NASA ਦੀ ਹਾਈ ਐਂਡ ਤਕਨੀਕ : ਅਰਬਾਂ ਮੀਲ ਦੀ ਦੂਰੀ ਤੋਂ , ਰੀਸਟਾਰਟ ਕਰ ਕੇ ਦਿਖਾਇਆ Voyager 2

Tuesday, Feb 11, 2020 - 10:12 AM (IST)

NASA ਦੀ ਹਾਈ ਐਂਡ ਤਕਨੀਕ : ਅਰਬਾਂ ਮੀਲ ਦੀ ਦੂਰੀ ਤੋਂ , ਰੀਸਟਾਰਟ ਕਰ ਕੇ ਦਿਖਾਇਆ Voyager 2

ਗੈਜੇਟ ਡੈਸਕ– ਪੁਲਾੜ ਦੀ ਜਾਂਚ ਲਈ ਨਾਸਾ ਨੇ Voyager 2 ਨੂੰ 20 ਅਗਸਤ, 1977 ਨੂੰ ਪੁਲਾੜ ਵਿਚ ਭੇਜਿਆ ਸੀ। ਇਸ ਨੂੰ ਖਾਸ ਤੌਰ 'ਤੇ ਬਾਹਰਲੇ ਗ੍ਰਹਿਆਂ ਦਾ ਅਧਿਐਨ ਕਰਨ ਲਈ ਭੇਜਿਆ ਗਿਆ ਸੀ। ਲੱਗਭਗ 43 ਸਾਲਾਂ ਤੋਂ ਇਹ ਲਗਾਤਾਰ ਰੇਡੀਓ ਆਈਸੋਟੋਪ ਥਰਮੋਇਲੈਕਟ੍ਰਿਕ ਜਨਰੇਟਰ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਇਹ ਸੇਫਮੋਡ ਵਿਚ ਚਲਾ ਗਿਆ ਅਤੇ ਇਸ ਨਾਲੋਂ ਸੰਪਰਕ ਟੁੱਟ ਗਿਆ।

ਸੌਖਾ ਨਹੀਂ ਸੀ ਪੁਲਾੜ 'ਚ ਸੰਪਰਕ ਬਣਾਉਣਾ
ਪੁਲਾੜ ਵਿਚ 11.5 ਬਿਲੀਅਨ ਮੀਲ (18.5 ਬਿਲੀਅਨ ਕਿਲੋਮੀਟਰ) ਦੀ ਦੂਰੀ ਹੋਣ ਕਾਰਣ ਇਸ ਨਾਲ ਸੰਪਰਕ ਬਣਾਉਣਾ ਸੌਖਾ ਨਹੀਂ ਸੀ ਕਿਉਂਕਿ ਇਸ ਤਕ ਕੋਈ ਵੀ ਕਮਾਂਡ ਪਹੁੰਚਾਉਣ ਲਈ ਲਗਭਗ 17 ਘੰਟਿਆਂ ਦਾ ਸਮਾਂ ਲੱਗਦਾ ਹੈ।

ਨਾਸਾ ਨੇ ਐਲਾਨ ਕਰ ਕੇ ਦਿੱਤੀ ਜਾਣਕਾਰੀ
ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਨਾਸਾ ਨੇ ਐਲਾਨ ਕਰਦਿਆਂ ਦੱਸਿਆ ਕਿ Voyager 2 ਦੇ ਸਾਇੰਟਿਫਿਕ ਇੰਸਟਰੂਮੈਂਟ ਮੁੜ ਆਨ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਸਾਇੰਟਿਫਿਕ ਡਾਟਾ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਾਡੀ ਟੀਮ ਹੌਲੀ-ਹੌਲੀ ਇਸ ਨੂੰ ਰਿਪੇਅਰ ਕਰ ਰਹੀ ਹੈ। ਵਰਣਨਯੋਗ ਹੈ ਕਿ Voyager 2 ਨੇ ਬਹੁਤ ਲੰਮੀ ਦੂਰੀ ਤਹਿ ਕੀਤੀ ਹੈ ਅਤੇ ਇਸ ਨਾਲ ਹੀ ਸਾਨੂੰ ਸੂਰਜੀ ਮੰਡਲ ਦੇ ਗ੍ਰਹਿਆਂ ਬਾਰੇ ਬਹੁਤ ਕੁਝ ਪਤਾ ਲੱਗਾ ਹੈ। ਅਜਿਹੀ ਹਾਲਤ ਵਿਚ Voyager 2  ਵਿਚ ਸਮੱਸਿਆ ਆਉਣੀ ਆਮ ਗੱਲ ਹੈ ਪਰ ਧਰਤੀ ਤੋਂ ਹੀ ਇਸ ਨੂੰ ਠੀਕ ਕਰ ਦੇਣਾ ਬਹੁਤ ਵੱਡੀ ਗੱਲ ਹੈ।

ਇਸ ਤੋਂ ਪਹਿਲਾਂ ਵੀ ਇਸ ਵਿਚ ਸਾਹਮਣੇ ਆ ਚੁੱਕੀ ਹੈ ਸਮੱਸਿਆ
ਦੱਸ ਦੇਈਏ ਕਿ ਵਾਇਜਰ-2 470 ਵਾਟਸ ਪਾਵਰ 'ਤੇ ਸਹੀ ਢੰਗ ਨਾਲ ਕੰਮ ਕਰਦਾ ਹੈ ਪਰ ਪਿਛਲੇ ਸਾਲ ਦੇ ਅੱਧ ਵਿਚ ਪਤਾ ਲੱਗਾ ਸੀ ਕਿ ਇਹ ਹੁਣ 280 ਵਾਟਸ ਪਾਵਰ 'ਤੇ ਕੰਮ ਕਰ ਰਿਹਾ ਹੈ। ਨਾਸਾ ਨੇ ਇਸ ਦਾ ਆਨ ਬੋਰਡ ਹੀਟਰ ਬੰਦ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਤਾਪਮਾਨ ਘੱਟ ਹੋਣ 'ਤੇ ਵੀ Voyager 2 ਨੇ ਬਹੁਤ ਚੰਗੀ ਤਰ੍ਹਾਂ ਕੰਮ ਕੀਤਾ ਹੈ, ਜੋ ਨਾਸਾ ਲਈ ਬਹੁਤ ਵੱਡੀ ਪ੍ਰਾਪਤੀ ਹੈ।


Related News