ਵਟਸਐਪ, ਯੂ.ਸੀ. ਬ੍ਰਾਊਜ਼ਰ, ਫੇਸਬੁੱਕ ਸਭ ਤੋਂ ਲੋਕਪ੍ਰਿਅ ਐਪ

Sunday, Jan 10, 2016 - 03:35 PM (IST)

ਵਟਸਐਪ, ਯੂ.ਸੀ. ਬ੍ਰਾਊਜ਼ਰ, ਫੇਸਬੁੱਕ ਸਭ ਤੋਂ ਲੋਕਪ੍ਰਿਅ ਐਪ

ਨਵੀਂ ਦਿੱਲੀ— ਦੇਸ਼ ''ਚ ਸਮਾਰਟਫੋਨ ਦੀ ਜ਼ਿਆਦਾਤਰ ਵਰਤੋਂ ਕਰਨ ਅਤੇ ਸੋਸ਼ ਨੈੱਟਵਰਕਿੰਗ ਸਾਈਟਾਂ ਰਾਹੀਂ ਇਕ-ਦੂਜੇ ਨਾਲ ਜੁੜੇ ਰਹਿਣ ਦੀ ਹੋੜ ਨਾਲ ਸਾਲ 2015 ''ਚ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਐਪ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ। 
9 ਐਪਸ ਵੱਲੋਂ ਜਾਰੀ ਇਕ ਸਰਵੇਖਣ ਰਿਪੋਰਟ ''ਚ ਇਹ ਖੁਲਾਸਾ ਕਰਦੇ ਹੋਏ ਕਿਹਾ ਗਿਆ ਹੈ ਕਿ ਸਾਲ 2015 ''ਚ ਔਸਤ ਸਮਾਰਟਫੋਨ ਧਾਰਕਾਂ ਨੇ 32 ਐਪਸ ਡਾਊਨਲੋਡ ਕੀਤੇ ਹਨ ਜਿਸ ਵਿਚ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਯੂ.ਸੀ. ਬ੍ਰਾਊਜ਼ਰ ਝੋਟੀ ''ਤੇ ਰਹੇ। ਇਸ ਦੇ ਨਾਲ ਹੀ ਆਨਲਾਈਨ ਖਰੀਦਦਾਰੀ ਪ੍ਰਤੀ ਲੋਕਾਂ ''ਚ ਵਧਦੀ ਚਾਹ ਨਾਲ ਫਲਿੱਪਕਾਰਟ, ਸਨੈਪਡੀਲ, ਐਮਾਜ਼ਾਨ ਅਤੇ ਪੇਟੀਐਮ ਸਭ ਤੋਂ ਲੋਕਪ੍ਰਿਅ ਈ-ਕਾਮਰਸ ਐਪ ਬਣੇ ਰਹੇ। 
ਰਿਪੋਰਟ ਮੁਤਾਬਕ ਸਿਰਫ 26 ਫੀਸਦੀ ਯੂਸਰਸ ਕੋਲ ਹਿੰਦੀ ਭਾਸ਼ਾ ਦੇ ਐਪ ਹਨ। ਜ਼ਿਆਦਾਤਰ ਮੋਬਾਇਲ ਯੂਜ਼ਰ ਅਜੇ ਵੀ 2ਜੀ ਨੈੱਟਵਰਕ ਰਾਹੀਂ ਐਪ ਡਾਊਨਲੋਡ ਕਰਦੇ ਹਨ ਅਤੇ ਆਨਲਾਈਨ ਦੀ ਬਜਾਇ ਆਫਲਾਈਨ ਪਲੇਬੈਕ ਪਸੰਦ ਕਰਦੇ ਹਨ। ਸਾਰੇ ਦੈਨਿਕ ਐਪ ਡਾਊਨਲੋਡ ''ਚ 17 ਫੀਸਦੀ ਹਿੱਸੇਦਾਰੀ ਗੇਮ ਨਾਲ ਜੁੜੇ ਐਪ ਦੀ ਰਹੀ ਜਿਸ ਵਿਚ ਕਾਰ ਰੇਸਿੰਗ ਅਤੇ ਐਕਸ਼ਨ ਗੇਮ ਸਭ ਤੋਂ ਲੋਕਪ੍ਰਿਅ ਰਹੇ। ਭਾਰਤ ਏਸ਼ੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਮੋਬਾਇਲ ਗੇਮਿੰਗ ਬਾਜ਼ਾਰ ਹੈ ਜਿਸ ਦਾ ਕਾਰੋਬਾਰ 2018 ਤੱਕ 1 ਅਰਬ ਡਾਲਰ ਪਾਰ ਕਰਨ ਦੀ ਸੰਭਾਵਨਾ ਹੈ।


Related News