VR headset ਜੋ ਲੈ ਲੈਣਗੇ ਤੁਹਾਡੇ ਲੈਪਟਾਪ ਦੀ ਜਗ੍ਹਾ (ਵੀਡੀਓ)

Sunday, May 08, 2016 - 12:42 PM (IST)

ਜਲੰਧਰ : ਹੌਲੀ ਹੌਲੀ ਹੀ ਸਹੀ ਪਰ ਵਰਚੁਅਲ ਰਿਐਲਿਟੀ ਟੈੱਕ ਇੰਡਸਟ੍ਰੀ ''ਚ ਇਕ ਬੁਹਤ ਵੱਡਾ ਹਿੱਸਾ ਬਣਦੀ ਜਾ ਰਹੀ ਹੈ। ਹਾਲਾਂਕਿ ਇਹ ਅਜੇ ਆਪਣੀ ਡਿਵੈੱਲਪਿੰਗ ਸਟੇਜ ''ਤੇ ਹੈ ਕਿਉਂਕਿ ਕਈ ਡਿਵੈੱਲਪਰਜ਼ ਅਜੇ ਵੀ ਇਸ ਨੂੰ ਪੂਰੀ ਤਰ੍ਹਾਂ ਯੂਟੀਲਾਈਜ਼ ਕਰਨ ਬਾਰੇ ਸੋਚ ਰਹੇ ਹਨ ਤੇ ਐਪਸ ਦੇ ਨਾਲ ਨਾਲ ਹਾਰਡਵੇਅਰ ''ਤੇ ਧਿਆਨ ਦੇ ਰਹੇ ਹਨ ਤੇ ਹੋ ਸਕਦਾ ਹੈ ਕਿ ਸਾਡੇ ਰੋਜ਼ਮਰਾ ਦੇ ਕੰਮ ਆਉਣ ਵਾਲੇ ਗੈਜੇਟਸ ਦੀ ਜਗ੍ਹਾ ਵੀ. ਆਰ. ਲੈ ਲਵੇ। 

 

ਐਰਿਕ ਫਿਨਮੈਨ ਨੇ ਵੀ ਇਸੇ ਗੱਲ ਦਾ ਧਿਆਨ ਰੱਖਦੇ ਹੋਏ ਇੰਡੀਗੋਗੋ ''ਚ ਇਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਹੈ ਤੇ ਪ੍ਰਾਜੈਕਟ ਦੇ ਤਹਿਤ ਜੋ ਪ੍ਰਾਡਕਟ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਹੈ, ਉਹ ਹੈ ਇਕ ਵੀ. ਆਰ. ਹੈੱਡ ਸੈੱਟ। ਐਰਿਕ ਦਾ ਕਹਿਣਾ ਹੈ ਕਿ ਇਹ ਵੀ. ਆਰ. ਤੁਹਾਡੇ ਲੈਪਟਾਪਸ ਜੀ ਜਗ੍ਹਾ ਲੈ ਲਵੇਗਾ। ਵੀ. ਆਰ. ਹੈੱਡ ਸੈੱਟ ਦਾ ਨਾਂ ਐਰਿਕ ਵੱਲੋਂ ''ਮਾਰਵਲ'' ਰੱਖਿਆ ਗਿਆ ਹੈ। ਐਰਿਕ ਨੇ ਕਿਹਾ ਕਿ ਇਹ ਵੀ. ਆਰ. ਹੈੱਡ ਸੈੱਟ ਪਹਿਲਾ ਕੰਪਿਊਟਰ ਤੇ ਓ. ਐੱਸ. ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਵੀ. ਆਰ. ਹੈੱਡ ਸੈੱਟ ਹੈ। ਇਹ ਵੀ. ਆਰ. ਐਂਡ੍ਰਾਇਡ 5.0 ''ਤੇ ਚੱਲਦਾ ਹੈ ਤੇ ਜ਼ਿਆਦਾਤਰ ਕੰਮ ਜਿਵੇਂ ਮੇਲਜ਼ ਚੈੱਕ ਕਰਨਾ ਤੇ ਚੈਟਿੰਗ ਨੂੰ 3ਡੀ ਇਨਵਾਇਰਮੈਂਟ ''ਚ ਪੇਸ਼ ਕਰਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਸ ਵੀ. ਆਰ. ਹੈੱਡ ਸੈੱਟ ਨਾਲ ਤੁਸੀਂ ਬਲੂਟੁਥ ਮਾਊਸ ਤੇ ਕੀਬੋਰਡ ਵੀ ਅਟੈਚ ਕਰ ਕੇ ਆਪਣਾ ਕੰਮ ਆਸਾਨ ਕਰ ਸਕਦੇ ਹੋ।


Related News