ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp ''ਚ Video Call ਲਈ ਆ ਰਿਹਾ ਨਵਾਂ ਸਮਾਰਟ ਫੀਚਰ

Thursday, Mar 13, 2025 - 05:20 PM (IST)

ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp ''ਚ Video Call ਲਈ ਆ ਰਿਹਾ ਨਵਾਂ ਸਮਾਰਟ ਫੀਚਰ

ਗੈਜੇਟ ਡੈਸਕ- ਵਟਸਐਪ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਬਣ ਚੁੱਕਾ ਹੈ। ਆਪਣੀ ਸੇਵਾ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰ ਪੇਸ਼ ਕਰ ਰਿਹਾ ਹੈ। ਇਸਦੇ 3.5 ਬਿਲੀਅਨ ਤੋਂ ਵੱਧ ਉਪਭੋਗਤਾ ਹਨ ਅਤੇ ਇਹ ਨਾ ਸਿਰਫ਼ ਮੈਸੇਜਿੰਗ ਲਈ ਸਗੋਂ ਵੌਇਸ ਕਾਲਿੰਗ ਅਤੇ ਵੀਡੀਓ ਕਾਲਿੰਗ ਲਈ ਵੀ ਬਹੁਤ ਮਸ਼ਹੂਰ ਹੈ। 

WhatsApp ਹੁਣ ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜੋ ਖਾਸ ਤੌਰ 'ਤੇ ਵੀਡੀਓ ਕਾਲਿੰਗ ਨਾਲ ਸਬੰਧਤ ਹੋਵੇਗਾ। ਇਸ ਫੀਚਰ ਦਾ ਉਦੇਸ਼ ਯੂਜ਼ਰਜ਼ ਦੀ ਸੁਰੱਖਿਆ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਸਕੈਮਰਾਂ ਅਤੇ ਧੋਖਾਧੜੀ ਤੋਂ ਬਚਾਉਣਾ ਹੈ। 

ਜਿਵੇਂ-ਜਿਵੇਂ ਸਮਾਰਟਫੋਨ ਅਤੇ ਇੰਟਰਨੈੱਟ ਦੀ ਪਹੁੰਚ ਵਧੀ ਹੈ, ਡਿਜੀਟਲ ਦੁਨੀਆ ਵਿੱਚ ਸਾਈਬਰ ਅਪਰਾਧ ਅਤੇ ਔਨਲਾਈਨ ਸਕੈਮ ਦੇ ਮਾਮਲੇ ਵੀ ਵਧੇ ਹਨ। ਇਨ੍ਹੀਂ ਦਿਨੀਂ ਵਟਸਐਪ 'ਤੇ ਕਈ ਸਕੈਮ ਅਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੰਪਨੀ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ। ਇਸ ਤਹਿਤ ਹੁਣ ਵਟਸਐਪ ਇੱਕ ਨਵਾਂ ਫੀਚਰ ਲਾਂਚ ਕਰਨ ਜਾ ਰਿਹਾ ਹੈ, ਜੋ ਖਾਸ ਕਰਕੇ ਵੀਡੀਓ ਕਾਲ ਦੌਰਾਨ ਯੂਜ਼ਰਜ਼ ਨੂੰ ਸੁਰੱਖਿਆ ਪ੍ਰਦਾਨ ਕਰੇਗਾ।

WhatsApp ਦਾ ਵੀਡੀਓ ਕਾਲ ਫੀਚਰ

ਜਦੋਂ ਵੀ ਵਟਸਐਪ 'ਤੇ ਕੋਈ ਵੀਡੀਓ ਕਾਲ ਆਉਂਦੀ ਸੀ ਤਾਂ ਸਮਾਰਟਫੋਨ ਦਾ ਕੈਮਰਾ ਡਿਫਾਲਟ ਰੂਪ ਨਾਲ ਆਨ ਹੋ ਜਾਂਦਾ ਸੀ ਅਤੇ ਯੂਜ਼ਰ ਕੋਲ ਉਸਨੂੰ ਬੰਦ ਕਰਨ ਦਾ ਕੋਈ ਆਪਸ਼ਨ ਨਹੀਂ ਸੀ। ਅਜਿਹੇ 'ਚ ਯੂਜ਼ਰ ਦੀ ਪ੍ਰਾਈਵੇਸੀ ਖਤਰੇ 'ਚ ਪੈ ਸਕਦੀ ਸੀ ਅਤੇ ਅਣਚਾਹੀ ਵੀਡੀਓ ਕਾਲ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਸੀ ਪਰ ਹੁਣ ਵਟਸਐਪ ਇਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ ਜਿਸ ਤਹਿਤ ਯੂਜ਼ਰਜ਼ ਵੀਡੀਓ ਕਾਲ ਰਿਲੀਜ਼ ਕਰਦੇ ਸਮੇਂ ਕੈਮਰਾ ਨੂੰ ਬੰਦ ਕਰ ਸਕਣਗੇ। 

ਇਸ ਫੀਚਰ ਤਹਿਤ ਜਦੋਂ ਕੋਈ ਯੂਜ਼ਰ ਵੀਡੀਓ ਕਾਲ ਰਿਲੀਜ਼ ਕਰਦਾ ਹੈ ਤਾਂ ਸਕਰੀਨ 'ਚ "Accept Without Video" ਨਾਂ ਦਾ ਇਕ ਬਟਨ ਦਿਸੇਗਾ। ਇਸ ਬਟਨ 'ਤੇ ਕਲਿੱਕ ਕਰਨ ਨਾਲ ਯੂਜ਼ਰ ਦੀ ਵੀਡੀਓ ਕਾਲ ਤਾਂ ਰਿਸੀਵ ਹੋ ਜਾਵੇਗੀ ਪਰ ਉਨ੍ਹਾਂ ਦਾ ਕੈਮਰਾ ਬੰਦ ਰਹੇਗਾ। ਹਾਲਾਂਕਿ, ਇਸਦਾ ਇਹ ਮਤਲਬ ਨਹੀਂ ਹੋਵੇਗਾ ਕਿ ਸਾਹਮਣੇ ਵਾਲੇ ਨੂੰ ਪਤਾ ਨਹੀਂ ਚੱਲੇਗਾ ਕਿ ਕੈਮਰਾ ਆਫ ਹੈ। ਸਾਹਮਣੇ ਵਾਲਾ ਯੂਜ਼ਰ ਦੇਖ ਸਕੇਗਾ ਕਿ ਕਾਲ ਰਿਸੀਵ ਕਰਦੇ ਸਮੇਂ ਤੁਹਾਡੇ ਕੈਮਰੇ ਦੀ ਵੀਡੀਓ ਬੰਦ ਹੈ। ਇਹ ਫੀਚਰ ਖਾਸਤੌਰ 'ਤੇ ਸਕੈਮਰਾਂ ਅਤੇ ਫਰਾਡ ਤੋਂ ਬਚਣ ਲਈ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਯੂਜ਼ਰਜ਼ ਆਪਣੀ ਪ੍ਰਾਈਵੇਸੀ ਨੂੰ ਖਤਰੇ 'ਚ ਪਾਏ ਬਿਨਾਂ ਕਾਲ ਨੂੰ ਰਿਸੀਵ ਕਰ ਸਕਣ। 

ਫਰਾਡ ਤੋਂ ਕਿਵੇਂ ਬਚਾਏਗਾ ਇਹ ਫੀਚਰ

ਇਸ ਨਵੇਂ ਫੀਚਰ ਨਾਲ ਯੂਜ਼ਰਜ਼ ਨੂੰ ਵੀਡੀਓ ਕਾਲ ਤੋਂ ਪਹਿਲਾਂ ਇਹ ਆਪਸ਼ਨ ਮਿਲੇਗਾ ਕਿ ਉਹ ਕਾਲ ਰਿਸੀਵ ਕਰਦੇ ਸਮੇਂ ਕੈਮਰਾ ਬੰਦ ਰੱਖਣ, ਜਿਸ ਨਾਲ ਅਣਚਾਹੀ ਵੀਡੀਓ ਕਾਲ ਤੋਂ ਬਚਾਅ ਹੋ ਸਕੇਗਾ। ਇਹ ਫੀਚਰ ਯੂਜ਼ਰਜ਼ ਨੂੰ ਉਸ ਸਮੇਂ ਵੀ ਸੁਰੱਖਿਆ ਪ੍ਰਦਾਨ ਕਰੇਗਾ ਜਦੋਂ ਉਹ ਅਣਜਾਣ ਵਿਅਕਤੀ ਦੀ ਵੀਡੀਓ ਕਾਲ ਰਿਸੀਵ ਕਰ ਰਹੇ ਹੋਣਗੇ। ਇਹ ਫੀਚਰ ਉਨ੍ਹਾਂ ਲੋਕਾਂ ਲਈ ਵੀ ਖਾਸ ਹੈ ਨਿੱਜੀ ਕਾਰਨਾਂ ਕਰਕੇ ਵੀ ਵੀਡੀਓ ਕਾਲ ਦਾ ਸਾਹਮਣਾ ਕਰਨ ਤੋਂ ਬਚਣਾ ਚਾਹੁੰਦੇ ਹਨ। ਇਸਤੋਂ ਇਲਾਵਾ ਸਕੈਮਰਾਂ ਅਤੇ ਧੋਖਾਧੜੀ ਕਰਨ ਵਾਲਿਆਂ ਲਈ ਇਹ ਇਕ ਵੱਡਾ ਝਟਕਾ ਹੋ ਸਕਦਾ ਹੈ ਕਿਉਂਕਿ ਹੁਣ ਯੂਜ਼ਰਜ਼ ਆਪਣੇ ਕੈਮਰੇ ਨੂੰ ਬੰਦ ਰੱਖ ਕੇ ਕਾਲ ਰਿਸੀਵ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੀ ਪਛਾਣ ਜਾਂ ਪ੍ਰਾਈਵੇਸੀ ਦੀ ਉਲੰਘਣਾ ਨਹੀਂ ਹੋਵੇਗਾ। 


author

Rakesh

Content Editor

Related News