WhatsApp ਯੂਜ਼ਰਜ਼ ਦਾ ਨਵਾਂ ਸਿਰਦਰਦ, ਡਿਲੀਟ ਹੋ ਰਹੀ ਪੁਰਾਣੀ ਚੈਟ
Tuesday, Aug 10, 2021 - 03:38 PM (IST)
ਨਵੀਂ ਦਿੱਲੀ- WhatsApp ਨੇ ਕੁਝ ਦਿਨ ਪਹਿਲਾਂ ਵਟਸਐਪ ਬੀਟਾ 2.21.16.9 ਵਰਜ਼ਨ ਨੂੰ ਲਾਂਚ ਕੀਤਾ ਸੀ। ਐਂਡਰਾਇਡ ਸੈਂਟਰਲ ਦੀ ਇਕ ਰਿਪੋਰਟ ਅਨੁਸਾਰ, ਇਹ ਤਾਜ਼ਾ ਅਪਡੇਟ ਸਮਾਰਟ ਫੋਨ ਤੋਂ ਪੁਰਾਣੀਆਂ ਚੈਟਸ ਨੂੰ ਮਿਟਾ ਰਿਹਾ ਹੈ। ਕਈ ਯੂਜ਼ਰਜ਼ ਨੇ ਇਹ ਵੀ ਦੱਸਿਆ ਹੈ ਕਿ ਹਾਲ ਹੀ ਵਿਚ ਵਟਸਐਪ ਬੀਟਾ ਵਰਜ਼ਨ 2.21.16.9 ਅਪਡੇਟ ਤੋਂ ਬਾਅਦ ਉਨ੍ਹਾਂ ਦੀ ਪੁਰਾਣੀ ਚੈੱਟ ਨਹੀਂ ਮਿਲੀ। ਸਿਰਫ਼ 25 ਮੈਸੇਜ ਹੀ ਦੇਖ ਪਾ ਰਹੇ ਹਨ, ਇਸ ਤੋਂ ਜ਼ਿਆਦਾ ਨਹੀਂ।
ਐਂਡਰਾਇਡ ਸੈਂਟਰਲ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ, ਚੈਟ ਹਿਸਟਰੀ ਨੂੰ ਅਜੇ ਵੀ ਐਕਸੈਸ ਕੀਤਾ ਜਾ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਪੁਰਾਣੇ ਸੰਦੇਸ਼ਾਂ ਦੀ ਖੋਜ ਕਰਦੇ ਹੋ ਤਾਂ ਐਪ ਉਨ੍ਹਾਂ ਨੂੰ ਦਿਖਾ ਸਕਦੀ ਹੈ। ਹਾਲਾਂਕਿ, ਜੇਕਰ ਤੁਸੀਂ ਗੱਲਬਾਤ ਵਿਚ ਉੱਪਰ ਵੱਲ ਸਕ੍ਰੌਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਉਸ ਸੰਦੇਸ਼ ਤੱਕ ਨਹੀਂ ਪਹੁੰਚ ਪਾਓਗੇ।
ਹਾਲਾਂਕਿ, ਜੇਕਰ ਤੁਸੀਂ ਸਰਚ ਫ਼ੀਚਰ ਦਾ ਇਸਤੇਮਾਲ ਕਰਦੇ ਹੋ ਤਾਂ ਚੈੱਟ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਸਕ੍ਰੋਲ ਨਾਲ ਪੁਰਾਣੇ ਮੈਸੇਜ ਨੂੰ ਦੇਖਣ ਦਾ ਯਤਨ ਕਰ ਰਹੇ ਤੋਂ ਤੁਹਾਨੂੰ ਉਹ ਦਿਖਾਈ ਨਹੀਂ ਦੇਣਗੇ। ਕੁਝ ਯੂਜ਼ਰਜ਼ ਦਾ ਇਹ ਵੀ ਕਹਿਣਾ ਹੈ ਕਿ ਇਹ ਬਗ ਅਜੇ ਸਮਾਰਟ ਫੋਨ ਤੱਕ ਸੀਮਤ ਹੈ ਅਤੇ ਉਹ ਸਮਾਰਟ ਵਟਸਐਪ ਵੈੱਬ 'ਤੇ ਪੁਰਾਣੀ ਚੈਟ ਦੇਖ ਸਕੇ ਸਨ। ਫਿਲਹਾਲ ਹੁਣ ਤੱਕ ਆਈ. ਓ. ਐੱਸ. ਵਰਜ਼ਨ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਵੱਲੋਂ ਅਜਿਹੀਆਂ ਸ਼ਿਕਾਇਤਾਂ ਨਹੀਂ ਮਿਲੀਆਂ ਹਨ। ਹੁਣ ਤੱਕ ਐਂਡ੍ਰਾਇਡ ਯੂਜ਼ਰਜ਼ ਨੂੰ ਇਹ ਸਮੱਸਿਆ ਦੇਖਣ ਨੂੰ ਮਿਲੀ ਹੈ।