ਵੋਡਾਫੋਨ ਦਾ ਧਮਾਕੇਦਾਰ ਪਲਾਨ, ਗਾਹਕਾਂ ਨੂੰ ਰੋਜ਼ ਮਿਲੇਗਾ 3GB ਡਾਟਾ

11/12/2019 3:24:40 PM

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਵੋਡਾਫੋਨ ਨੇ ਆਪਣੇ ਗਾਹਕਾਂ ਲਈ ਬਾਜ਼ਾਰ ’ਚ ਨਵਾਂ ਪ੍ਰੀਪੇਡ ਪਲਾਨ ਉਤਾਰਿਆ ਹੈ। ਗਾਹਕਾਂ ਨੂੰ ਇਸ ਪ੍ਰੀਪੇਡ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਸਮੇਤ ਕਾਲਿੰਗ ਦੀ ਸੁਵਿਧਾ ਮਿਲੇਗੀ। ਉਥੇ ਹੀ ਵੋਡਾਫੋਨ ਦੇ ਇਸ ਪ੍ਰੀਪੇਡ ਪਲਾਨ ਦੀ ਕੀਮਤ 569 ਰੁਪਏ ਹੈ। ਆਓ ਜਾਣਦੇ ਹਾਂ ਇਸ ਪਲਾਨ ’ਚ ਗਾਹਕਾਂ ਨੂੰ ਹੋਰ ਕਿੰਨੀਆਂ ਸੇਵਾਵਾਂ ਮਿਲਣਗੀਆਂ...

ਵੋਡਾਫੋਨ ਪ੍ਰੀਪੇਡ ਪਲਾਨ
ਗਾਹਕਾਂ ਨੂੰ ਵੋਡਾਫੋਨ ਦੇ ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. (ਕੁਲ 252 ਜੀ.ਬੀ. ਡਾਟਾ) ਹਾਈ ਸਪੀਡ ਡਾਟਾ ਮਿਲੇਗਾ। ਨਾਲ ਹੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ 100 ਮੈਸੇਜ ਦੀ ਸੁਵਿਧਾ ਦਿੱਤੀ ਜਾਵੇਗੀ। ਉਥੇ ਹੀ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 

ਗਾਹਕ ਵੋਡਾਫੋਨ ਪਲੇਅ ਦਾ ਚੁੱਕ ਸਕਣਗੇ ਫਾਇਦਾ
ਡਾਟਾ ਅਤੇ ਕਾਲਿੰਗ ਤੋਂ ਇਲਾਵਾ ਗਾਹਕਾਂ ਨੂੰ ਵੋਡਾਫੋਨ ਪਲੇਅ ਦੀ ਸੁਵਿਧਾ ਮਿਲੇਗੀ, ਜਿਸ ਤਹਿਤ ਪ੍ਰੀਮੀਅਮ ਕੰਟੈਂਟ ਦਾ ਐਕਸੈਸ ਦਿੱਤਾ ਜਾਵੇਗਾ। ਉਥੇ ਹੀ ਵੋਡਾਫੋਨ ਪਲੇਅ ਐਪ ਸਟੋਰ ਅਤੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਪਲਾਨ ਜਿਓ ਅਤੇ ਏਅਰਟੈੱਲ ਵਰਗੀਆਂ ਕੰਪਨੀਆਂ ਦੇ ਪ੍ਰੀਪੇਡ ਪਲਾਨਸ ਨੂੰ ਸਖਤ ਟੱਕਰ ਦੇਵੇਗਾ। 


Related News