ਵੋਡਾਫੋਨ-ਆਈਡੀਆ ਨੇ ਇਸ ਸੂਬੇ ''ਚ ਲਾਂਚ ਕੀਤੀ VoWi-Fi ਕਾਲਿੰਗ

07/04/2023 5:56:47 PM

ਗੈਜੇਟ ਡੈਸਕ- ਵੋਡਾਫੋਨ-ਆਈਡੀਆ ਨੇ ਆਪਣੀ ਨਵੀਂ ਸਰਵਿਸ VoWi-Fi ਨੂੰ ਬਿਹਾਰ 'ਚ ਵੀ ਲਾਂਚ ਕਰ ਦਿੱਤਾ ਹੈ। ਵੋਡਾਫੋਨ-ਆਈਡੀਆ ਦੀ ਇਸ ਸਰਵਿਸ ਨੂੰ ਪਾਉਣ ਵਾਲਾ ਬਿਹਾਰ ਕੰਪਨੀ ਦਾ 15ਵਾਂ ਸਰਕਿਲ ਹੈ। ਵੋਡਾਫੋਨ-ਆਈਡੀਆ ਦੀ VoWi-Fi ਦੀ ਸਰਵਿਸ ਭਲੇਹੀ ਬਿਹਾਰ 'ਚ ਹੁਣ ਲਾਂਚ ਹੋਈ ਹੈ ਪਰ ਜੀਓ ਅਤੇ ਏਅਰਟੈੱਲ ਦੀ VoWi-Fi ਸਰਵਿਸ ਪਹਿਲਾਂ ਤੋਂ ਹੀ ਬਿਹਾਰ 'ਚ ਚਾਲੂ ਹੈ।

ਵੋਡਾਫੋਨ-ਆਈਡੀਆ ਦੀ VoWi-Fi ਸਰਵਿਸ ਇਸਤੋਂ ਪਹਿਲਾਂ ਦਿੱਲੀ, ਕੋਲਕਾਤਾ, ਗੁਜਰਾਤ, ਰਾਜਸਥਾਨ, ਯੂ.ਪੀ. ਪੂਰਬ, ਯੂ.ਪੀ. ਪੱਛਮ, ਪੰਜਾਬ, ਮਹਾਰਾਸ਼ਟਰ ਅਤੇ ਗੋਆ, ਮੁੰਬਈ, ਹਰਿਆਣਾ, ਪੱਛਮੀ ਬੰਗਾਲ, ਕੇਰਲ, ਕਰਨਾਟਕ ਅਤੇ ਤਾਮਿਲਨਾਡੂ 'ਚ ਉਪਲੱਬਧ ਹੈ। VoWi-Fi ਸਰਵਿਸ ਲਾਂਚ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਫੋਨਾਂ ਦੇ ਨਾਲ ਇਸਦਾ ਸਪੋਰਟ ਮਿਲੇਗਾ। ਜੇਕਰ ਤੁਹਾਡੇ ਕੋਲ ਕੋਈ ਅਜਿਹਾ ਫੋਨ ਹੈ ਜਿਸ ਵਿਚ VoWi-Fi ਕਾਲਿੰਗ ਦਾ ਸਪੋਰਟ ਹੈ ਤਾਂ ਉਸਤੋਂ ਬਾਅਦ ਹੀ ਤੁਸੀਂ ਇਸ ਸਰਵਿਸ ਦਾ ਫਾਇਦਾ ਚੁੱਕ ਸਕੋਗੇ।


Rakesh

Content Editor

Related News