ਡਾਟਾ ਲੀਕ ਵਿਵਾਦ ਦੇ ਚੱਲਦੇ ਵੈੱਬ ਬ੍ਰਾਊਜ਼ਰ ਮੋਜ਼ਿਲਾ ਨੇ ਹਟਾਏ ਫੇਸਬੁੱਕ ਐਡ

Sunday, Mar 25, 2018 - 09:59 AM (IST)

ਡਾਟਾ ਲੀਕ ਵਿਵਾਦ ਦੇ ਚੱਲਦੇ ਵੈੱਬ ਬ੍ਰਾਊਜ਼ਰ ਮੋਜ਼ਿਲਾ ਨੇ ਹਟਾਏ ਫੇਸਬੁੱਕ ਐਡ

ਜਲੰਧਰ-ਕਈ ਦਿਨਾਂ ਤੋਂ ਚੱਲ ਰਹੇ ਫੇਸਬੁੱਕ ਡਾਟਾ ਲੀਕ ਵਿਵਾਦ ਕਰਕੇ ਵੈੱਬ ਬ੍ਰਾਊਜ਼ਰ ਮੋਜ਼ਿਲਾ ਫਾਇਰਫਾਕਸ ਨੇ ਸੁਰੱਖਿਆ ਕਾਰਣਾਂ ਨਾਲ ਆਪਣੇ ਪਲੇਟਫਾਰਮ 'ਤੇ ਫੇਸਬੁੱਕ ਤੋਂ ਆਪਣੇ ਸਾਰੇ ਐਡ ਨੂੰ ਹਟਾ ਲਿਆ ਹੈ। ਕੰਪਨੀ ਨੇ ਆਪਣੇ ਬਲਾਗ ਪੋਸਟ 'ਚ ਲਿਖਿਆ ਹੈ, 'ਅਸੀਂ ਚਾਹੁੰਦੇ ਹਾਂ, ਮਾਰਕ ਜ਼ੁਕਰਬਰਗ ਫੇਸਬੁੱਕ ਦੀ ਪ੍ਰਾਈਵੇਸੀ ਸੈਟਿੰਗ ਅਤੇ ਉਸ 'ਚ ਮੌਜੂਦ ਯੂਜ਼ਰਸ ਦੇ ਡਾਟੇ ਨੂੰ ਪਹਿਲਾਂ ਤੋਂ ਵਧੀਆ ਬਣਾਏ।

 

ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਜੇਕਰ ਫੇਸਬੁੱਕ ਯੂਜ਼ਰਸ ਨਾਲ ਜੁੜੇ ਡਾਟੇ ਨੂੰ ਸਾਂਝਾ ਕਰਨ ਵਾਲੀ ਥਰਡ ਪਾਰਟੀ ਐਪਸ ਅਤੇ ਪ੍ਰਾਈਵੇਸੀ ਵਰਗੇ ਜਰੂਰੀ ਮੁੱਦਿਆਂ 'ਤੇ ਸਖਤ ਕਦਮ ਚੁੱਕਿਆ ਹੈ, ਤਾਂ ਅਸੀਂ ਵਾਪਿਸ ਆਉਣ 'ਤੇ ਵਿਚਾਰ ਕਰਾਂਗੇ। ਇਸ ਤੋਂ ਪਹਿਲਾਂ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਚੁੱਪੀ ਤੋੜਦੇ ਹੋਏ ਫੇਸਬੁੱਕ 'ਤੇ ਲਿਖੇ ਇਕ ਪੋਸਟ ਅਤੇ CNN ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਇਸ ਵਿਵਾਦ 'ਤੇ ਆਪਣਾ ਪੱਖ ਰੱਖਿਆ।

 

ਇਸ ਦੇ ਨਾਲ ਹੀ ਜ਼ੁਕਰਬਰਗ ਨੇ ਆਪਣੇ ਨਿਵੇਸ਼ਕਾਂ ਅਤੇ ਵਿਗਿਆਪਨ ਕੰਪਨੀਆਂ ਨੂੰ ਅਨੁਰੋਧ ਕੀਤਾ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜਰੂਰਤ ਨਹੀਂ ਹੈ ਅਤੇ ਜ਼ੁਕਰਬਰਗ ਨੇ ਆਪਣੇ ਪੋਸਟ 'ਚ ਥਰਡ ਪਾਰਟੀ ਐਪਸ ਦੇ ਨਿਯਮਾਂ 'ਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ।


Related News