WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ
Friday, Feb 04, 2022 - 02:38 PM (IST)
ਗੈਜੇਟ ਡੈਸਕ– ਆਪਣੇ ਯੂਜ਼ਰਸ ਨੂੰ ਲੁਭਾਉਣ ਲਈ ਵਟਸਐਪ ਨਵੇਂ-ਨਵੇਂ ਫੀਚਰਜ਼ ਐਡ ਕਰਦਾ ਰਹਿੰਦਾ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਵਟਸਐਪ ਇਕ ਅਜਿਹਾ ਫੀਚਰ ਜਾਰੀ ਕਰਨ ਜਾ ਰਿਹਾ ਹੈ ਜਿਸ ਬਾਰੇ ਸੁਣਕੇ ਯੂਜ਼ਰਸ ਬੇਹੱਦ ਖੁਸ਼ ਹੋ ਜਾਣਗੇ। ਇਸ ਫੀਚਰ ਦਾ ਇੰਤਜ਼ਾਰ ਵਟਸਐਪ ਯੂਜ਼ਰਸ ਕਾਫੀ ਸਮੇਂ ਤੋਂ ਕਰ ਰਹੇ ਸਨ। ਤਾਂ ਆਓ ਜਾਣਦੇ ਹਾਂ ਕੀ ਹੈ ਉਹ ਫੀਚਰ ਜਿਸ ਵਿਚ ਕੰਪਨੀ ਨਵਾਂ ਅਪਡੇਟ ਲਿਆਉਣ ਜਾ ਰਹੀ ਹੈ ਅਤੇ ਯੂਜ਼ਰਸ ਨੂੰ ਇਸ ਨਾਲ ਕੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਵਟਸਐਪ ਜਾਰੀ ਕਰ ਰਿਹਾ ਨਵਾਂ ਫੀਚਰ
- ਇਸ ਸਮੇਂ ਵਟਸਐਪ ’ਤੇ ਕਈ ਫੀਚਰਜ਼ ਮੌਜੂਦ ਹਨ। ਇਨ੍ਹਾਂ ’ਚੋਂ ਇਕ ‘ਮੈਸੇਜ ਡਿਲੀਟ ਫਾਰ ਐਵਰੀਵਨ’ ਫੀਚਰ ਵੀ ਹੈ। ਇਸ ਫੀਚਰ ਰਾਹੀਂ ਕਿਸੇ ਨੂੰ ਗਲਤ ਮੈਸੇਜ ਭੇਜ ਦੇਣ ’ਤੇ ਤੁਸੀਂ ਇਕ ਘੰਟੇ ਦੇ ਅੰਦਰ ਤਕ ਡਿਲੀਟ ਫਾਰ ਐਵਰੀਵਨ ਫੀਚਰ ਦੀ ਵਰਤੋਂ ਕਰ ਸਕਦੇ ਹੋ। ਹੁਣ ਇਕ ਰਿਪੋਰਟ ਮੁਤਾਬਕ, ਮੈਸੇਜ ਡਿਲੀਟ ਕਰਨ ਦੀ ਮਿਆਦ ਹੁਣ ਦੋ ਦਿਨਾਂ ਤਕ ਵਧਾਈ ਜਾ ਸਕਦੀ ਹੈ। ਇਸ ਦੀ ਮਦਦ ਨਾਲ ਤੁਸੀਂ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਦੋ ਦਿਨਾਂ ਦੇ ਅੰਦਰ ਕਦੇ ਵੀ ਡਿਲੀਟ ਕਰ ਸਕਦੇ ਹੋ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਕੀ ਹੈ ਡਿਲੀਟ ਫੀਚਰ
- ਵਟਸਐਪ ਦੇ ਇਸ ਫੀਚਰ ਤਹਿਤ ਤੁਹਾਨੂੰ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਮਿਲਦਾ ਹੈ। ਇਸ ਤਹਿਤ ਜਦੋਂ ਵੀ ਤੁਸੀਂ ਆਪਣਾ ਭੇਜਿਆ ਹੋਇਆ ਮੈਸੇਜ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਉਸ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਕੁੱਲ ਤਿੰਨ ਆਪਸ਼ਨ ਵਿਖਾਈ ਦਿੰਦੇ ਹਨ।
ਪਹਿਲਾ ਆਪਸ਼ਨ
- ਪਹਿਲਾ ਆਪਸ਼ਨ ਹੈ ਡਿਲੀਟ ਫਾਰ ਮੀ ਦਾ, ਜਿਸ ਨਾਲ ਤੁਸੀਂ ਕਿਸੇ ਨੂੰ ਭੇਜੇ ਹੋਏ ਮੈਸੇਜ ’ਤੇ ਕਲਿੱਕ ਕਰਕੇ ਖੁਦ ਲਈ ਡਿਲੀਟ ਕਰ ਸਕਦੇ ਹੋ।
ਦੂਜਾ ਆਪਸ਼ਨ
- ਦੂਜਾ ਆਪਸ਼ਨ ਹੈ ਕੈਂਸਲ ਦਾ, ਯਾਨੀ ਜੇਕਰ ਤੁਸੀਂ ਡਿਲੀਟ ਆਪਸ਼ਨ ’ਤੇ ਗਲਤੀ ਨਾਲ ਕਲਿੱਕ ਕਰ ਦਿੱਤਾ ਹੈ ਤਾਂ ਤੁਸੀਂ ਕੈਂਸਲ ਵਾਲੇ ਆਪਸ਼ਨ ’ਤੇ ਕਲਿੱਕ ਕਰਕੇ ਵਾਪਸ ਆ ਸਕਦੇ ਹੋ।
ਤੀਜਾ ਆਪਸ਼ਨ
- ਤੀਜਾ ਅਤੇ ਆਖਰੀ ਆਪਸ਼ਨ ਹੈ ਡਿਲੀਟ ਫਾਰ ਐਵਰੀਵਨ, ਜਿਸ ਨਾਲ ਤੁਸੀਂ ਭੇਜੇ ਹੋਏ ਮੈਸੇਜ ਨੂੰ ਆਪਣੇ ਅਤੇ ਸਾਹਮਣੇ ਵਾਲੇ (ਜਿਸ ਨੂੰ ਮੈਸੇਜ ਭੇਜਿਆ ਹੈ) ਦੋਵਾਂ ਲਈ ਡਿਲੀਟ ਕਰ ਸਕਦੇ ਹੋ। ਇਹ ਸੁਵਿਧਾ ਅਜੇ ਇਕ ਘੰਟੇ ਲਈ ਉਪਲੱਬਧ ਹੈ, ਜਿਸਨੂੰ ਵਧਾ ਕੇ ਦੋ ਦਿਨ ਕਰਨ ਦੀ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ