ਵਟਸਐਪ ਦਾ ਇਹ ਫੀਚਰ iOS ਯੂਜ਼ਰਜ਼ ਲਈ ਹੋਵੇਗਾ ਬੇਹੱਦ ਫਾਇਦੇਮੰਦ

Sunday, Mar 20, 2016 - 02:21 PM (IST)

ਵਟਸਐਪ ਦਾ ਇਹ ਫੀਚਰ iOS ਯੂਜ਼ਰਜ਼ ਲਈ ਹੋਵੇਗਾ ਬੇਹੱਦ ਫਾਇਦੇਮੰਦ

ਜਲੰਧਰ- ਹਾਲ ਹੀ ''ਚ ਵਟਸਐਪ ਨੇ ਐਂਡ੍ਰਾਇਡ ਲਈ ਬੋਲਡ ਅਤੇ ਇਟੈਲਿਕ ਟੈਕਸਟ ਦੇ ਫੀਚਰਸ ਨੂੰ ਪੇਸ਼ ਕੀਤਾ ਹੈ ਅਤੇ ਹੁਣ ਵਟਸਐਪ iOS ਯੂਜ਼ਰਜ਼ ਲਈ ਨਵਾਂ ਫੀਚਰ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਯੂਜ਼ਰਜ਼ ਨੂੰ ਕਈ ਵਾਰ ਗੈਲਰੀ ''ਚੋਂ ਈਮੇਜ਼ ਜਾਂ ਵੀਡੀਓ ਲੱਭਣ ''ਚ ਮੁਸ਼ਕਿਲ ਹੁੰਦੀ ਜਿਸ ਨਾਲ ਕਾਫੀ ਸਮਾਂ ਲੱਗ ਜਾਂਦਾ ਹੈ।ਇਸੇ ਗੱਲ ਵੱਲ ਧਿਆਨ ਦਿੰਦੇ ਹੋਏ ਵਟਸਐਪ ਇਕ ਅਜਿਹਾ ਫੀਚਰ ਪੇਸ਼ ਕਰ ਰਿਹਾ ਜਿਸ ਨਾਲ ਆਈ.ਓ.ਐੱਸ. ਯੂਜ਼ਰਜ਼ ਮੀਡੀਆ ਜਿਵੇਂ ਕਿ ਈਮੇਜ਼ਸ, ਵੀਡੀਓਜ਼ ਅਤੇ ਆਡੀਓਜ਼ ਨੂੰ ਕਾਨਟੈੱਕਟ ਦੇ ਹਿਸਾਬ ਨਾਲ ਸਟੋਰ ਕਰ ਸਕਦੇ ਹਨ। 

ਇਸ ਲਈ ਯੂਜ਼ਰਜ਼ ਆਪਣੇ ਕਿਸੇ ਵਟਸਐਪ ਗਰੁੱਪ ਜਾਂ ਕਾਨਟੈੱਕਟ ਲਿਸਟ ''ਚੋਂ ਕਿਸੇ ਕਾਨਟੈੱਕਟ ''ਤੇ ਕਲਿਕ ਕਰ ਕੇ ਇੰਨਕਮਿੰਗ ਮੀਡੀਆ ਨੂੰ ਸੇਵ ਕਰ ਸਕਦੇ ਹਨ ਜਿਸ ਨਾਲ ਉਸ ਕਾਨਟੈੱਕਟ ਨੰਬਰ ਤੋਂ ਆਉਣ ਵਾਲੀਆਂ ਈਮੇਜ਼ਸ ਅਤੇ ਵੀਡੀਓਜ਼ ਵੱਖਰੇ ਤੌਰ ''ਤੇ ਸੇਵ ਹੋਣਗੀਆਂ। ਇਸ ਫੀਚਰ ਦਾ ਫਾਇਦਾ ਇਹ ਹੈ ਕਿ ਯੂਜ਼ਰਜ਼ ਨੂੰ ਈਮੇਜ਼, ਵੀਡੀਓ ਅਤੇ ਆਡੀਓ ਨੂੰ ਪੂਰੀ ਗੈਲਰੀ ''ਚੋਂ ਲੱਭਣ ਨਾਲੋਂ ਕਾਨਟੈੱਕਟ ''ਚ ਸਟੋਰ ਕੀਤੇ ਮੀਡੀਆ ''ਚੋਂ ਹੀ ਮਿਲ ਜਾਵੇਗਾ। ਇਸ ਫੀਚਰ ''ਚ ਵੀ ਤਿੰਨ ਤਰ੍ਹਾਂ ਦੀ ਆਪਸ਼ਨਜ਼ ਜਿਵੇਂ ਡਿਫਾਲਟ, ਆਲਵੇਜ਼ ਅਤੇ ਨੈਵਰ ਦੇ ਨਾਲ ਸਕ੍ਰੀਨ ''ਤੇ ਸ਼ੋਅ ਹੋਵੇਗੀ। ਇਨ੍ਹਾਂ ਹੀ ਨਹੀਂ ਆਈ.ਓ.ਐਸ. ਯੂਜ਼ਰਜ਼ ਹੁਣ ਐਂਡ੍ਰਾਇਡ ਦੀ ਤਰ੍ਹਾਂ ਵਟਸਐਪ ''ਤੇ ਡਾਕਿਊਮੈਂਟ ਫਾਇਲ ਨੂੰ ਵੀ ਸ਼ੇਅਰ ਕਰ ਸਕਦੇ ਹਨ।

 


Related News