Whatsapp ਨੇ ਜਾਰੀ ਕੀਤੀ ਨਵੀਂ ਅਪਡੇਟ, ਯੂਜ਼ਰ ਇੰਟਰਫੇਸ ''ਚ ਹੋਇਆ ਵੱਡਾ ਬਦਲਾਅ

05/04/2017 11:47:47 AM

ਜਲੰਧਰ- ਵਟਸਐਪ ਨੇ ਆਪਣੇ ਐਂਡਰਾਇਡ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ ਜਿਸ ਨਾਲ ਇਸ ਦੇ ਯੂਜ਼ਰ ਇੰਟਰਫੇਸ ''ਚ ਕੁਝ ਬਦਲਾਅ ਦੇਖੇ ਜਾ ਸਕਦੇ ਹਨ। ਇਨ੍ਹਾਂ ''ਚ ਸਭ ਤੋਂ ਅਹਿਮ ਹੈ ਨਵੇਂ ਵੀਡੀਓ ਕਾਲਿੰਗ ਬਟਨ ਦਾ ਆਉਣਾ ਅਤੇ ਅਟੈਚਮੈਂਟ ਆਈਕਨ ਦੀ ਥਾਂ ਦਾ ਬਦਲਣਾ। ਗੂਗਲ ਪਲੇ ਰਾਹੀਂ ਜਾਰੀ ਕੀਤੇ ਜਾ ਰਹੇ ਲੇਟੈਸਟ ਅਪਡੇਟ (2.17.146 ਵਰਜ਼ਨ) ''ਤੇ ਤੁਸੀਂ ਇਨ੍ਹਾਂ ਬਦਲਾਵਾਂ ਨੂੰ ਦੇਖ ਸਕੋਗੇ। 
ਵਟਸਐਪ ''ਚ ਆਏ ਇਨ੍ਹਾਂ ਨਵੇਂ ਬਦਲਾਵਾਂ ਨੂੰ ਸਭ ਤੋਂ ਪਹਿਲਾਂ ਮਾਰਚ ''ਚ ਬੀਟਾ ਐਪ (2.17.93 ਵਰਜ਼ਨ) ''ਚ ਦੇਖਿਆ ਗਿਆ ਸੀ। ਵਟਸਐਪ ਨੇ ਵੀਡੀਓ ਕਾਲ ਬਟਨ ਲਈ ਅਲੱਗ ਆਈਕਨ ਦਿੱਤਾ ਹੈ ਅਤੇ ਇਸ ਦੀ ਕੋਸ਼ਿਸ਼ ਵੀਡੀਓ ਕਾਲਿੰਗ ਨੂੰ ਉਤਸ਼ਾਹ ਦੇਣ ਦੀ ਹੈ। ਹੁਣ ਕਿਸੇ ਚੈਟ ''ਚ ਸਭ ਤੋਂ ਉੱਪਰ ਸੱਜੇ ਪਾਸੇ ਵਾਇਸ ਕਾਲ ਬਟਨ ਦੇ ਨਾਲ ਨਵੇਂ ਵੀਡੀਓ ਕਾਲ ਬਟਨ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀਡੀਓ ਕਾਲਿੰਗ ਫੀਚਰ ਵਾਇਸ ਬਟਨ ਦੇ ਨਾਲ ਹੀ ਸੀ। ਪਹਿਲਾਂ ਯੂਜ਼ਰ ਨੂੰ ਪਾਪ ਮੈਨਿਊ ਰਾਹੀਂ ਵੀਡੀਓ ਕਾਲ ਨੂੰ ਚੁਣਨ ਲਈ ਦੋ ਵਾਰ ਟੈਪ ਕਰਨ ਦੀ ਲੋੜ ਪੈਂਦੀ ਸੀ। 
ਲੇਟੈਸਟ ਵਰਜ਼ਨ ''ਤੇ ਵਟਸਐਪ ਨੂੰ ਅਪਡੇਟ ਕਰਨ ''ਤੇ ਨਵੇਂ ਬਦਲਾਅ ਦੇਖੇ ਜਾ ਸਕਦੇ ਹਨ। ਸਭ ਤੋਂ ਵੱਡਾ ਬਦਲਾਅ ਹੈ ਅਟੈਚਮੈਂਟ ਆਈਕਨ ਦਾ ਕੈਮਰੇ ਦੇ ਕੋਲ, ਟੈਕਸਟ ਬਾਕਸ ''ਚ ਆ ਜਾਣਾ। ਹੁਣ ਕਿਸੇ ਡਾਕਿਊਮੈਂਟ, ਲੋਕੇਸ਼ਨ, ਕਾਨਟੈੱਕਟ ਜਾਂ ਕੋਈ ਹੋਰ ਮੀਡੀਆ ਫਾਈਨ ਭੇਜਣ ਲਈ ਸਕਰੀਨ ''ਚ ਉਪਰਲੇ ਪਾਸੇ ਨਹੀਂ ਜਾਣਾ ਹੋਵੇਗਾ। ਸਗੋਂ ਹੁਣ ਤੁਸੀਂ ਕਿਸੇ ਚੈਟ ''ਚ ਕੋਈ ਵੀ ਬਟਨ ਹੇਠਾਂ ਦਿੱਤੇ ਆਈਕਨ ''ਤੇ ਕਲਿਕ ਕਰਕੇ ਹੀ ਸਾਂਝਾ ਕਰ ਸਕਦੇ ਹੋ। ਅਟੈਚਮੈਂਟ, ਕੈਮਰਾ ਅਤੇ ਵਾਇਸ ਮੈਸੇਜ ਭੇਜਣ ਦੇ ਆਈਕਨ ਹੁਣ ਇਕੱਠੇ ਹੇਠਾਂ ਹੀ ਸਕਰੀਨ ''ਤੇ ਹਨ। ਇਸ ਤੋਂ ਇਲਾਵਾ ਅਟੈਚਮੈਂਟ ''ਤੇ ਕਲਿਕ ਕਰਨ ਨਾਲ ਓਵਰਲੇ ਵੀ ਸਕਰੀਨ ''ਤੇ ਹੇਠਾਂ ਹੀ ਦਿਸ ਰਿਹਾ ਹੈ। 
ਹਾਲਹੀ ''ਚ ਇਕ ਰਿਪੋਰਟ ''ਚ ਪਤਾ ਲੱਗਾ ਸੀ ਕਿ ਵਟਸਐਪ ''ਤੇ ਇਕ ਨਵੇਂ ''ਪਿਨ-ਟੂ-ਟਾਪ'' ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਯੂਜ਼ਰ ਆਪਣੀ ਪਸੰਦੀਦਾ ਚੈਟ ਨੂੰ ਸਭ ਤੋਂ ਉੱਪਰ ਰੱਖ ਸਕਣਗੇ। ਇਹ ਫੀਚਰ ਐਂਡਰਾਇਡ ਬੀਟਾ ਯੂਜ਼ਰ (2.17.162 ਜਾਂ 2.17.163 ਵਰਜ਼ਨ) ਲਈ ਜਾਰੀ ਕੀਤੀ ਗਈ ਨਵੀਂ ਅਪਡੇਟ ਦਾ ਹਿੱਸਾ ਹੈ ਅਤੇ ਜਲਦੀ ਹੀ ਇਸ ਫੀਚਰ ਦੇ ਆਮ ਯੂਜ਼ਰ ਲਈ ਵੀ ਜਾਰੀ ਕੀਤੇ ਜਾਣ ਦੀ ਉਮੀਦ ਹੈ। 

Related News