ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਪੇਸ਼ ਕੀਤੇ ਸ਼ਾਨਦਾਰ ਆਫਰ

Friday, Jan 06, 2017 - 01:32 PM (IST)

ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਪੇਸ਼ ਕੀਤੇ ਸ਼ਾਨਦਾਰ ਆਫਰ
ਜਲੰਧਰ- ਮੋਬਾਇਲ ਫੋਨ ਗਾਹਕਾਂ ਲਈ ਚੰਗਾ ਸਮਾਂ ਚੱਲ ਰਿਹਾ ਹੈ। ਟੈਕਲੀਕਾਮ ਕੰਪਨੀਆਂ ਹਰ ਦੂਜੇ ਦਿਨ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਪੇਸ਼ ਕਰ ਰਹੀਆਂ ਹਨ। ਜੰਗ ਦੀ ਸ਼ੁਰੂਆਤ ਰਿਲਾਇੰਸ ਜੀਓ ਨੇ ਕੀਤੀ ਤਾਂ ਜਵਾਬੀ ਕਾਰਵਾਈ ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਵੱਲੋਂ ਹੋਈ। ਪਹਿਲਾਂ ਜੰਗ ਪ੍ਰੀਪੇਡ ਦੇ ਮੈਦਾਨ ''ਚ ਛਿੜੀ ਹੋਈ ਸੀ, ਹੁਣ ਇਸ ਜੰਗ ਦਾ ਰੁਖ ਪੋਸਟਪੇਡ ਦੇ ਮੈਦਾਨ ਵੱਲ ਹੋ ਗਿਆ ਹੈ। 
ਹਾਲ ਹੀ ''ਚ ਏਅਰਟੈੱਲ ਨੇ ਆਪਣੀ ''ਮਾਈਪਲਾਨ ਇੰਫਿਨਿਟੀ ਪਲਾਨ'' ਦੇ ਕਿਫਾਇਤੀ ਪੋਸਟਪੇਡ ਪਲਾਨ ਪੇਸ਼ ਕੀਤੇ ਸਨ। ਹੁਣ ਏਅਰਟੈੱਲ ਦੀ ਰਾਹ ''ਤੇ ਚੱਲਦੇ ਹੋਏ ਵੋਡਾਫੋਨ ਨੇ ਆਪਣੇ ਰੈੱਡ ਪਲਾਨ ''ਚ ਬਦਲਾਅ ਕੀਤੇ ਹਨ। 
ਦਰਅਸਲ, ਵੋਡਾਫੋਨ ਰੈੱਡ ਪਲਾਨ 499 ਰੁਪਏ ਤੋਂ ਸ਼ੁਰੂ ਹੁੰਦੇ ਹਨ। ਪਹਿਲਾਂ 499 ਰੁਪਏ ਦੇ ਪਲਾਨ ''ਚ ਹਰ ਮਹੀਨੇ 1ਜੀ.ਬੀ. 3ਜੀ/4ਜੀ ਡਾਟਾ ਦੇ ਨਾਲ 700 ਮਿੰਟ ਲੋਕਲ ਅਤੇ ਨੈਸ਼ਨਲ ਕਾਲ ਅਤੇ 500 ਐੱਸ.ਐੱਮ.ਐੱਸ. ਮਿਲਦੇ ਸਨ। ਹੁਣ ਇਹੀ ਪਲਾਨ ਅਨਲਿਮਟਿਡ ਐੱਸ.ਟੀ.ਡੀ. ਅਤੇ ਵਾਇਸ ਕਾਲ ਦੇ ਨਾਲ ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਸੁਵਿਧਾ 1,699 ਰੁਪਏ ਵਾਲੇ ਵੋਡਾਫੋਨ ਰੈੱਡ ਪਲਾਨ ''ਚ ਸੀ। 499 ਰੁਪਏ ਵਾਲੇ ਪਲਾਨ ''ਚ 1ਜੀ.ਬੀ. ਡਾਟਾ ਤਾਂ ਦਿੱਤਾ ਜਾ ਰਿਹਾ ਹੈ, ਨਾਲ ਹੀ 4ਜੀ ਹੈਂਡਸੈੱਟ ਯੂਜ਼ਰਸ ਲਈ ਕੰਪਨੀ 2ਜੀ.ਬੀ. ਡਾਟਾ ਹੋਰ ਦੇਵੇਗੀ, ਮਤਬਲ ਕਿ ਕੁਲ 3ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਪੈਕ ''ਚ 100 ਐੱਸ.ਐੱਮ.ਐੱਸ. ਵੀ ਮਿਲਣਗੇ। 
ਉਥੇ ਹੀ 600 ਰੁਪਏ ਵਾਲੇ ਪਲਾਨ ''ਚ ਵੀ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਦੀ ਸਹੂਲਤ ਮਿਲੇਗੀ। 4ਜੀ ਹੈਂਡਸੈੱਟ ਯੂਜ਼ਰਸ ਨੂੰ ਕੁਲ 5ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪੈਕ ''ਚ ਵੀ 100 ਐੱਸ.ਐੱਮ.ਐੱਸ. ਫ੍ਰੀ ਮਿਲਣਗੇ।

Related News