ਭਾਰਤ ਸਣੇ ਦੁਨੀਆ ਦੇ ਕਈ ਕੋਨਿਆਂ 'ਚ ਵਟਸਐਪ ਡਾਊਨ

Sunday, Jan 19, 2020 - 07:11 PM (IST)

ਭਾਰਤ ਸਣੇ ਦੁਨੀਆ ਦੇ ਕਈ ਕੋਨਿਆਂ 'ਚ ਵਟਸਐਪ ਡਾਊਨ

ਗੈਜੇਟ ਡੈਸਕ—ਮਸ਼ਹੂਰ ਮੈਸੇਜਿੰਗ ਸਰਵਿਸ ਵਟਸਐਪ ਭਾਰਤ 'ਚ ਅਚਾਨਕ ਡਾਊਨ ਹੋ ਗਿਆ ਹੈ। ਐਤਵਾਰ ਸ਼ਾਮ ਵਟਸਐਪ ਡਾਊਨ ਹੋਣ ਨਾਲ ਯੂਜ਼ਰਸ ਨੂੰ ਐਪ 'ਤੇ ਸਟਿਕਰਸ ਅਤੇ ਮੀਡੀਆ ਫਾਈਲਸ ਭੇਜਣ 'ਚ ਦਿੱਕਤ ਹੋ ਰਹੀ ਹੈ। ਭਾਰਤ ਦੇ ਸੈਕੜਾਂ ਯੂਜ਼ਰਸ ਨੇ ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਅਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਸ ਦੇ ਬਾਰੇ 'ਚ ਲਿਖ ਰਹੇ ਹਨ। ਵਟਸਐਪ ਯੂਜ਼ਰਸ ਨੇ ਪਲੇਟਫਾਰਮਸ ਡਾਊਨ ਹੋਣ ਦੀ ਸ਼ਿਕਾਇਤ ਤਾਂ ਕੀਤੀ ਹੀ ਹੈ, ਨਾਲ ਹੀ ਇੰਟਰਨੈੱਟ ਸਰਵਿਸੇਜ਼ ਡਾਊਨ ਹੋਣ 'ਤੇ ਨਜ਼ਰ ਰੱਖਣ ਵਾਲੀ ਅਤੇ ਇਸ ਨੂੰ ਮਾਨੀਟਰ ਕਰਨ ਵਾਲੀ ਵੈੱਬਸਾਈਟ Downdetector ਵੱਲੋਂ ਵੀ ਕਨਫਰਮ ਕੀਤਾ ਗਿਆ ਹੈ ਕਿ ਭਾਰਤ 'ਚ ਵਟਸਐਪ ਡਾਊਨ ਹੋ ਗਿਆ ਹੈ। ਯੂਜ਼ਰਸ ਨੇ ਸਟਿਕਰਸ ਭੇਜਣ 'ਚ ਵੀ ਪ੍ਰੋਬਲਮ ਰਿਪੋਰਟ ਕੀਤੀ ਹੈ।

ਹਜ਼ਾਰਾ ਯੂਜ਼ਰਸ ਨੇ ਕੀਤੀ ਰਿਪੋਰਟ
ਡਾਊਨਡਿਟੈਕਟਰ ਵੱਲੋਂ ਕਿਹਾ ਗਿਆ ਹੈ ਕਿ ਸ਼ਾਮ 6 ਵਜੇ ਤਕ ਤਿੰਨ ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਵਟਸਐਪ 'ਚ ਪ੍ਰੋਬਲਮਸ ਰਿਪੋਰਟ ਕੀਤੀ ਹੈ। ਕਰੀਬ 57 ਫੀਸਦੀ ਯੂਜ਼ਰਸ ਨੂੰ ਮੈਸੇਜ, ਸਟਿਕਰਸ ਅਤੇ ਮੀਡੀਆ ਫਾਈਲਸ ਭੇਜਣ ਜਾਂ ਰਿਸੀਵ ਕਰਨ 'ਚ ਦਿੱਕਤ ਹੋਈ ਤਾਂ ਉੱਥੇ 41 ਫੀਸਦੀ ਨੇ ਕਨੈਕਸ਼ਨ ਪ੍ਰੋਬਲਮ ਰਿਪੋਰਟ ਕੀਤੀ ਹੈ।

ਆ ਰਹੀ ਹੈ ਇਹ ਪ੍ਰੋਬਲਮ
ਭਾਰਤ ਤੋਂ ਇਲਾਵਾ ਯੂ.ਏ.ਆਈ., ਜਰਮਨੀ, ਸਪੇਨ ਅਤੇ ਫ੍ਰਾਂਸ ਵਰਗੇ ਦੇਸ਼ਾਂ 'ਚ ਵੀ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ। ਦਿੱਲੀ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਯੂਜ਼ਰਸ ਨੇ ਲਿਖਿਆ ਕਿ ਪਲੇਟਫਾਰਮਸ ਕੁਝ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ। ਟੈਕਸਟ ਮੈਸੇਜ ਤਾਂ ਜਾ ਰਹੇ ਹਨ ਪਰ ਮੀਡੀਆ ਫਾਈਲਸ ਭੇਜਣ ਵੇਲੇ ਰੀਟ੍ਰਾਈ ਕਰਨ ਪੈ ਰਿਹਾ ਹੈ ਅਤੇ ਫਾਈਲਸ ਨਹੀਂ ਜਾ ਰਹੀਆਂ।


author

Karan Kumar

Content Editor

Related News