ਵਟਸਐਪ ਸੰਦੇਸ਼ ਸੇਵਾ ਠੱਪ ਹੋਣ ਤੋਂ ਬਾਅਦ ਯੂਜ਼ਰਸ ਨੇ ਇੰਝ ਜ਼ਾਹਰ ਕੀਤੀ ਨਿਰਾਸ਼ਾ (Tweets)

01/23/2019 12:04:38 AM

ਗੈਜੇਟ ਡੈਸਕ— ਗੈਜੇਟ ਡੈਸਕ— ਇੰਸਟਟ ਮੈਸੇਜਿੰਗ ਐਪ ਵਟਸਐਪ ਦੀ ਦੁਨੀਆ ਭਰ 'ਚ ਵਰਤੋਂ ਕੀਤੀ ਜਾਂਦੀ ਹੈ। ਪਰ ਅੱਜ ਦੇਰ ਰਾਤ ਵਟਸਐਪ ਦੀ ਸੰਦੇਸ਼ ਸੇਵਾ 15 ਮਿੰਟ ਲਈਅਚਾਨਕ ਠੱਪ ਹੋ ਗਈ ਜਿਸ ਕਾਰਨ ਦੁਨੀਆ ਭਰ 'ਚ ਬੇਚੈਨੀ ਦਾ ਮਾਹੌਲ ਬਣ ਗਿਆ। ਵ

ਟਸਐਪ ਦੇ ਦੁਨੀਆਭਰ 'ਚ ਅਰਬਾਂ ਯੂਜ਼ਰਸ ਹਨ। ਹਾਲਾਂਕਿ ਅੱਜੇ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਸ ਨਾਲ ਕੁਝ ਯੂਜ਼ਰਸ ਪ੍ਰਭਾਵਿਤ ਹੋਏ ਹਨ ਜਾਂ ਫਿਰ ਪੂਰੀ ਦੇ ਯੂਜ਼ਰਸ ਇਸ ਨਾਲ ਪ੍ਰਭਾਵਿਤ ਹੋਏ ਹਨ। ਪਿਛਲੇ ਸਾਲ ਵੀ ਵਟਸਐਪ ਦਾ ਸਰਵਰ ਠੱਪ ਹੋਇਆ ਸੀ ਜਿਸ ਨਾਲ ਅਰਬਾਂ ਲੋਕ ਪ੍ਰਭਾਵਿਤ ਹੋਏ ਸਨ। ਹਾਲਾਂਕਿ ਅਜੇ ਵਟਸਐਪ ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਚਾਹੇ ਇਹ ਬ੍ਰੇਕ ਡਾਊਨ ਕੁਝ ਹੀ ਮਿੰਟਾਂ ਦਾ ਸੀ ਪਰ ਇਸ ਤੋਂ ਪ੍ਰੇਸ਼ਾਨ ਲੋਕਾਂ ਨੇ ਟਵੀਟਰ ਹੈਂਡਲ 'ਤੇ ਮਜ਼ਾਕੀਆ ਤਰੀਕੇ ਨਾਲ ਨਿਰਾਸ਼ਾ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ।

 

 


Related News