ਵੋਡਾਫੋਨ ਲਿਆਈ ਬੇਹੱਦ ਸਸਤਾ ਪਲਾਨ, 59 ਰੁਪਏ ’ਚ ਰੋਜ਼ਾਨਾ ਮਿਲੇਗਾ 1GB ਡਾਟਾ

9/10/2019 5:46:33 PM

ਗੈਜੇਟ ਡੈਸਕ– ਭਾਰਤੀ ਟੈਲੀਕਾਮ ਬਾਜ਼ਾਰ ’ਚ ਇਸ ਸਮੇਂ ਰੀਚਾਰਜ ਪਲਾਨ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ, ਜਿਸ ਵਿਚ ਸਾਰੀਆਂ ਦਿੱਗਜ ਦੂਰਸੰਚਾਰ ਕੰਪਨੀਆਂ ਨੇ ਆਪਣੇ ਕਿਫਾਇਤੀ ਡਾਟਾ ਪੈਕ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ-ਸਰਕਾਰੀ ਟੈਲੀਕਾਮ ਕੰਪਨੀਆਂ ਨੇ ਗਾਹਕਾਂ ਨੂੰ ਲਾਭ ਪਹੁੰਚਾਉਣ ਲਈ ਡਾਟਾ ਪਲਾਨ ’ਚ ਜ਼ਿਆਦਾ ਡਾਟਾ, ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਸ ਦੀ ਸੁਵਿਧਾ ਦੇ ਰਹੀਆਂ ਹਨ। ਇਸ ਕੜੀ ’ਚ ਵੋਡਾਫੋਨ ਨੇ ਘੱਟ ਰੇਂਜ ਦਾ ਡਾਟਾ ਪੈਕ ਪੇਸ਼ ਕੀਤਾ ਹੈ, ਜਿਸ ਦੀ ਕੀਮਤ 59 ਰੁਪਏ ਹੈ। ਇਸ ਪਲਾਨ ਨਾਲ ਜਿਓ ਦੇ 52 ਰੁਪਏ ਵਾਲੇ ਰੀਚਾਰਜ ਪੈਕ ਨੂੰ ਸਖਤ ਚੁਣੌਤੀ ਮਿਲੇਗੀ। ਆਓ ਜਾਣਦੇ ਹਾਂ ਵੋਡਾਫੋਨ ਦੇ ਇਸ ਰੀਚਾਰਜ ਪਲਾਨ ਨੂੰ ਕੀ ਫਾਇਦੇ ਮਿਲਣਗੇ। 

ਵੋਡਾਫੋਨ ਦੇ 59 ਰੁਪਏ ਦੇ ਰੀਚਾਰਜ ਪੈਕ ’ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਦੀ ਮਿਆਦ 7 ਦਿਨਾਂ ਦੀ ਹੋਵੇਗੀ। ਗਾਹਕਾਂ ਨੂੰ ਕੁਲ 7 ਜੀ.ਬੀ. ਡਾਟਾ ਹੀ ਉਪਲੱਬਧ ਕਰਵਾਇਾ ਜਾਵੇਗਾ ਪਰ ਇਸ ਪਲਾਨ ’ਚ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਵੋਡਾਫੋਨ ਨੇ ਆਪਣੇ ਗਾਹਕਾਂ ਲਈ ਫਿਲਮੀ ਪਲਾਨ ਪੇਸ਼ ਕੀਤਾ ਸੀ। ਇਸ ਪਲਾਨ ਦੀ ਕੀਮਤ 16 ਰੁਪਏ ਹੈ ਅਤੇ ਇਸ ਵਿਚ ਸਿਰਫ ਇਕ ਦਿਨ ਲਈ 1 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। 

ਜਿਓ ਦਾ 52 ਰੁਪਏ ਦਾ ਪ੍ਰੀਪੇਡ ਪਲਾਨ
ਦਿੱਗਜ ਕੰਪਨੀ ਜਿਓ ਆਪਣੇ ਗਾਹਕਾਂ ਨੂੰ 52 ਰੁਪਏ ਦੇ ਰੀਚਾਰਜ ਪੈਕ ’ਚ ਰੋਜ਼ਾਨਾ 150 ਐੱਮ.ਬੀ. ਡਾਟਾ ਦੇ ਰਹੀ ਹੈ। ਇਸ ਪਲਾਨ ’ਚ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਉਥੇ ਹੀ ਇਸ ਪੈਕ ਦੀ ਮਿਆਦ 7 ਦਿਨਾਂ ਦੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ