WhatsApp ’ਤੇ ਹੁਣ ਗਲਤੀ ਨਾਲ ਡਿਲੀਟ ਹੋਇਆ ਸਟੇਟਸ ਵਾਪਸ ਲਿਆ ਸਕੋਗੇ, ਨਵਾਂ ਫੀਚਰ ਜਾਰੀ

Friday, Dec 03, 2021 - 11:28 AM (IST)

WhatsApp ’ਤੇ ਹੁਣ ਗਲਤੀ ਨਾਲ ਡਿਲੀਟ ਹੋਇਆ ਸਟੇਟਸ ਵਾਪਸ ਲਿਆ ਸਕੋਗੇ, ਨਵਾਂ ਫੀਚਰ ਜਾਰੀ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰ ਲਿਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ’ਚ ਕਈ ਸ਼ਾਨਦਾਰ ਫੀਚਰਜ਼ ਵਟਸਐਪ ’ਚ ਆਏ ਹਨ ਜਿਨ੍ਹਾਂ ’ਚੋਂ ਕਈ ਤਾਂ ਸਾਰਿਆਂ ਲਈ ਉਪਲੱਬਧ ਹੋ ਗਏ ਹਨ ਪਰ ਕਈ ਅਜੇ ਵੀ ਬੀਟਾ ਟੈਸਟਿੰਗ ’ਚ ਹਨ। ਹੁਣ ਵਟਸਐਪ ‘Undo’ ਫੀਚਰ ਲਿਆ ਰਿਹਾ ਹੈ ਜੋ ਕਿ ਸਟੇਟਸ ਲਈ ਹੋਵੇਗਾ। ਵਟਸਐਪ ਦੇ ‘ਅਨਡੂ’ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ ਬੀਟਾ ਐਪ ’ਤੇ ਹੋ ਰਹੀ ਹੈ ਜਿਸ ਦਾ ਵਰਜ਼ਨ 2.21.22.5 ਹੈ ਅਤੇ iOS ਐਪ ਦੇ 2.21.240.17 ਵਰਜ਼ਨ ’ਤੇ ਟੈਸਟਿੰਗ ਹੋ ਰਹੀ ਹੈ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਇਸ ਫੀਚਰ ਦੀ ਮਦਦ ਨਾਲ ਤੁਸੀਂ ਗਲਤੀ ਨਾਲ ਡਿਲੀਟ ਹੋਏ ਸਟੇਟਸ ਨੂੰ ਫਿਰ ਵਾਪਸ ਲਿਆ ਸਕਦੇ ਹੋ। ਹਾਲਾਂਕਿ, ਯੂਜ਼ਰਜ਼ ਨੂੰ ਅਨਡੂ ਦਾ ਬਦਲ ਸਟੇਟਸ ਡਿਲੀਟ ਹੋਣ ਦੇ ਕੁਝ ਸੈਕਿੰਟਾਂ ਬਾਅਦ ਤਕ ਹੀ ਮਿਲੇਗਾ। ਇਹ ਫੀਚਰ ਯੂਜ਼ਰਜ਼ ਲਈ ਬੇਹੱਦ ਹੀ ਲਾਭਦਾਇਕ ਸਾਬਤ ਹੋਣ ਵਾਲਾ ਹੈ ਕਿਉਂਕਿ ਕਈ ਵਾਰ ਅਸੀਂ ਸਟੇਟਸ ਲਾ ਕੇ ਉਸ ਨੂੰ ਗਲਤੀ ਨਾਲ ਡਿਲੀਟ ਕਰ ਦਿੰਦੇ ਹਾਂ।

PunjabKesari

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਇਸ ਤੋਂ ਬਾਅਦ ਉਸ ਨੂੰ ਵਾਪਸ ਲਾਉਣ ਲਈ ਪੂਰਾ ਪ੍ਰਾਸੈੱਸ ਫਾਲੋ ਕਰਨਾ ਪੈਂਦਾ ਹੈ ਪਰ ਤੁਸੀਂ ਅਨਡੂ ਬਟਨ ’ਤੇ ਕਲਿਕ ਕਰ ਕੇ ਸਟੇਟਸ ਵਾਪਸ ਲਿਆ ਸਕਾਂਗੇ। ਵਟਸਐਪ ਵੈੱਬ ਲਈ ਪੇਸ਼ ਕੀਤੇ ਸਟਿੱਕਰ ਮੇਕਰ ਦੀ ਮਦਦ ਨਾਲ ਯੂਜ਼ਰਜ਼ ਪਰਸਨਲਾਈਜ਼ਡ ਸਟਿੱਕਰ ਕ੍ਰਿਏਟ ਕਰ ਸਕਦੇ ਹੋ।

ਦੱਸ ਦੇਈਏ ਕਿ ਅਜੇ ਤਕ ਸਟਿੱਕਰ ਦੀ ਸਹੂਲਤ ਸਿਰਫ ਐਂਡਰਾਇਡ ਅਤੇ ਆਈ. ਓ. ਐੱਸ. ਯੂਜ਼ਰਜ਼ ਲਈ ਹੀ ਉਪਲੱਬਧ ਸੀ ਪਰ ਹੁਣ ਕੰਪਨੀ ਨੇ ਇਸ ਨੂੰ ਵਟਸਐਪ ਵੈੱਬ ਲਈ ਵੀ ਉਪਲੱਬਧ ਕਰਵਾ ਦਿੱਤਾ ਹੈ। ਹੁਣ ਤੁਸੀਂ ਵਟਸਐਪ ਵੈੱਬ ਜ਼ਰੀਏ ਵੀ ਆਪਣੀ ਕਿਸੇ ਫੋਟੋ ਨੂੰ ਸਟਿੱਕਰ ਵਿਚ ਕਨਵਰਟ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕਿਸੇ ਥਰਡ ਪਾਰਟੀ ਐਪ ਦੀ ਵੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

 


author

Rakesh

Content Editor

Related News