ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ

Saturday, Jul 13, 2024 - 04:32 AM (IST)

ਗੈਜੇਟ ਡੈਸਕ- ਅੱਜ ਹਰ ਕਿਸੇ ਕੋਲ ਸੋਸ਼ਲ ਮੀਡੀਆ ਅਕਾਊਂਟ ਹਨ ਅਤੇ ਜਿਸ ਕੋਲ ਸਮਾਰਟਫ਼ੋਨ ਹੈ ਉਸ ਕੋਲ ਯਕੀਨੀ ਤੌਰ 'ਤੇ ਗੂਗਲ ਅਕਾਊਂਟ ਤਾਂ ਹੈ ਹੀ। ਅਸੀਂ ਗੂਗਲ ਅਕਾਊਂਟ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਭੇਜਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਵਾਲੇ ਲੋਕਾਂ ਦੇ ਡਿਜੀਟਲ ਡਾਟਾ (ਡਿਜੀਟਲ ਅਕਾਊਂਟ) ਦਾ ਕੀ ਹੁੰਦਾ ਹੈ। 

ਮਰਨ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਲੋਕਾਂ ਦੇ ਡਾਟਾ ਦਾ ਕੀ ਕਰਦੀਆਂ ਹਨ। ਆਮ ਤੌਰ 'ਤੇ ਬਹੁਤ ਸਾਰੇ ਲੋਕ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਨੂੰ ਆਪਣੇ ਗੂਗਲ ਅਕਾਊਂਟ ਵਿੱਚ ਸੇਵ ਕਰਕੇ ਰੱਖਦੇ ਹਨ ਪਰ ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ 'ਤੇ ਇਨ੍ਹਾਂ ਜਾਣਕਾਰੀਆਂ ਦਾ ਕੀ ਹੁੰਦਾ ਹੈ। ਗੂਗਲ ਅਜਿਹੇ ਲੋਕਾਂ ਦੇ ਡਾਟਾ ਦਾ ਕੀ ਕਰਦਾ ਹੈ? ਫੇਸਬੁੱਕ ਅਕਾਊਂਟ ਦਾ ਵੀ ਇਹੀ ਹਾਲ ਹੈ। ਇਸ ਰਿਪੋਰਟ ਵਿੱਚ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਆਓ ਜਾਣਦੇ ਹਾਂ ਵਿਸਥਾਰ ਨਾਲ...

ਮਰਨ ਤੋਂ ਬਾਅਦ ਗੂਗਲ ਦੇ ਅਕਾਊਂਟ ਦਾ ਕੀ ਹੁੰਦਾ ਹੈ

ਗੂਗਲ ਜਾਂ ਕਿਸੇ ਵੀ ਹੋਰ ਕੰਪਨੀ ਕੋਲ ਅਜਿਹਾ ਕੋਈ ਟੂਲ ਨਹੀਂ ਹੈ ਜਿ ਨਾਲ ਕਿਸੇ ਦੇ ਮਰਨ ਦੇ ਬਾਰੇ ਤੁਰੰਤ ਜਾਣਕਾਰੀ ਹਾਸਿਲ ਹੋ ਸਕੇ। ਜੇਕਰ ਕੋਈ ਗੂਗਲ ਅਕਾਊਂਟ ਲੰਬੇ ਸਮੇਂ ਤੋਂ ਐਕਟਿਵ ਨਹੀਂ ਹੈ ਯਾਨੀ ਕਿਸੇ ਅਕਾਊਂਟ ਰਾਹੀਂ ਗੂਗਲ ਮੈਪਸ, ਜੀਮੇਲ, ਗੂਗਲ ਡ੍ਰਾਈਵ, ਸਰਚ ਆਦਿ ਦਾ ਇਸਤੇਮਾਲ ਨਹੀਂ ਹੋ ਰਿਹਾ ਤਾਂ ਅਜਿਹੇ ਅਕਾਊਂਟ ਨੂੰ ਇਨਐਕਟਿਵ ਅਕਾਊਂਟ ਦੀ ਕੈਟਾਗਰੀ 'ਚ ਪਾ ਦਿੰਦੇ ਹਨ। ਗੂਗਲ ਇਹ ਮੰਨ ਲੈਂਦਾ ਹੈ ਕਿ ਇਸ ਅਕਾਊਂਟ ਦਾ ਮਾਲਿਕ ਹੁਣ ਇਸ ਦੁਨਆ 'ਚ ਨਹੀਂ ਹੈ ਪਰ ਗੂਗਲ ਇਸ ਗੱਲ ਦੀ ਸਹੂਲਤ ਵੀ ਦਿੰਦਾ ਹੈ ਕਿ ਮਰਨ ਤੋਂ ਬਾਅਦ ਕਿਸੇ ਦੇ ਡਿਜੀਟਲ ਡਾਟਾ ਯਾਨੀ ਜੀਮੇਲ ਆਦਿ 'ਤੇ ਇਸ ਦਾ ਹੱਕ ਹੋਵੇਗਾ। 

ਇਸ ਲਈ ਗੂਗਲ ਕੋਲ ਇਕ ਫੀਚਰ ਹੈ ਜਿਸ ਰਾਹੀਂ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਡੇ ਮਰਨ ਤੋਂ ਬਾਅਦ ਤੁਹਾਡਾ ਡਾਟਾ ਨੂੰ ਕੌਣ ਸੰਭਾਲੇਗਾ ਅਤੇ ਜੀਮੇਲ ਆਦਿ ਨੂੰ ਕੌਣ ਐਕਸੈਸ ਕਰੇਗਾ। ਗੂਗਲ ਦੇ ਇਸ ਫੀਚਰ ਨੂੰ ਤੁਸੀਂ myaccount.google.com/inactive 'ਤੇ ਜਾ ਕੇ ਐਕਸੈਸ ਕਰ ਸਕਦੇ ਹੋ। 

ਤੁਸੀਂ ਜ਼ਿਆਦਾ ਤੋਂ ਜ਼ਿਆਦਾ 18 ਮਹੀਨਿਆਂ ਦਾ ਸਮਾਂ ਤੈਅ ਕਰ ਸਕਦੇ ਹੋ ਯਾਨੀ ਜੇਕਰ 18 ਮਹਨਿਆਂ ਤਕ ਤੁਹਾਡਾ ਅਕਾਊਂਟ ਐਕਸੈਸ ਨਹੀਂ ਹੁੰਦਾ ਤਾਂ myaccount.google.com/inactive ਰਾਹੀਂ ਤੁਸੀਂ ਜਿਸ ਦੇ ਨਾਲ ਪਾਸਵਰਡ ਸ਼ੇਅਰ ਕੀਤਾ ਹੈ, ਉਹ ਤੁਹਾਡੇ ਅਕਾਊਂਟ ਨੂੰ ਐਕਸੈਸ ਕਰ ਸਕੇਗਾ। ਇਸ ਲਿੰਕ ਨੂੰ ਓਪਨ ਕਰਕੇ ਤੁਹਾਨੂੰ ਉਸ ਇਨਸਾਨ ਦੀ ਈਮੇਲ ਆਈ.ਡੀ., ਫੋਨ ਨੰਬਰ ਆਦਿ ਭਰਨਾ ਹੋਵੇਗਾ ਜਿਸ ਨੂੰ ਤੁਸੀਂ ਆਪਣੇ ਅਕਾਊਂਟ ਨੂੰ ਸੌਂਪਣਾ ਚਾਹੁੰਦੇ ਹੋ। ਵਸੀਅਤ ਦੇ ਤੌਰ 'ਤੇ ਗੂਗਲ 10 ਲੋਕਾਂ ਦੇ ਨਾਂ ਨੂੰ ਜੋੜਨ ਦਾ ਆਪਸ਼ਨ ਦਿੰਦਾ ਹੈ। 

ਮਰਨ ਤੋਂ ਬਾਅਦ ਫੇਸਬੁੱਕ ਅਕਾਊਂਟ ਦਾ ਕੀ ਹੋਵੇਗਾ

ਫੇਸਬੁੱਕ ਕੋਲ ਵੀ ਇਸੇ ਤਰ੍ਹਾਂ ਦਾ ਇਕ ਫੀਚਰ ਹੈ ਜਿਸ ਨੂੰ 'legacy contact' ਨਾਂ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਤੁਸੀਂ ਵਿਰਾਸਤ ਦੇ ਤੌਰ 'ਤੇ ਆਪਣਾ ਫੇਸਬੁੱਕ ਅਕਾਊਂਟ ਆਪਣੇ ਪਰਿਵਾਰ ਦੇ ਮੈਂਬਰ ਜਾਂ ਕਿਸੇ ਦੋਸਤ ਨੂੰ ਸੌਂਪ ਸਕਦੇ ਹੋ। ਤੁਹਾਡੇ ਵੱਲੋਂ ਚੁਣਿਆ ਗਿਆ ਵਿਅਕਤੀ ਤੁਹਾਡੇ ਨਾ ਰਹਿਣ ਤੋਂ ਬਾਅਦ ਵੀ ਤੁਹਾਡੇ ਫੇਸਬੁੱਕ ਅਕਾਊਂਟ ਨੂੰ ਮੈਨੇਜ ਕਰ ਸਕੇਗਾ, ਹਾਲਾਂਕਿ ਉਹ ਵਿਅਕਤੀ ਸਿਰਫ ਪ੍ਰੋਫਾਈਲ ਫੋਟੋ, ਕਵਰ ਫੋਟੋ ਅਪਡੇਟ, ਦੋਸਤਾਂ ਦੀ ਫ੍ਰੈਂਡ ਰਿਕਵੈਸਟ ਦਾ ਜਵਾਬ ਦੇਣ ਵਰਗੇ ਕਮ ਹੀ ਕਰ ਸਕੇਗਾ। ਤੁਹਾਡੇ ਪ੍ਰਾਈਵੇਟ ਮੈਸੇਜ ਨੂੰ ਨਹੀਂ ਪੜ੍ਹ ਸਕੇਗਾ।


Rakesh

Content Editor

Related News