ਹੈਵੀ ਅਪਡੇਟਸ ਕਾਰਨ ਹਰੇਕ ਸਮਾਰਟਫੋਨ ''ਤੇ ਅਪਡੇਟ ਨਹੀਂ ਹੋਵੇਗਾ। ਜਿਨ੍ਹਾਂ ਸਮਾਰਟਫੋਨਜ਼ਡ ''ਚ ਆਕਟਾ-ਕੋਰ ਪ੍ਰੋਸੈਸਰ ਅਤੇ 2ਜੀ.ਬੀ. ਰੈਮ ਹੋਵੇਗਾ ਉਨ੍ਹਾਂ ''ਤੇ ਇਹ ਆਸਾਨੀ ਨਾਲ ਕੰਮ ਕਰੇਗਾ।