ਸਿਗਨਲ, ਟੈਲੀਗ੍ਰਾਮ ਨੂੰ ਪਛਾੜ ਐਪ ਡਾਊਨਲੋਡ ''ਚ ਵਟਸਐਪ ਨੇ ਫਿਰ ਮਾਰੀ ਬਾਜ਼ੀ
Wednesday, Feb 24, 2021 - 04:07 PM (IST)
ਨਵੀਂ ਦਿੱਲੀ: ਫੇਸਬੁੱਕ ਦੀ ਅਗਵਾਈ ਵਾਲੇ ਵਟਸਐਪ ਦੀ ਵਰਤੋਂ ਲਈ 4 ਜਨਵਰੀ ਨੂੰ ਨਵੀਂ ਨਿੱਜਤਾ ਨੀਤੀ ਲਿਆਉਣ ਤੋਂ ਬਾਅਦ ਭਾਰਤੀਆਂ ਵੱਲੋਂ ਇਸ ਦੇ ਵਿਕਲਪਾਂ ਦੀ ਖੋਜ ਹੁਣ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਟੇਸਲਾ ਦੇ ਸੰਸਥਾਪਕ ਏਲਨ ਮਸਕ ਵੱਲੋਂ ਸਮਰਥਨ ਹਾਸਲ ਕਰਨ ਵਾਲੀ ਅਤੇ ਵਟਸਐਪ ਦੇ ਵਿਰੋਧੀ ਸਿਗਨਲ ਨੇ ਇਕ ਵਾਰ ਭਾਰਤੀ ਗੱਲਬਾਤ ਖੇਤਰ ’ਚ ਤਹਿਲਕਾ ਮਚਾਇਆ ਪਰ ਹੁਣ ਇਸ ਦਾ ਰੌਲਾ ਹੌਲੀ ਹੁੰਦਾ ਦਿਖਾਈ ਦੇ ਰਿਹਾ ਹੈ। ਸੈਂਸਰ ਟਾਵਰ ਵੱਲੋਂ ਜਾਰੀ ਡਾਟਾ ਮੁਤਾਬਕ ਜ਼ਿਆਦਾਤਰ ਡਾਊਨਲੋਡ ਹੋਣ ਵਾਲੇ ਚੋਟੀ ਦੇ 200 ਐਪ ਦੀ ਸੂਚੀ ਤੋਂ ਬਾਹਰ ਰਹਿਣ ਵਾਲੇ ਐਪ ਦੇ 18 ਜਨਵਰੀ ਨੂੰ ਸਭ ਤੋਂ ਜ਼ਿਆਦਾ ਡਾਊਨਲੋਡ ਹੋਏ ਪਰ ਹੁਣ ਉਸ ਦੀ ਰੈਕਿੰਗ ਫਿਰ ਤੋਂ ਡਿੱਗਣ ਲੱਗੀ ਹੈ। 14 ਫਰਵਰੀ ਨੂੰ ਸਿਗਨਲ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਐਪ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਆਇਆ ਹੈ ਪਰ 23 ਫਰਵਰੀ ਨੂੰ 15ਵੇਂ ਸਥਾਨ ਤੋਂ ਫਿਸਲ ਗਿਆ।
ਹਾਲਾਂਕਿ 18 ਜਨਵਰੀ ਨੂੰ ਸਿਗਨਲ ਅਤੇ ਟੈਲੀਗ੍ਰਾਮ ਤੋਂ ਬਾਅਦ ਤੀਜੇ ਸਥਾਨ ’ਤੇ ਰਹਿਣ ਵਾਲਾ ਵਟਸਐਪ ਇਸ ਮਿਆਦ ਦੌਰਾਨ ਫਿਰ ਤੋਂ ਚੋਟੀ ’ਤੇ ਪਹੁੰਚਿਆ ਅਤੇ 23 ਫਰਵਰੀ ਨੂੰ ਪਹਿਲੇ ਸਥਾਨ ’ਤੇ ਕਾਬਿਜ਼ ਹੋ ਗਿਆ। ਹਾਲਾਂਕਿ ਇਸ ਦੌਰਾਨ ਟੈਲੀਗ੍ਰਾਮ ਹਾਲੇ ਵੀ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੂਚੀ ਦੋ ਸਥਾਨਾਂ ’ਚ ਸ਼ਾਮਲ ਰਿਹਾ। ਕਦੇ ਵਟਸਐਪ ਨੂੰ ਚੁਣੌਤੀ ਦੇਣ ਵਾਲੇ ਦੂਜੇ ਐਪ ਵੀ ਇਸ ਸੂਚੀ ’ਚ ਕਾਫ਼ੀ ਪਿਛੜ ਗਏ ਹਨ। ਦੂਰਸੰਚਾਰ ਆਪਰੇਟਰ ਤੁਰਕਸੇਲ ਦੀ ਅਗਵਾਈ ਵਾਲੇ ਬੀ.ਆਈ.ਪੀ. ਤੋਂ ਫੇਸਬੁੱਕ ਨੂੰ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਸੀ। ਸੈਂਸਰ ਟਾਵਰ ਦੇ ਅੰਕੜਿਆਂ ਮੁਤਾਬਕ ਬੀ.ਆਈ.ਪੀ. ਨੇ 15 ਜਨਵਰਾੀ ਨੂੰ ਸੰਚਾਰ ਐਪ ਡਾਊਨਲੋਡ ਦੀ ਸੂਚੀ ’ਚ ਵਟਸਐਪ ਨੂੰ ਤੀਜੇ ਸਥਾਨ ਤੋਂ ਪਿੱਛੇ ਧਕੇਲ ਦਿੱਤਾ ਸੀ ਅਤੇ 16 ਜਨਵਰੀ ਨੂੰ ਫੇਸਬੁੱਕ ਵਲੋਂ ਨਵੇਂ ਗੁਪਤ ਸਬੰਧੀ ਨਿਯਮਾਂ ਨੂੰ ਕੁਝ ਸਮੇਂ ਲਈ ਮੁਅੱਤਲ ਕਰਨ ਦੀ ਘੋਸ਼ਣਾ ਤੋਂ ਬਾਅਦ ਵੀ ਬੀ.ਆਈ.ਪੀ. ਆਪਣੇ ਸਥਾਨ ’ਤੇ ਬਣਿਆ ਰਿਹਾ। ਸੰਚਾਰ ਐਪ ’ਚ ਬੀ.ਈ.ਪੀ.ਦੀ ਰੈਕਿੰਗ 11 ਜਨਵਰੀ ਨੂੰ 425 ਤੋਂ ਵਧ ਕੇ ਅਗਲੇ ਦਿਨ 12ਵੇਂ ਸਥਾਨ ’ਤੇ ਪਹੁੰਚ ਗਈ। ਸ਼ਾਇਦ 24 ਘੰਟੇ ਤੋਂ ਅੰਦਰ ਕਿਸੇ ਮੈਸੇਜਿੰਗ ਪਲੇਟਫਾਰਮ ਲਈ ਸਭ ਤੋਂ ਉੱਚੀ ਛਲਾਂਗ ਸੀ। ਹਾਲਾਂਕਿ ਇਸ ਤੋਂ ਬਾਅਦ ਭਾਰਤ ’ਚ ਇਸ ਦੀ ਗਿਰਾਵਟ ਵੀ ਸਮਾਨ ਰੂਪ ਨਾਲ ਨਾਕਟੀ ਰਹੀ ਅਤੇ 15 ਫਰਵਰੀ ਨੂੰ ਇਸ ਦੀ ਰੈਕਿੰਗ 151 ’ਤੇ ਪਹੁੰਚ ਗਈ ਅਤੇ ਇਸ ਮੰਗਲਵਾਰ ਨੂੰ ਇਹ 224ਵੇਂ ਸਥਾਨ ’ਤੇ ਪਹੁੰਚ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਪੱਸ਼ਟ ਕਾਰਨਾਂ ਨਾਲ ਇਹ ਬਦਲਾਅ ਹੋਇਆ। ਨਵੇਂ ਗੁਪਤ ਕਾਨੂੰਨਾਂ ਨੂੰ ਕਾਫ਼ੀ ਜ਼ਿਆਦਾ ਪ੍ਰਤੀਕੂਲ ਪ੍ਰਤੀਕਿਰਿਆਵਾਂ ਮਿਲੀਆਂ, ਜਿਸ ਦੇ ਤਹਿਤ ਫਰਵਰੀ ਤੱਕ ਸਾਰੇ ਉਪਯੋਗਕਰਤਾਵਾਂ ਨੇ ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਸੀ, ਨਹੀਂ ਤਾਂ ਉਹ ਵਟਸਐਪ ਦੀ ਵਰਤੋਂ ਨਹੀਂ ਕਰ ਸਕਦੇ ਸਨ। ਹਾਲਾਂਕਿ ਪ੍ਰਤੀਰੋਧ ਨੂੰ ਦੇਖਦੇ ਹੋਏ ਕੰਪਨੀ ਨੇ ਤਿੰਨ ਮਹੀਨੇ ਦੇ ਲਈ ਇਸ ਨੂੰ ਟਾਲ ਦਿੱਤਾ ਹੈ। ਕੰਪਨੀ ਨੇ ਉਪਭੋਗਕਰਤਾਵਾਂ ਨੂੰ ਇਹ ਸਮਝਾਉਣ ਲਈ ਇਕ ਮੁਹਿੰਮ ਵੀ ਚਲਾਈ ਸੀ ਕਿ ਨਵੀਂ ਨੀਤੀ ਨਾਲ ਮੈਸੇਜ਼ਿੰਗ ਦੇ ਇਨਕ੍ਰਿਪਸ਼ਨ ’ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਨਵੀਂ ਨੀਤੀ ਬਹੁਤ ਸਪੱਸ਼ਟ ਹੈ। ਕੰਪਨੀ ਨੇ ਦੱਸਿਆ ਕਿ ਨਵੀਂ ਨੀਤੀ ਸਬੰਧੀ ਆਗਿਆ ਸਿਰਫ਼ ਵਟਸਐਪ ਦੇ 19 ਕਰੋੜ ਵਪਾਰ ਖਾਤਿਆਂ ਦੇ ਨਾਲ ਉਪਯੋਗਕਰਤਾਵਾਂ ਦੀ ਗੱਲਬਾਤ ਤੱਕ ਸੀਮਿਤ ਹੈ। ਸਿਰਫ਼ ਇਨ੍ਹਾਂ ਮਾਮਲਿਆਂ ’ਚ ਉਪਯੋਗਕਰਤਾਵਾਂ ਵੱਲੋਂ ਵਪਾਰ ਅਤੇ ਮਰਚੈਂਟ ਨੂੰ ਭੇਜੀ ਜਾਣ ਵਾਲੀ ਸਮੱਗਰੀ ਪੇਸ਼ੇਵਰ ਉਦੇਸ਼ਾਂ ਦੇ ਲਈ ਵੀ ਲਈ ਜਾ ਸਕਦੀ ਹੈ। ਇਸ ਬਾਰੇ ’ਚ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਤੀਕੂਲ ਪ੍ਰਤੀਕਿਰਿਆ ਦੇ ਬਾਵਜੂਦ ਵਟਸਐਪ ਨੂੰ ਦੇਸ਼ ’ਚ ਆਪਣੇ 40 ਕਰੋੜ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਸੇਂਧ ਦਿਖਾਈ ਨਹੀਂ ਦਿੱਤੀ। ਕੰਪਨੀ ’ਤੇ ਕਰੀਬੀ ਨਜ਼ਰ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਕਈ ਵਟਸਐਪ ਉਪਯੋਗਕਰਤਾਵਾਂ ਨੇ ਗੱਲਬਾਤ ਦੇ ਦੂਜੇ ਐਪ ਦੀ ਵੀ ਵਰਤੋਂ ਕੀਤੀ ਪਰ ਉਨ੍ਹਾਂ ਨੇ ਵਟਸਐਪ ਦੀ ਵਰਤੋਂ ਕਰਨੀ ਵੀ ਜਾਰੀ ਰੱਖੀ ਅਤੇ ਐਪ ਨੂੰ ਆਪਣੀ ਸੂਚੀ ਤੋਂ ਨਹੀਂ ਹਟਾਇਆ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।