Voda-Idea ਦਾ ਜ਼ਬਰਦਸਤ ਆਫਰ, 799 ਰੁਪਏ ’ਚ ਮਿਲੇਗਾ ਪਸੰਦੀਦਾ ਸਮਾਰਟਫੋਨ
Tuesday, Oct 22, 2019 - 04:37 PM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਹੁਣ ਸਮਾਰਟਫੋਨਜ਼ ਖਰੀਦਣਾ ਆਸਾਨ ਬਣਾ ਦਿੱਤਾ ਹੈ। ਕੰਪਨੀ ਨੇ ਇਸ ਲਈ ਹੋਮ ਕ੍ਰੈਡਿਟ ਦੇ ਨਾਲ ਸਾਂਝੇਦਾਰੀ ਕੀਤੀ ਹੈ। ਹੋਮ ਕ੍ਰੈਡਿਟ ਇਕ ਇੰਟਰਨੈਸ਼ਨਲ ਕੰਜ਼ਿਊਮਰ ਫਾਈਨਾਂਸ ਪ੍ਰੋਵਾਈਡਰ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੇ ਮਿਲ ਕੇ ਇਕ ਸਕੀਮ ਲਾਂਚ ਕੀਤੀ ਹੈ। ਇਸ ਤਹਿਤ 799 ਰੁਪਏ ਦੀ ਡਾਊਨ ਪੇਮੈਂਟ ’ਤੇ ਗਾਹਕ ਸਮਾਰਟਫੋਨ ਖਰੀਦ ਸਕਣਗੇ। ਫੋਨ ਖਰੀਦਣ ਵਾਲੇ ਗਾਹਕਾਂ ਨੂੰ ਪਲਾਨ ’ਚ 180 ਦਿਨਾਂ ਲਈ ਕਈ ਐਡ-ਆਨ ਬੈਨੀਫਿਟਸ ਵੀ ਦਿੱਤੇ ਜਾਣਗੇ। ਕੰਪਨੀ ਇਸ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਨੂੰ 4ਜੀ ਨੈੱਟਵਰਕ ਨਾਲ ਜੋੜਨਾ ਚਾਹੁੰਦੀ ਹੈ।
ਸਮਾਰਟਫੋਨਜ਼ ਦੀ ਵੱਡੀ ਰੇਂਜ
ਹੋਮ ਕ੍ਰੈਡਿਟ ’ਤੇ ਮਿਲਣ ਵਾਲੇ ਸਮਾਰਟਫੋਨਜ਼ ਦੀ ਕੀਮਤ 3,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਗਾਹਕਾਂ ਨੂੰ ਇਥੇ ਸਮਾਰਟਫੋਨਜ਼ ਦੀ ਵੱਡੀ ਰੇਂਜ ਮਿਲੇਗੀ। ਗਾਹਕ ਕਿਸੇ ਵੀ ਕੀਮਤ ਦੇ ਸਮਾਰਟਫੋਨ ਨੂੰ 799 ਰੁਪਏ ਦੀ ਡਾਊਨ ਪੇਮੈਂਟ ’ਤੇ ਖਰੀਦ ਸਕਦੇ ਹਨ।
ਫ੍ਰੀ ਮਿਲੇਗਾ 180 ਦਿਨਾਂ ਦੀ ਮਿਆਦ ਵਾਲਾ ਪਲਾਨ
ਸਮਾਰਟਫੋਨ ਦੀ ਖਰੀਦ ਦੇ ਨਾਲ ਗਾਹਕਾਂ ਨੂੰ ਵੋਡਾਫੋਨ-ਆਈਡੀਆ ਵਲੋਂ ਅਨਲਿਮਟਿਡ ਵਾਇਸ ਕਾਲਿੰਗ, ਰੋਜ਼ਾਨਾ 1.5 ਜੀ.ਬੀ. ਡਾਟਾ ਅਤੇ ਰੋਜ਼ 100 ਮੈਸੇਜ ਵਾਲਾ ਇਕ ਬੰਡਲ ਪਲਾਨ ਮਿਲੇਗਾ। ਇਸ ਪਲਾਨ ਦੀ ਮਿਆਦ 180 ਦਿਨਾਂ ਦੀ ਹੋਵੇਗੀ।
150 ਤੋਂ ਜ਼ਿਆਦਾ ਸ਼ਹਿਰਾਂ ’ਚ ਸਰਵਿਸ
ਇਸ ਆਫਰ ਨੂੰ ਖਾਸ ਵੋਡਾਫੋਨ-ਆਈਡੀਆ ਗਾਹਕਾਂ ਲਈ ਲਿਆਇਆ ਗਿਆ ਹੈ। ਹੋਮ ਕ੍ਰੈਡਿਟ ਆਪਣੀ ਫਾਈਨਾਂਸ ਸਰਵਿਸ ਨੂੰ 20 ਹਜ਼ਾਰ ਪੁਆਇੰਟ-ਆਫ-ਸੇਲ ਨੈੱਟਵਰਕ ਰਾਹੀਂ ਦੇਸ਼ ਦੇ 179 ਸ਼ਹਿਰਾਂ ’ਚ ਦੇ ਰਹੀ ਹੈ। ਵੋਡਾਫੋਨ ਨੇ ਕਿਹਾ ਹੈ ਕਿ ਗਾਹਕ ਕਿਸੇ ਵੀ ਪੁਆਇੰਟ-ਆਫ-ਸੇਲ ’ਚ ਜਾ ਕੇ ਆਪਣੇ ਸਮਾਰਟਫੋਨ ਨੂੰ ਆਸਾਨੀ ਨਾਲ ਅਪਗ੍ਰੇਡ ਕਰ ਸਕਦੇ ਹਨ। ਕੰਪਨੀ ਇਸ ਆਫਰ ਤਹਿਤ ਕਿਹੜੇ ਸਮਾਰਟਫੋਨਜ਼ ਨੂੰ ਉਪਲਬੱਧ ਕਰਾਉਣ ਵਾਲੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।