ਆਈਫੋਨ ਲਈ ਵੀ ਆਇਆ ਵਟਸਐਪ ਦਾ ਇਹ ਕਮਾਲ ਦਾ ਫੀਚਰ, ਗਲਤੀਆਂ ਤੋਂ ਬਚਣਾ ਹੋਵੇਗਾ ਆਸਾਨ!

06/07/2023 5:50:05 PM

ਗੈਜੇਟ ਡੈਸਕ- ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਵਟਸਐਪ ਲਗਾਤਾਰ ਆਪਣੇ ਐਪ ਦੇ ਫੀਚਰਜ਼ ਨੂੰ ਅਪਡੇਟ ਕਰਦਾ ਰਹਿੰਦਾ ਹੈ। ਹਾਲ ਹੀ 'ਚ ਵਟਸਐਪ ਨੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਯਾਨੀ WhatsApp Edit Message ਨੂੰ ਐਂਡਰਾਇਡ ਡਿਵਾਈਸ ਲਈ ਜਾਰੀ ਕੀਤਾ ਸੀ। ਹੁਣ ਕੰਪਨੀ ਨੇ ਆਈਫੋਨ ਯੂਜ਼ਰਜ਼ ਲਈ ਵੀ ਇਸ ਸਹੂਲਤ ਨੂੰ ਜਾਰੀ ਕਰ ਦਿੱਤਾ ਹੈ। ਫੀਚਰ ਦੀ ਮਦਦ ਨਾਲ ਯੂਜ਼ਰਜ਼ ਮੈਸੇਜ ਨੂੰ ਸੈਂਡ ਕਰਨ ਤੋਂ ਬਾਅਦ ਵੀ ਬਦਲ ਸਕਦੇ ਹੋ। 

ਐਂਡਰਾਇਡ ਡਿਵਾਈਸ ਲਈ ਇਸ ਫੀਚਰ ਨੂੰ ਜਾਰੀ ਕਰਦੇ ਹੋਏ ਵਟਸਐਪ ਨੇ ਇਕ ਬਲਾਗ ਪੋਸਟ 'ਚ ਕਿਹਾ ਸੀ ਕਿ ਜਦੋਂ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਬਸ ਆਪਣਾ ਵਿਚਾਰ ਬਦਲਦੇ ਹੋ ਤਾਂ ਉਹ ਹੁਣ ਆਪਣਏ ਭੇਜੇ ਗਏ ਮੈਸੇਜ ਨੂੰ ਵੀ ਐਡਿਟ ਕਰ ਸਕਦਾ ਹੈ। ਹੁਣ ਆਈਫੋਨ ਯੂਜ਼ਰ ਵੀ ਮੈਸੇਜ ਨੂੰ ਬਦਲ ਸਕਦੇ ਹਨ। ਹਾਲਾਂਕਿ, ਯੂਜ਼ਰਜ਼ ਸਿਰਫ ਮੈਸੇਜ ਭੇਜਣ ਤੋਂ ਪਹਿਲਾਂ 15 ਮਿੰਟਾਂ 'ਚ ਹੀ ਮੈਸੇਜ ਨੂੰ ਬਦਲ ਸਕਦੇ ਹਨ। ਨਾਲ ਹੀ ਐਡੀਟਿਡ ਮੈਸੇਜ ਦੇ ਨਾਲ ਐਡੀਟਿਡ ਲਿਖਿਆ ਹੋਇਆ ਵੀ ਡਿਸਪਲੇਅ ਕਰੇਗਾ। ਯਾਨੀ ਮੈਸੇਜ ਰਿਸੀਵ ਕਰਨ ਵਾਲੇ ਨੂੰ ਮੈਸੇਜ ਦੈ ਐਡਿਟ ਹੋਣ ਦੀ ਜਾਣਕਾਰੀ ਮਿਲ ਜਾਵੇਗੀ ਪਰ ਉਹ ਪਹਿਲਾਂ ਪੁਰਾਣੇ ਮੈਸੇਜ ਨੂੰ ਨਹੀਂ ਦੇਖ ਸਕਣਗੇ।

ਇੰਝ ਕਰੇਗਾ ਕੰਮ

ਵਟਸਐਪ ਦਾ ਇਹ ਫੀਚਰ ਐਪਲ ਦੇ ਆਈ.ਓ.ਐੱਸ. 16 ਦੇ ਨਾਲ ਟੈਕਸਟ ਮੈਸੇਜ ਨੂੰ ਐਡਿਟ ਕਰਨ ਵਾਲੇ ਫੀਚਰ ਦੀ ਤਰ੍ਹਾਂ ਕੰਮ ਕਰਦਾ ਹੈ। ਹਾਲਾਂਕਿ, ਇਸ ਲਈ ਦੋਵੇਂ ਡਿਵਾਈਸ ਐਪਲ ਦੇ ਹੋਣੇ ਜ਼ਰੂਰੀ ਸਨ। ਵਟਸਐਪ ਫੀਚਰ 'ਚ ਅਜਿਹਾ ਜ਼ਰੂਰੀ ਨਹੀਂ ਹੈ। ਦੱਸ ਦੇਈਏ ਕਿ ਮੈਸੇਜ ਐਡਿਟ ਕਰਨ ਲਈ ਐਪਲ ਯੂਜ਼ਰਜ਼ ਕੋਲ 15 ਮਿੰਟਾਂ ਦਾ ਸਮਾਂ ਹੋਵੇਗਾ। ਆਈਫੋਨ ਯੂਜ਼ਰਜ਼ ਇਕ ਮੈਸੇਜ ਨੂੰ 5 ਵਾਰ ਐਡਿਟ ਦੀ ਸਹੂਲਤ ਮਿਲਦੀ ਹੈ, ਵਟਸਐਪ ਐਡਿਟ ਮੈਸੇਜ ਫੀਚਰ ਨੂੰ ਤੁਸੀਂ 15 ਮਿੰਟਾਂ 'ਚ ਕਈ ਵਾਰ ਇਸਤੇਮਾਲ ਕਰ ਸਕਦੇ ਹੋ।

ਮੈਸੇਜ ਐਡਿਟ ਕਰਨ ਲਈ ਯੂਜ਼ਰਜ਼ ਨੂੰ ਮੈਸੇਜ 'ਤੇ ਦੇਰ ਤਕ ਟੈਪ ਕਰਨਾ ਹੈ। ਇਸਤੋਂ ਬਾਅਦ ਇਕ ਪਾਪ-ਅਪ ਆਪਸ਼ਨ ਦਿਖਾਈ ਦੇਵੇਗਾ, ਜਿਸ ਵਿਚ ਮੈਸੇਜ ਐਡਿਟ ਕਰਨ ਦਾ ਆਪਸ਼ਨ ਵੀ ਸ਼ਾਮਲ ਹੈ। ਇਹ ਆਪਸ਼ਨ ਤੁਹਾਨੂੰ ਸਭ ਤੋਂ ਹੇਠਾਂ ਦਿਖਾਈ ਦੇਵੇਗਾ। ਇਸ ਆਪਸ਼ਨ ਦੀ ਮਦਦ ਨਾਲ ਯੂਜ਼ਰਜ਼ ਮੈਸੇਜ ਨੂੰ ਐਡਿਟ ਕਰ ਸਕਣਗੇ। ਦੱਸ ਦੇਈਏ ਕਿ ਵਟਸਐਪ ਦਾ ਨਵਾਂ ਫੀਚਰ ਨਿੱਜੀ ਚੈਟ ਅਤੇ ਗਰੁੱਪ ਚੈਟ ਦੋਵਾਂ 'ਤੇ ਕੰਮ ਕਰੇਗਾ। 


Rakesh

Content Editor

Related News