ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ
Friday, Jun 12, 2026 - 07:40 PM (IST)
ਗੈਜੇਟ ਡੈਸਕ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੇਟਾ ਦੇ ਪ੍ਰਮੁੱਖ ਪਲੇਟਫਾਰਮ ਫੇਸਬੁੱਕ ਦਾ ਸਰਵਰ ਅਚਾਨਕ ਡਾਊਨ ਹੋਣ ਕਾਰਨ ਦੁਨੀਆ ਭਰ ਵਿੱਚ ਕਰੋੜਾਂ ਯੂਜ਼ਰਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਾਮ ਤੋਂ ਹੀ ਯੂਜ਼ਰਸ ਨੂੰ ਫੇਸਬੁੱਕ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਬਹੁਤ ਸਾਰੇ ਯੂਜ਼ਰਸ ਦੇ ਅਕਾਊਂਟ ਆਪਣੇ-ਆਪ ਲਾਗਆਊਟ ਹੋ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ। ਫੇਸਬੁੱਕ ਦੀ ਅਧਿਕਾਰਤ ਵੈੱਬਸਾਈਟ 'ਤੇ ਪੰਨੇ ਨੂੰ ਤਾਜ਼ਾ ਕਰਨ 'ਤੇ "Sorry,Something went Wrong" ਸੁਨੇਹਾ ਦਿਖਾਈ ਦਿੰਦਾ ਹੈ। ਇਸ ਦੇ ਹੇਠਾਂ ਇੱਕ ਲਾਈਨ ਕਹਿੰਦੀ ਹੈ, "ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਇਸਨੂੰ ਜਲਦੀ ਹੀ ਠੀਕ ਕਰ ਦੇਵਾਂਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
