ਵੋਡਾਫੋਨ ਆਈਡੀਆ ਨੇ 42.8 ਲੱਖ ਗਾਹਕ ਗੁਆਏ, ਜੀਓ ਦੇ ਗਾਹਕ ਵਧੇ

Monday, Aug 23, 2021 - 11:34 PM (IST)

ਨਵੀਂ ਦਿੱਲੀ- ਸੰਕਟ ਵਿਚ ਫਸੀ ਵੋਡਾਫੋਨ ਆਈਡੀਆ ਲਿ. (ਵੀ. ਆਈ. ਐੱਲ.) ਨੇ ਜੂਨ ਵਿਚ 42.8 ਲੱਖ ਮੋਬਾਈਲ ਗਾਹਕ ਗੁਆਏ। ਇਸਦਾ ਫਾਇਦਾ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੂੰ ਹੋਇਆ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਦੇ ਅੰਕੜਿਆਂ ਮੁਤਾਬਕ ਜੂਨ ਵਿਚ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਵਿਚ 54.6 ਲੱਖ ਦਾ ਵਾਧਾ ਹੋਇਆ। ਉਥ ਭਾਰਤੀ ਏਅਰਟੈੱਲ ਦੀ ਗਾਹਕ ਗਿਣਤੀ ਵਿਚ 38.1 ਲੱਖ ਦਾ ਵਾਧਾ ਹੋਇਆ ਹੈ।

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਹੀਨੇ ਵਿਚ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ 42.8 ਲੱਖ ਘਟ ਕੇ 27.3 ਕਰੋੜ ਰਹਿ ਗਈ। ਇਸ ਨਾਲ ਕਰਜ਼ੇ ਦੇ ਬੋਝ ਹੇਠ ਦੱਬੀ ਦੂਰਸੰਚਾਰ ਕੰਪਨੀ ਦੀਆਂ ਮੁਸ਼ਕਲਾਂ ਹੋਰ ਵਧੀਆਂ ਹਨ, ਜੋ ਬਾਜ਼ਾਰ ਵਿਚ ਟਿਕੇ ਰਹਿਣ ਲਈ ਸੰਘਰਸ਼ ਕਰ ਰਹੀ ਹੈ। ਜੂਨ ਵਿਚ ਰਿਲਾਇੰਸ ਜੀਓ ਦੇ ਮੋਬਾਇਲ ਗਾਹਕਾਂ ਦੀ ਗਿਣਤੀ 54.6 ਲੱਖ ਵਧਕੇ 43.6 ਕਰੋੜ ਹੋ ਗਈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਦੂਰਸੰਚਾਰ ਕੰਪਨੀ ਵਾਇਰਲਾਈਨ ਕਨੈਕਸ਼ਨ ਜੋੜਨ ਵਿਚ ਵੀ ਸਭ ਤੋਂ ਅੱਗੇ ਰਹੀ। ਮਹੀਨੇ ਦੌਰਾਨ ਕੰਪਨੀ ਨੇ ਵਾਇਰਲਾਈਨ ਸ਼੍ਰੇਣੀ ਵਿਚ 1.87 ਲੱਖ ਨਵੇਂ ਗਾਹਕ ਜੋੜੇ। ਭਾਰਤੀ ਏਅਰਟੈੱਲ ਦੇ ਜੂਨ ਦੇ ਮੋਬਾਇਲ ਗਾਹਕਾਂ ਦੀ ਗਿਣਤੀ 38.1 ਲੱਖ ਵਧ ਕੇ 35.2 ਕਰੋੜ ’ਤੇ ਪਹੁੰਚ ਗਈ। ਅੰਕੜਿਆਂ ਦੇ ਮੁਤਾਬਕ ਜੂਨ, 2021 ਦੇ ਅਖੀਰ ਤੱਕ ਦੇਸ਼ ਵਿਚ ਕੁਲ ਫੋਨ ਗਾਹਕਾਂ ਦੀ ਗਿਣਤੀ ਮਹੀਨਾਵਾਰ ਆਧਾਰ ’ਤੇ 0.34 ਫੀਸਦੀ ਵਧਕੇ 120.2 ਕਰੋੜ ਹੋ ਗਈ। ਇਸ ਦੌਰਾਨ ਸ਼ਹਿਰੀ ਖੇਤਰਾਂ ਵਿਚ ਫੋਨ ਗਾਹਕਾਂ ਦੀ ਗਿਣਤੀ ਵਧੀ, ਜਦਕਿ ਪੇਂਡੂ ਇਲਾਕਿਆਂ ਵਿਚ ਕਨੈਕਸ਼ਨਾਂ ਵਿਚ ਮਾਮੂਲੀ ਗਿਰਾਵਟ ਆਈ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ


ਟਰਾਈ ਨੇ ਕਿਹਾ ਕਿ ਜੂਨ ਮਹੀਨੇ ਵਿਚ 440 ਆਪ੍ਰੇਟਰਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਵਧਕੇ 79.27 ਕਰੋੜ ’ਤੇ ਪਹੁੰਚ ਗਈ, ਜੋ ਮਈ ਅਖੀਰ ਤੱਕ 78.2 ਕਰੋੜ ਸੀ। ਇਸ ਵਿਚ ਮਹੀਨਾਵਾਰ ਆਧਾਰ ’ਤੇ 1.60 ਫੀਸਦੀ ਦਾ ਵਾਧਾ ਹੋਇਆ। ਬ੍ਰਾਡਬੈਂਡ ਬਾਜ਼ਾਰ ਵਿਚ 5 ਚੋਟੀ ਦੀਆਂ ਸੇਵਾ ਦੇਣ ਵਾਲੀਆਂ ਦੀ ਬਾਜ਼ਾਰ ਹਿੱਸੇਦਾਰੀ 98.7 ਫੀਸਦੀ ਹੈ। ਇਨ੍ਹਾਂ ਵਿਚ ਰਿਲਾਇੰਸ ਜੀਓ ਇਨਫੋਕਾਮ ਲਿਮ. (43.99 ਕਰੋੜ), ਭਾਰਤੀ ਏਅਰਟੈੱਲ (19.71 ਕਰੋੜ), ਵੋਡਾਫੋਨ ਆਈਡੀਆ (12.14 ਕਰੋੜ), ਬੀ. ਐੱਸ. ਐੱਨ. ਐੱਲ. (2.26 ਕਰੋੜ) ਅਤੇ ਏਟ੍ਰਿਆ ਕਨਵਰਜੈਂਸ (19.1 ਲੱਖ) ਸ਼ਾਮਲ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News