ਵਟਸਐਪ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਇਸ ਖ਼ਾਸ ਦਿਨ ਕੀਤੀ ਗਈ ਸਭ ਤੋਂ ਜ਼ਿਆਦਾ ਵੀਡੀਓ ਕਾਲਿੰਗ
Monday, Jan 04, 2021 - 11:19 AM (IST)
ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਆਮਤੌਰ ’ਤੇ ਦੁਨੀਆ ਭਰ ’ਚ ਚੈਟਿੰਗ ਕਰਨ ਲਈ ਹੀ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਪਿਛਲੇ ਸਾਲ 2020 ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਵਟਸਐਵ ਰਾਹੀਂ ਵੀਡੀਓ ਕਾਲਿੰਗ ਦਾ ਦਾਇਰਾ ਵੀ ਕਾਫੀ ਵਧ ਗਿਆ ਹੈ। ਸਾਲ 2020 ਦੀ ਆਖਰੀ ਰਾਤ ਨੂੰ ਵਟਸਐਪ ਰਾਹੀਂ ਸਭ ਤੋਂ ਜ਼ਿਆਦਾ ਵੀਡੀਓ ਕਾਲਸ ਕੀਤੀਆਂ ਗਈਆਂ ਹਨ। ਰਿਪੋਰਟ ਮੁਤਾਬਕ, ਵਟਸਐਪ ਰਾਹੀਂ ਕਰੀਬ 1.4 ਬਿਲੀਅਨ (ਕਰੀਬ 1.4 ਅਰਬ) ਵੀਡੀਓ ਕਾਲਸ ਕੀਤੀਆਂ ਗਈਆਂ ਜੋ ਕਿ ਇਕ ਨਵਾਂ ਰਿਕਾਰਡ ਹੈ। ਪਿਛਲੇ ਸਾਲ ਦੇ ਮੁਕਾਬਲੇ ਵਟਸਐਪ ਵੀਡੀਓ ਕਾਲਿੰਗ ’ਚ 50 ਫੀਸਦੀ ਦਾ ਵਾਧਾ ਹੋ ਗਿਆ ਹੈ।
ਇਸ ਤੋਂ ਇਲਾਵਾ 2020 ਦੇ ਅਖਰੀ ਦਿਨ ਫੇਸਬੁੱਕ ਮੈਸੇਂਜਰ ਰਾਹੀਂ ਵੀ ਵੱਡੀ ਗਿਣਤੀ ’ਚ ਵੀਡੀਓ ਅਤੇ ਗਰੁੱਪ ਵੀਡੀਓ ਕਾਲਿੰਗ ਕੀਤੀ ਗਈ। ਇਸ ਦਿਨ ਆਮ ਦਿਨਾਂ ਦੇ ਮੁਕਾਬਲੇ ਦੁਗਣੀ ਗਰੁੱਪ ਵੀਡੀਓ ਕਾਲਿੰਗ ਫੇਸਬੁੱਕ ਮੈਸੇਂਜਰ ਰਾਹੀਂ ਕੀਤੀ ਗਈ। ਸਾਲ 2020 ਦੀ ਸ਼ਾਮ ਨੂੰ ਦੁਨੀਆ ਭਰ ’ਚ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ 55 ਮਿਲੀਅਨ ਤੋਂ ਜ਼ਿਆਦਾ ਲਾਈਵ ਬ੍ਰਾਡਕਾਸਟ ਹੋਏ ਹਨ।
ਦੱਸ ਦੇਈਏ ਕਿ ਕੋਵਿਡ-19 ਦੇ ਚਲਦੇ ਜ਼ਿਆਦਾਤਰ ਲੋਕ ਨਵੇਂ ਸਾਲ ਨੂੰ ਵਰਚੁਅਲੀ ਤਰੀਕੇ ਨਾਲ ਸੈਲੀਬ੍ਰੇਟ ਕਰ ਰਹੇ ਸਨ। ਅਜਿਹੇ ’ਚ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਲਈ ਵਟਸਐਪ ਵੀਡੀਓ ਕਾਲਿੰਗ ਦਾ ਹੀ ਸਹਾਰਾ ਲੈ ਰਹੇ ਸਨ।