WhatsApp ਦੀ ਨਵੀਂ ਅਪਡੇਟ ''ਚ ਗਰੁੱਪ ਸ਼ੇਅਰਿੰਗ ਹੋਵੇਗੀ ਹੋਰ ਵੀ ਆਸਾਨ

Wednesday, Sep 28, 2016 - 03:20 PM (IST)

WhatsApp ਦੀ ਨਵੀਂ ਅਪਡੇਟ ''ਚ ਗਰੁੱਪ ਸ਼ੇਅਰਿੰਗ ਹੋਵੇਗੀ ਹੋਰ ਵੀ ਆਸਾਨ

ਜਲੰਧਰ : ਵਟਸਐਪ ਆਪਣੇ ਲੇਟੈਸਟ ਬੀਟਾ ਵਰਜ਼ਨ 2.16.281 ''ਚ ਕਈ ਨਵੇਂ ਫੀਚਰਜ਼ ਨੂੰ ਟੈਸਟ ਕਰ ਰਹੀ ਹੈ। ਕੰਪਨੀ ਬਹੁਤ ਜਲਦ ਪਬਲਿਕ ਗਰੁਪਸ ''ਚ ਲਿੰਕਸ ਸ਼ੇਅਰ ਕਰਨ ਦੇ ਨਾਲ ਨਾਲ ਕਈ ਨਵੇਂ ਫੀਚਰ ਉਂਟ੍ਰੋਡਿਊਸ ਕਰੇਗੀ। ਵਟਸਐਪ ਗਰੁਪ ਐਡਮਿਨ ਦੂਸਰੇ ਲੋਕਾਂ ਨੂੰ ਇਨਵਾਈਟ ਕਰਨ ਲਈ ਲਿੰਕ ਭੇਜ ਸਕੇਗਾ। ਇਹ ਲਿੰਕ ਥਰਡ ਪਾਰਟੀ ਐਪਸ, ਕਿਊ ਆਰ ਕੋਡਜ਼ ਤੇ ਐੱਨ. ਐੱਫ. ਸੀ. ਟੈਗਜ਼ ਦੇ ਜ਼ਰੀਏ ਵੀ ਭੇਜੇ ਜਾ ਸਕਨਗੇ।

 

ਇਸ ਫੀਚਰ ਦਾ ਨਾਂ ''ਇਨਵਾਈਟ ਵਾਇਆ ਲਿੰਕ'' ਹੈ, ਜਿਸ ''ਚ ਆਪਣੇ-ਆਪ ਜਨਰੇਟ ਹੋਇਆ ਲਿੰਕ ਤੁਸੀਂ ਅਲੱਗ-ਅਲੱਗ ਜਗ੍ਹਾ ''ਤੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਕਵਿਕ ਮੀਡੀਆ ਸ਼ੇਅਰ ਲਿੰਕ ਬਟਨ ਵੀ ਐਡ ਕੀਤਾ ਜਾਵੇਗਾ। ਇਹ ਬੀਟਾ ਵਰਜ਼ਨ ਐਂਡ੍ਰਾਇਡ ਲਈ ਅਵੇਲੇਬਲ ਹੋ ਚੁੱਕਾ ਹੈ।


Related News