ਵੋਡਾਫੋਨ ਦੇ ਇਸ ਪ੍ਰੀਪੇਡ ਪਲਾਨ 'ਚ ਮਿਲੇਗਾ ਹੁਣ ਪਹਿਲਾਂ ਨਾਲੋਂ ਘੱਟ ਡਾਟਾ

12/30/2018 11:50:46 AM

ਗੈਜੇਟ ਡੈਸਕ- ਟੈਲੀਕਾਮ ਕੰਪਨੀ ਵੋਡਾਫੋਨ ਨੇ ਵੀ ਆਪਣੇ 399 ਤੇ 199 ਰੁਪਏ ਵਾਲੇ ਰਿਚਾਰਜ ਪਲਾਨ ਨੂੰ ਰੀਵਾਈਜ਼ ਕਰ ਦਿੱਤਾ ਹੈ। ਜਿੱਥੇ 199 ਰੁਪਏ ਵਾਲੇ ਰੀਚਾਰਜ ਪਲਾਨ 'ਚ ਕੰਪਨੀ ਬਿਹਤਰ ਡਾਟਾ ਬੈਨਿਫਿਟਸ ਦੇ ਰਹੀ ਹੈ। ਉਥੇ ਹੀ 399 ਰੁਪਏ ਵਾਲੇ ਪਲਾਨ 'ਚ ਕੰਪਨੀ ਨੇ ਡਾਟਾ ਘੱਟ ਕਰ ਦਿੱਤਾ ਹੈ। 399 ਰੁਪਏ ਵਾਲੇ ਪਲਾਨ 'ਚ ਕੰਪਨੀ ਪਹਿਲਾਂ 70 ਦਿਨ ਲਈ 1.4GB ਡਾਟਾ ਰੋਜ਼ਾਨਾ ਦਿੰਦੀ ਸੀ। ਹੁਣ ਇਸ ਪਲਾਨ 'ਚ 84 ਦਿਨ ਦੀ ਮਿਆਦ ਦੇ ਨਾਲ 84GB ਡਾਟਾ ਮਿਲ ਰਿਹਾ ਹੈ। ਮਤਲਬ ਕੰਪਨੀ ਨੇ 14GB ਦੀ ਕਟੌਤੀ ਇਸ ਪਲਾਨ 'ਚ ਕੀਤੀ ਹੈ। ਇਸ ਤੋਂ ਇਲਾਵਾ ਕਈ ਹੋਰ ਕੰਪਨੀਆਂ ਨੇ ਵੀ ਆਪਣੇ ਡਾਟਾ ਪਲਾਨਜ਼ 'ਚ ਬਦਲਾਅ ਕੀਤਾ ਹੈ।PunjabKesari
ਦੂਜੇ ਪਾਸੇ 199 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਹੁਣ ਇਸ ਪਲਾਨ 'ਚ 28 ਦਿਨਾਂ ਦੀ ਮਿਆਦ ਲਈ 2.8GB ਡਾਟਾ ਐਕਸਟਰਾ ਮਿਲੇਗਾ। ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ 1.5GB 2G/ 3G/4G ਡਾਟਾ ਮਿਲੇਗਾ। ਮਤਲਬ 28 ਦਿਨਾਂ ਲਈ ਕੁੱਲ 42GB 4G ਡਾਟਾ ਮਿਲੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਸ ਪਲਾਨ 'ਚ ਅਨਲਿਮਟਿਡ ਲੋਕਲ, ਨੈਸ਼ਨਲ, ਰੋਮਿੰਗ ਕਾਲ ਤੇ SMS ਦਾ ਫਾਇਦਾ ਵੀ ਮਿਲੇਗਾ. ਪਹਿਲਾਂ ਇਸ ਪਲਾਨ 'ਚ ਰੋਜ਼ 1.4GB ਡਾਟਾ ਦਿੱਤਾ ਜਾਂਦਾ ਸੀ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 399 ਰੁਪਏ ਤੇ 199 ਰੁਪਏ ਵਾਲੇ ਪਲਾਨ 'ਚ ਗਾਹਕਾਂ ਲਈ ਕਾਲਿੰਗ ਨੂੰ ਲੈ ਕੇ ਕੁੱਝ ਲਿਮਿਟ ਵੀ ਤੈਅ ਕੀਤੀ ਗਈ ਹੈ। ਗਾਹਕ ਇਕ ਦਿਨ 'ਚ ਸਿਰਫ 250 ਮਿੰਟ ਤੇ ਇਕ ਹਫਤੇ 'ਚ ਸਿਰਫ 1000 ਮਿੰਟ ਕਾਲਿੰਗ ਕਰ ਸਕਦੇ ਹਨ।


Related News