ਫੇਸਬੁੱਕ ਨੇ ਸਾਡੇ ਕੁਝ ਵਿਗਿਆਪਨਾਂ ਨੂੰ ਕਰ ਦਿੱਤੈ ਬੰਦ : hike

Sunday, Jan 10, 2016 - 06:10 PM (IST)

ਫੇਸਬੁੱਕ ਨੇ ਸਾਡੇ ਕੁਝ ਵਿਗਿਆਪਨਾਂ ਨੂੰ ਕਰ ਦਿੱਤੈ ਬੰਦ : hike

ਨਵੀਂ ਦਿੱਲੀ— ਭਾਰਤ ਦੀ ਕੰਪਨੀ ਹਾਈਕ ਮੈਸੇਂਜਰ ਨੇ ਫੇਸਬੁੱਕ ''ਤੇ ਉਸ ਦੇ ਵਿਗਿਆਪਨਾਂ ਦੇ ਇਕ ਵਿਕਲਪ ਨੂੰ ਬੰਦ ਕਰਨ ਦਾ ਦੋਸ ਲਗਾਇਆ ਹੈ ਜਿਸ ਨਾਲ ਲੋਕ ਇਸ ਚੈਟਿੰਗ ਐਪ ਵੈੱਬਸਾਈਟ ''ਤੇ ਜਾ ਸਕਦੇ ਹਨ। 
ਭਾਰਤੀ ਇੰਟਰਪ੍ਰਾਈਜ਼ਿਜ਼ਦੇ ਚੇਅਰਮੈਨ ਸੁਨੀਲ ਮਿੱਤਲ ਦੇ ਪੁੱਤਰ ਕੇਵਿਨ ਮਿੱਤਲ ਦੀ ਕੰਪਨੀ ਹਾਈਕ, ਫੇਸਬੁੱਕ ਦੀ ਮਲਕੀਅਤ ਵਾਲੇ ਐਪ ਵਟਸਐਪ ਨਾਲ ਮੁਕਾਬਲਾ ਕਰ ਰਹੀ ਹੈ। ਹਾਈਕ ਦੀ ਮਲਕੀਅਤ ਭਾਰਤੀ ਅਤੇ ਜਪਾਨ ਦੇ ਸਾਫਟਬੈਂਕ ਦੇ ਸੰਯੁਕਤ ਉਧਮ ਕੋਲ ਹੈ। ਹਾਈਕ ਦੇ ਬੁਲਾਰੇ ਨੇ ਕਿਹਾ ਕਿ ਵਿਗਿਆਪਨ ਕਰਤਾਵਾਂ ਕੋਲ ਹੋਰ ਵਿਕਲਪਾਂ ''ਚ ਇਕ ਵਿਕਲਪ ''ਸੈਂਡ ਪੀਪਲ ਟੂ ਯੋਰ ਵੈੱਬਸਾਈਟ'' ਦਾ ਵੀ ਹੈ। ਕੁਝ ਹਫਤੇ ਪਹਿਲਾਂ ਸਾਡੇ ਲਈ ਇਸ ਵਿਕਲਪ ਦਾ ਉਪਯੋਗ ਬੰਦ ਕਰ ਦਿੱਤਾ ਗਿਆ ਜਦੋਂਕਿ ਅਸੀਂ ਹੋਰ ਗੈਰ ਪ੍ਰਮੁੱਕ ਵਿਕਲਪ ਦਾ ਉਪਯੋਗ ਕਰ ਸਕਦੇ ਹਨ। 
ਬੁਲਾਰੇ ਨੇ ਕਿਹਾ ਕਿ ਸ਼ੁਰੂਆਤ ''ਚ ਉਨ੍ਹਾਂ ਨੂੰ ਲੱਗਾ ਕਿ ਇਹ ਤਕਨੀਕੀ ਖਾਮੀ ਹੈ ਪਰ ਜਦੋਂ ਸਾਡੀ ਟੀਮ ਨੇ ਫੇਸਬੁੱਕ ਨੂੰ ਪੱਤਰ ਲਿਖਿਆ ਤਾਂ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਕਿਹਾ ਕਿ ਹਾਈਕ ਆਪਣਾ ਵਿਗਿਆਪਨ ਨਵੀਂ ਪਾ ਸਕੇਗੀ। ਬੁਲਾਰੇ ਨੇ ਫੇਸਬੁੱਕ ਤੋਂ ਮਿਲੀ ਸੂਚਨਾ ਬਾਰੇ ਕਿਹਾ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਕਿਹਾ ਕਿ ਕੁਝ ਉਤਪਾਦ ਅਤੇ ਸੇਵਾਵਾਂ ਹਨ ਜਿਨ੍ਹਾਂ ਦਾ ਫੇਸਬੁੱਕ ''ਤੇ ਵਿਗਿਆਪਨ ਨਹੀਂ ਹੋ ਸਕਦਾ ਅਤੇ ਅਜਿਹਾ ਲਗਦਾ ਹੈ ਕਿ ਹਾਈਕ ਉਨ੍ਹਾਂ ''ਚੋਂ ਇਕ ਹੈ। ਦੁਰਭਾਗ ਨਾਲ ਤੁਸੀਂ ਅਜਿਹੇ ਵਿਗਿਆਪਨ ਨਹੀਂ ਪਾ ਸਕੋਗੇ।


Related News