Vi ਗਾਹਕਾਂ ਨੂੰ ਮੁਫ਼ਤ ਦੇ ਰਹੀ ਹੈ 50GB ਡਾਟਾ, ਇਹ ਹੈ ਆਫਰ

12/29/2020 2:24:55 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ‘ਵੀ’ (ਵੋਡਾਫੋਨ-ਆਈਡੀਆ) ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ‘ਵੀ’ ਨੇ ਆਪਣੇ ਗਾਹਕਾਂ ਨੂੰ 50 ਜੀ.ਬੀ. ਵਾਧੂ ਡਾਟਾ ਦੇਣ ਦਾ ਐਲਾਨ ਕੀਤਾ ਹੈ, ਹਾਲਾਂਕਿ ਇਹ ਵਾਧੂ ਡਾਟਾ ਸਾਰੇ ਗਾਹਕਾਂ ਨੂੰ ਨਹੀਂ ਸਗੋਂ ਉਨ੍ਹਾਂ ਗਾਹਕਾਂ ਨੂੰ ਹੀ ਮਿਲ ਰਿਹਾ ਹੈ ਜਿਨ੍ਹਾਂ ਕੋਲ 1,499 ਰੁਪਏ ਵਾਲਾ ਪ੍ਰੀਪੇਡ ਪਲਾਨ ਹੈ। ਆਓ ਜਾਣਦੇ ਹਾਂ ਇਸ ਪਲਾਨ ਨਾਲ ਮਿਲਣ ਵਾਲੇ ਖ਼ਾਸ ਆਫਰ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

Vi ਦੇ 1,499 ਰੁਪਏ ਵਾਲੇ ਪਲਾਨ ਦੇ ਫਾਇਦੇ
‘ਵੀ’ ਦੇ 1,499 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਆਮਤੌਰ ’ਤੇ ਕੁਲ 24 ਜੀ.ਬੀ. ਡਾਟਾ ਹੀ ਮਿਲਦਾ ਹੈ ਪਰ ਇਸ ਆਫਰ ਤਹਿਤ ਕੁਲ ਡਾਟਾ 74 ਜੀ.ਬੀ. ਹੋ ਗਿਆ ਹੈ। ਇਸ ਪਲਾਨ ’ਚ ਤੁਹਾਨੂੰ 365 ਦਿਨਾਂ ਤਕ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ 3,600 ਐੱਸ.ਐੱਮ.ਐੱਸ. ਭੇਜਣ ਦੀ ਵੀ ਸੁਵਿਧਾ ਮਿਲਦੀ ਹੈ। ਇਸ ਪਲਾਨ ’ਚ ਤੁਹਾਨੂੰ ‘ਵੀ’ ਮੂਵੀਜ਼ ਅਤੇ ਟੀ.ਵੀ. ਐਪ ਦਾ ਵੀ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ, ਹਾਲਾਂਕਿ ਇਹ 50 ਜੀ.ਬੀ. ਵਾਧੂ ਡਾਟਾ ਇਸ ਪਲਾਨ ਦੇ ਕੁਝ ਚੁਣੇ ਹੋਏ ਗਾਹਕਾਂ ਨੂੰ ਹੀ ਮਿਲ ਰਿਹਾ ਹੈ। ਕੰਪਨੀ ਬਕਾਇਦਾ ਆਪਣੇ ਗਾਹਕਾਂ ਨੂੰ ਇਸ ਬਾਰੇ ਮੈਸੇਜ ਕਰਕੇ ਜਾਣਕਾਰੀ ਦੇ ਰਹੀ ਹੈ। ਵੋਡਾਫੋਨ-ਆਈਡੀਆ ਨੇ ਆਪਣੇ ਇਸ ਆਫਰ ਨੂੰ ‘ਐਕਸਟਰਾ ਡਾਟਾ ਆਫਰ’ ਨਾਮ ਦਿੱਤਾ ਹੈ। 

ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼


Rakesh

Content Editor

Related News