ਵੋਡਾਫੋਨ ਦੇ ਇਸ ਪਲਾਨ ''ਚ ਮਿਲੇਗਾ ਜਿਓ ਤੋਂ ਵੀ ਜ਼ਿਆਦਾ ਡਾਟਾ

07/18/2018 6:22:24 PM

ਜਲੰਧਰ— ਵੋਡਾਫੋਨ ਗਾਹਕਾਂ ਲਈ ਚੰਗੀ ਖਬਰ ਹੈ ਕਿ ਕੰਪਨੀ ਨੇ ਆਣੇ 199 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਅਪਡੇਟ ਹੋਣ ਤੋਂ ਬਾਅਦ ਇਸ ਪਲਾਨ 'ਚ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਡਾਟਾ ਮਿਲੇਗਾ। 
ਟੈਲੀਕਾਮ ਦੀ ਰਿਪੋਰਟ ਮੁਤਾਬਕ, 199 ਰੁਪਏ ਦੇ ਇਸ ਰੀਚਾਰਜ 'ਚ ਵੋਡਾਫੋਨ ਗਾਹਕਾਂ ਨੂੰ ਹੁਣ ਰੋਜ਼ਾਨਾ 2.8 ਜੀ.ਬੀ. ਡਾਟਾ 28 ਦਿਨਾਂ ਤਕ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ 'ਚ ਰੋਜ਼ਾਨਾ 1.4 ਜੀ.ਬੀ. 2ਜੀ/3ਜੀ/4ਜੀ/ ਡਾਟਾ ਮਿਲਦਾ ਸੀ। ਹੁਣ ਇਸ ਅਪਡੇਟ ਤੋਂ ਬਾਅਦ ਗਾਹਕਾਂ ਨੂੰ 28 ਦਿਨਾਂ 'ਚ ਕੁਲ 78.4 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪੈਕ 'ਚ ਅਨਲਿਮਟਿਡ ਵੁਆਇਸ ਕਾਲ ਦੀ ਵੀ ਸੁਵਿਧਾ ਮਿਲੇਗੀ। ਹਾਲਾਂਕਿ, ਅਨਲਿਮਟਿਡ ਕਾਲ ਦੇ ਨਾਲ ਸ਼ਰਤ ਇਹ ਹੈ ਕਿ ਗਾਹਕ ਰੋਜ਼ਾਨਾ 250 ਮਿੰਟ ਅਤੇ ਹਫਤੇ 'ਚ 1000 ਮਿੰਟ ਹੀ ਮੁਫਤ ਕਾਲ ਕਰ ਸਕਦੇ ਹਨ। ਇਸ ਪਲਾਨ 'ਚ ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਨਹੀਂ ਮਿਲੇਗੀ। 
ਰਿਪੋਰਟ ਮੁਤਾਬਕ, ਇਹ ਪ੍ਰੀਪੇਡ ਪਲਾਨ ਚੁਣੇ ਹੋਏ ਪ੍ਰੀਪੇਡ ਗਾਹਕਾਂ ਲਈ ਹੈ। ਇਹ ਪਲਾਨ ਉਨ੍ਹਾਂ ਦੀ ਸਰਕਲ 'ਚ ਮਿਲੇਗਾ ਜਿਥੇ ਵੋਡਾਫੋਨ ਦਾ 4ਜੀ ਨੈੱਟਵਰਕ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਪ੍ਰੀਪੇਡ ਪਲਾਨ ਮੱਧ-ਪ੍ਰਦੇਸ਼, ਆਂਧਰ-ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਸਰਕਲ ਲਈ ਹੈ। ਹੋਰ ਸਰਕਲ 'ਚ ਇਸ ਪਲਾਨ 'ਚ ਰੋਜ਼ਾਨਾ 1.4 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। 
ਇਸ ਦੀ ਤੁਲਨਾ ਹੋਰ ਕੰਪਨੀਆਂ ਦੇ ਪਲਾਨ ਨਾਲ ਕਰੀਏ ਤਾਂ ਰਿਲਾਇੰਸ ਜਿਓ 198 ਰੁਪਏ ਦੇ ਪਲਾਨ 'ਚ ਰੋਜ਼ਾਨਾ 2 ਜੀ.ਬੀ. ਡਾਟਾ 28 ਦਿਨਾਂ ਦੀ ਮਿਆਦ ਨਾਲ ਦੇ ਰਹੀ ਹੈ। ਏਅਰਟੈੱਲ ਦੇ 199 ਰੁਪਏ ਵਾਲੇ ਪਲਾਨ 'ਚ 1.4 ਜੀ.ਬੀ. ਡਾਟਾ ਮਿਲਦਾ ਹੈ। ਇਨ੍ਹਾਂ ਦੋਵਾਂ ਪਲਾਨਸ 'ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ। ਦੇਖਿਆ ਜਾਵੇ ਤਾਂ ਵੋਡਾਫੋਨ ਦੇ 199 ਰੁਪਏ ਵਾਲੇ ਪਲਾਨ 'ਚ ਇਨ੍ਹਾਂ ਸਭ ਦੇ ਮੁਕਾਬਲੇ ਜ਼ਿਆਦਾ ਡਾਟਾ ਮਿਲ ਰਿਹਾ ਹੈ। ਉਮੀਦ ਹੈ ਕਿ ਰਿਲਾਇੰਸ ਜਿਓ ਵੀ ਜਲਦੀ ਹੀ ਆਪਣੇ ਪਲਾਨ ਨੂੰ ਅਪਡੇਟ ਕਰੇਗੀ।


Related News