Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ 3G ਗਾਹਕਾਂ ਨੂੰ ਵੀ ਮਿਲੇਗੀ 4G ਵਰਗੀ ਡਾਟਾ ਸਪੀਡ
Monday, Sep 28, 2020 - 02:27 PM (IST)

ਗੈਜੇਟ ਡੈਸਕ– ਟੈਲੀਕਾਮ ਇੰਡਸਟਰੀ ’ਚ ਇਸ ਸਮੇਂ ਸਾਰੀਆਂ ਕੰਪਨੀਆਂ ਆਪਣੇ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੇ ’ਚ ਵੋਡਾਫੋਨ-ਆਈਡੀਆ ਵੀ ਪਿੱਛੇ ਨਹੀਂ ਹੈ। ‘ਵੀ’ ਨੇ ਆਪਣੇ ਗਾਹਕਾਂ ਨੂੰ ਬਿਹਤਰ ਕੁਨੈਕਟੀਵਿਟੀ ਮੁਹੱਈਆ ਕਰਵਾਉਣ ਲਈ ਇਕ ਵੱਡਾ ਐਲਾਨ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਸਾਰੇ 3ਜੀ ਗਾਹਕਾਂ ਨੂੰ 4ਜੀ ’ਚ ਅਪਗ੍ਰੇਡ ਕਰ ਦਿੱਤਾ ਜਾਵੇਗਾ। ਇਸ ਨਾਲ 3ਜੀ ਗਾਹਕਾਂ ਨੂੰ ਵੀ 4ਜੀ ਵਰਗੀ ਡਾਟਾ ਸਪੀਡ ਅਤੇ ਹੋਰ ਸੇਵਾਵਾਂ ਮਿਲਣਗੀਆਂ। ਹਾਲਾਂਕਿ ਕੰਪਨੀ ਦੇ ਜਿਹੜੇ ਗਾਹਕ 2ਜੀ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਮਿਲਦੀਆਂ ਰਹਿਣਗੀਆਂ। ਦੱਸ ਦੇਈਏ ਕਿ ਰਿਲਾਇੰਸ ਜਿਓ ਅਤੇ ਏਅਰਟੈੱਲ ਪਹਿਲਾਂ ਹੀ ਆਪਣੇ 3ਜੀ ਗਾਹਕਾਂ ਨੂੰ 4ਜੀ ’ਤੇ ਅਪਗ੍ਰੇਡ ਕਰ ਚੁੱਕੀਆਂ ਹਨ।
ਕੰਪਨੀ ਦਾ ਬਿਆਨ
ਕੰਪਨੀ ਦਾ ਕਹਿਣਾ ਹੈ ਕਿ ਵੋਡਾਫੋਨ ਅਤੇ ਆਈਡੀਆ ਦੋਵੇਂ ਨੈੱਟਵਰਕਾਂ ਨੂੰ ਆਪਸ ’ਚ ਮਿਲਾ ਕੇ 4ਜੀ ਦੀ ਸਮਰੱਥਾ ਨੂੰ ਬਿਹਤਰ ਬਣਾਉਣ ’ਤੇ ਕੰਮ ਹੋਇਆ ਹੈ। ‘ਵੀ’ ਨੇ ਇਸ ਵੱਡੇ ਐਲਾਨ ਤੋਂ ਇਲਾਵਾ ਇਹ ਵੀ ਦੱਸਿਆ ਕਿ VIL ਹੁਣ ਆਪਣੇ 3ਜੀ ਗਾਹਕਾਂ ਨੂੰ Vi GIGAnet ਨੈੱਟਵਰਕ ’ਤੇ ਪਹਿਲਾਂ ਨਾਲੋਂ ਫਾਸਟ 4ਜੀ ਡਾਟਾ ਸਪੀਡ ਮੁਹੱਈਆ ਕਰਨ ’ਚ ਸਮਰੱਥ ਹੋਵੇਗੀ। ਇਹ ਪ੍ਰਕਿਰਿਆ ਕਈ ਫੇਜ਼ ’ਚ ਲਾਗੂ ਕੀਤੀ ਜਾਵੇਗੀ।