WhatsApp ਭਾਰਤ ''ਚ ਸ਼ੁਰੂ ਕਰੇਗਾ ਹੈਲਪਲਾਈਨ ਸੇਵਾ, ਗਲਤ ਮੈਸੇਜ ਦੀ ਕਰ ਸਕੋਗੇ ਸ਼ਿਕਾਇਤ

Tuesday, Feb 20, 2024 - 03:01 PM (IST)

WhatsApp ਭਾਰਤ ''ਚ ਸ਼ੁਰੂ ਕਰੇਗਾ ਹੈਲਪਲਾਈਨ ਸੇਵਾ, ਗਲਤ ਮੈਸੇਜ ਦੀ ਕਰ ਸਕੋਗੇ ਸ਼ਿਕਾਇਤ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਭਾਰਤ 'ਚ ਹੈਲਪਲਾਈਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਟਸਐਪ ਨੇ ਕਿਹਾ ਹੈ ਕਿ ਇਨ੍ਹਾਂ ਹੈਲਪਲਾਈਨ ਰਾਹੀਂ ਗਲਤ ਸੂਚਨਾ, ਏ.ਆਈ. ਜਨਰੇਟਿਡ ਫਰਜ਼ੀ ਕੰਟੈਂਟ ਅਤੇ ਡੀਪਫੇਕ ਦੀ ਸ਼ਿਕਾਇਤ ਕੀਤੀ ਜਾ ਸਕੇਗੀ। 

ਮੈਟਾ ਅਤੇ ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ (ਐੱਮ.ਸੀ.ਏ.) ਨੇ ਕਿਹਾ ਹੈ ਕਿ ਵਟਸਐਪ ਯੂਜ਼ਰਜ਼ ਲਈ ਜਲਦੀ ਹੀ ਹੈਲਪਲਾਈਨ ਡੈਸਕ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਯੂਜ਼ਰਜ਼ ਫਰਜ਼ੀ ਸੂਚਨਾਵਾਂ ਨੂੰ ਲੈ ਕੇ ਸ਼ਿਕਾਇਤ ਕਰ ਸਕਣਗੇ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਇਸ ਸਾਲ ਹੋਣ ਵਾਲੀਆਂ ਚੋਣਾਂ 'ਚ ਫਰਜ਼ੀ ਅਤੇ ਏ.ਆਈ. ਨਾਲ ਤਿਆਰ ਕੰਟੈਂਟ ਨੂੰ ਰੋਕਣ ਲਈ ਗੂਗਲ, ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਮੈਟਾ ਵਰਗੀਆਂ ਕਰੀਬ 20 ਟੈੱਕ ਕੰਪਨੀਆਂ ਨੇ ਹੱਥ ਮਿਲਾਏ ਹਨ। 

ਐੱਮ.ਸੀ.ਏ. ਟੈੱਕ ਇੰਡਸਟਰੀ ਦੇ ਪਾਰਟਨਰ ਦੀ ਸਾਂਝੇਦਾਰੀ 'ਚ ਗਲਤ ਸੂਚਨਾ ਨੂੰ ਰੋਕਣ ਲਈ ਕੰਮ ਕਰਦੀ ਹੈ। ਦੱਸ ਦੇਈਏ ਕਿ ਡੀਪਫੇਕ ਇਸ ਸਮੇਂ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਡੀਪਫੇਕ ਫੋਟੋ ਜਾਂ ਵੀਡੀਓ ਕਿਸੇ ਵੀ ਫਾਰਮੇਟ 'ਚ ਹੋ ਸਕਦਾ ਹੈ। ਮੌਜੂਦਾ ਸਮੇਂ 'ਚ ਡੀਪਫੇਕ ਇੰਨੇ ਸਹੀ ਹੋ ਰਹੇ ਹਨ ਕਿ ਅਸਲੀ ਅਤੇ ਨਕਲੀ 'ਚ ਫਰਕ ਕਰਨਾ ਮੁਸ਼ਕਿਲ ਹੋ ਗਿਆ ਹੈ। ਡੀਪਫੇਕ ਨਾਲ ਲੜਨ ਲਈ ਐੱਮ.ਸੀ.ਏ. ਇਕ ਸੈਂਟਰਲ ਡੀਪਫੇਕ ਐਨਾਲਿਸਿਸ ਯੂਨਿਟ ਵੀ ਬਣਾ ਰਿਹਾ ਹੈ ਜੋ ਡੀਪਫੇਕ ਕੰਟੈਂਟ ਦੀ ਪਛਾਣ ਕਰੇਗਾ। 


author

Rakesh

Content Editor

Related News