ਵਾਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ''Custom Chat Theme'' ਫੀਚਰ, ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ

Saturday, Aug 17, 2024 - 05:11 PM (IST)

ਵਾਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ''Custom Chat Theme'' ਫੀਚਰ, ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ

ਨਵੀਂ ਦਿੱਲੀ (ਬਿਊਰੋ) : ਵਾਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਾਟਸਐਪ ਯੂਜ਼ਰਸ ਲਈ 'Custom Chat Theme' ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਚੈਟ ਵਿੰਡੋ ਨੂੰ ਕਸਟਮਾਈਜ ਕਰਨ ਦੀ ਆਗਿਆ ਮਿਲੇਗੀ। ਦੱਸ ਦਈਏ ਕਿ ਇਹ ਫੀਚਰ IOS ਲਈ ਵਾਟਸਐਪ ਦੇ ਬੀਟਾ ਵਰਜ਼ਨ 'ਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤੇ ਜਾਣ ਦੀ ਤਿਆਰੀ 'ਚ ਹੈ। 

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਲਈ ਫੈਨਜ਼ ਨੇ ਭੇਜੀਆਂ ਖ਼ਾਸ ਰੱਖੜੀਆਂ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਝਲਕ

WABetaInfo ਨੇ ਦਿੱਤੀ ਜਾਣਕਾਰੀ
ਵਾਟਸਐਪ ਦੇ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਨਵੀਂ ਰਿਪੋਰਟ 'ਚ 'Custom Chat Theme' ਬਾਰੇ ਖੁਲਾਸਾ ਹੋਇਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਚੈਟ ਬਬਲ ਲਈ ਆਪਣੇ ਪਸੰਦੀਦਾ ਰੰਗ ਨੂੰ ਚੁਣ ਸਕਦੇ ਹੋ। ਵੈੱਬਸਾਈਟ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਵਾਟਸਐਪ ਦੇ ਬੀਟਾ ਵਰਜ਼ਨ 'ਚ ਚੈਟ ਥੀਮ ਨਾਮ ਤੋਂ ਇੱਕ ਨਵਾਂ ਸੈਕਸ਼ਨ ਨਜ਼ਰ ਆ ਰਿਹਾ ਹੈ। ਇਸ ਦੇ ਅੰਦਰ ਤੁਹਾਨੂੰ ਮੈਸੇਜ ਕਲਰ ਅਤੇ ਵਾਲਪੇਪਰ ਨਾਮ ਦੇ 2 ਆਪਸ਼ਨ ਮਿਲਣਗੇ। ਇਸ 'ਚ ਚੈਟ ਵਾਲਪੇਪਰ ਅਤੇ ਚੈਟ ਬਬਲ ਦਾ ਰੰਗ ਬਦਲਣ ਦੀ ਆਗਿਆ ਮਿਲੇਗੀ।

PunjabKesari

ਇਹ ਖ਼ਬਰ ਵੀ ਪੜ੍ਹੋ - 'ਸਤ੍ਰੀ 2' ਦੇ ਸਾਹਮਣੇ ਅਕਸ਼ੈ-ਜੌਨ ਦੀਆਂ ਫ਼ਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਕੀਤੀ ਬਸ ਇੰਨਾ ਹੀ ਕੀਤਾ ਕਲੈਕਸ਼ਨ

ਮਿਲਣਗੇ 10 ਚੈਟ ਥੀਮ 
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨਵੇਂ ਫੀਚਰ ਰਾਹੀ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਕੰਪਨੀ ਇਸ ਫੀਚਰ 'ਚ 10 ਚੈਟ ਥੀਮ ਪੇਸ਼ ਕਰੇਗੀ ਅਤੇ ਇੱਕ ਵਾਰ ਰੰਗ ਚੁਣਨ ਤੋਂ ਬਾਅਦ ਇੱਹ ਆਪਣੇ ਆਪ ਡਿਫੌਲਟ ਚੈਟ ਥੀਮ ਦੇ ਰੂਪ 'ਚ ਸੈੱਟ ਹੋ ਜਾਵੇਗਾ। ਵਾਲਪੇਪਰ ਅਤੇ ਬਬਲ ਰੰਗ ਨੂੰ ਐਡਜਸਟ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News