ਵਟਸਐਪ ''ਚ ਆਈ ਗੜਬੜੀ, ਮੈਸੇਜ ਸੈਂਡ ਅਤੇ ਰਿਸੀਵ ਨਹੀਂ ਕਰ ਪਾ ਰਹੇ ਯੂਜ਼ਰਸ

03/22/2020 11:19:45 PM

ਗੈਜੇਟ ਡੈਸਕ—ਵਟਸਐਪ ਯੂਜ਼ਰਸ ਨੂੰ ਚੈਟਿੰਗ ਅਤੇ ਫੋਟੋ-ਵੀਡੀਓ ਸ਼ੇਅਰ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ। ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਅੱਜ ਸ਼ਾਮ ਤੋਂ ਹੀ ਵਟਸਐਪ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਡਾਊਨ ਡਿਟੈਕਟਰ ਦੀ ਰਿਪੋਰਟ ਮੁਤਾਬਕ ਵਟਸਐਪ 'ਚ ਸ਼ਾਮ ਕਰੀਬ 5 ਵਜੇ ਤੋਂ ਬਾਅਦ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ। ਕੁਝ ਯੂਜ਼ਰਸ ਨੇ ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਟਵਿੱਟਰ 'ਤੇ ਵੀ ਕੀਤੀ ਹੈ। ਯੂਜ਼ਰਸ ਦੀ ਮੰਨੀਏ ਤਾਂ ਸ਼ਾਮ 7 ਵਜੇ ਦੇ ਕਰੀਬ ਵਟਸਐਪ 'ਚ ਮੈਸੇਜ ਸੈਂਡ ਅਤੇ ਰਿਸੀਵ ਹੋਣ 'ਤੇ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਸਨ।

ਸਿਰਫ ਭਾਰਤੀ ਯੂਜ਼ਰਸ ਨੂੰ ਹੋ ਰਹੀ ਪ੍ਰੇਸ਼ਾਨੀ
ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਮੈਸੇਜ ਭੇਜਣ ਜਾਂ ਰਿਸੀਵ ਕਰਨ ਦੌਰਾਨ ਫੋਨ ਦੀ ਸਕਰੀਨ 'ਤੇ ਸਿਰਫ  'connecting' ਸਾਈਨ ਦਿਖ ਰਿਹਾ ਹੈ। ਇਹ ਦਿੱਕਤ ਵਟਸਐਪ ਆਡੀਓ ਅਤੇ ਵੀਡੀਓ ਕਾਲਿੰਗ 'ਚ ਵੀ ਆ ਰਹੀ ਹੈ। ਡਾਊਨ ਡਿਟੈਕਟਰ ਮੈਪ ਮੁਤਾਬਕ ਵਟਸਐਪ 'ਚ ਆਈ ਇਹ ਗੜਬੜੀ ਸਿਰਫ ਭਾਰਤੀ ਯੂਜ਼ਰਸ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ। ਦੱਸ ਦੇਈਏ ਕਿ ਡਾਊਨ ਡਿਟੈਕਟਰ ਇਕ ਐਪ ਟ੍ਰੈਕਿੰਗ ਸਰਵਿਸ ਹੈ ਜਿਸ ਦਾ ਇਸਤੇਮਾਲ ਯੂਜ਼ਰਸ ਕਿਸੇ ਸਰਵਿਸ ਦੇ ਡਾਊਨ ਹੋਣ ਦੀ ਰਿਪੋਰਟ ਕਰਨ ਲਈ ਕਰਦੇ ਹਨ।

ਵਟਸਐਪ 'ਚ ਹੋਈ ਇਸ ਗੜਬੜੀ ਦੀ ਸਭ ਤੋਂ ਅਜੀਬ ਗੱਲ ਹੈ ਕਿ ਇਹ ਮਸ਼ਹੂਰ ਐਪ ਕੁਝ ਯੂਜ਼ਰਸ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ ਅਤੇ ਕੁਝ ਦੇ ਡਿਵਾਈਸ 'ਚ ਇਹ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਵਟਸਐਪ ਯੂਜ਼ਰਸ ਐਪ ਦੇ ਬਾਰੇ 'ਚ ਅਜਿਹੀ ਸ਼ਿਕਇਤ ਕਰ ਰਹੇ ਹਨ। ਇਸ ਸਾਲ ਜਨਵਰੀ 'ਚ ਦੁਨੀਆਭਰ 'ਚ ਵਟਸਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਕਾਰਣ ਮੀਡੀਆ ਫਾਈਲਸ ਸੈਂਡ ਜਾਂ ਰਿਸੀਵ ਨਹੀਂ ਕਰ ਪਾ ਰਹੇ ਸਨ। ਹਾਲਾਂਕਿ, ਇਸ ਦੌਰਾਨ ਟੈਕਸਟ ਮੈਸੇਜ ਭੇਜਣ 'ਚ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਸੀ।

2 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ
ਡਾਊਨ ਡਿਟੈਕਟਰ ਨੇ ਕਿਹਾ ਕਿ ਵਟਸਐਪ ਡਾਊਨ ਹੋਣ ਦੇ ਬਾਰੇ 'ਚ ਹੁਣ ਤਕ 2 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਆ ਚੁੱਕੀਆਂ ਹਨ। ਇਨ੍ਹਾਂ 'ਚ 53 ਫੀਸਦੀ ਯੂਜ਼ਰਸ ਨੇ ਵਟਸਐਪ ਨਾਲ ਕਨੈਕਟ ਨਾ ਹੋਣ ਪਾਉਣ ਦੀ ਗੱਲ ਕੀਤੀ ਹੈ। 42 ਫੀਸਦੀ ਯੂਜ਼ਰਸ ਦੀ ਸ਼ਿਕਾਇਤ ਹੈ ਕਿ ਉਹ ਮੈਸੇਜ ਭੇਜਣ ਜਾਂ ਰਿਸੀਵ ਨਹੀਂ ਕਰ ਪਾ ਰਹੇ ਹਨ। ਉੱਥੇ, 2 ਫੀਸਦੀ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਟਸਐਪ 'ਚ ਲਾਗਇਨ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ।


Karan Kumar

Content Editor

Related News