iPhone 13 ਖ਼ਰੀਦਣ 'ਤੇ Vi ਦਾ ਪ੍ਰੀਪੇਡ, ਪੋਸਟਪੇਡ ਯੂਜ਼ਰਜ਼ ਲਈ ਖਾਸ ਆਫਰ

Sunday, Sep 19, 2021 - 09:23 AM (IST)

iPhone 13 ਖ਼ਰੀਦਣ 'ਤੇ Vi ਦਾ ਪ੍ਰੀਪੇਡ, ਪੋਸਟਪੇਡ ਯੂਜ਼ਰਜ਼ ਲਈ ਖਾਸ ਆਫਰ

ਨਵੀਂ ਦਿੱਲੀ- Apple ਆਈਫੋਨ 13 ਸੀਰੀਜ਼ ਹਾਲ ਹੀ ਵਿਚ ਲਾਂਚ ਹੋਈ ਹੈ। ਭਾਰਤ ਵਿਚ ਇਸ ਦੇ ਪ੍ਰੀ-ਆਰਡਰ ਵੀ ਸ਼ੁਰੂ ਹੋ ਗਏ ਹਨ ਅਤੇ ਇਸ ਦੀ ਵਿਕਰੀ 24 ਸਤੰਬਰ ਤੋਂ ਹੋਵੇਗੀ। 

ਇਸ ਵਿਚਕਾਰ ਵੋਡਾਫੋਨ-ਆਈਡੀਆ (ਵੀ) ਆਈਫੋਨ 13 ਸੀਰੀਜ਼ ਖ਼ਰੀਦਣ ਵਾਲੇ ਆਪਣੇ ਗਾਹਕਾਂ ਲਈ ਖਾਸ ਆਫਰ ਲੈ ਕੇ ਆਈ ਹੈ। ਵੀ ਦੇ ਗਾਹਕ ਆਈਫੋਨ 13, ਆਈਫੋਨ 13 ਮਿਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ myvi.com ਵੈੱਬਸਾਈਟ, ਵੀ ਐਪ ਅਤੇ ਦੇਸ਼ ਭਰ ਦੇ 270+ ਰਿਟੇਲ ਸਟੋਰਾਂ 'ਤੇ ਪ੍ਰੀ-ਆਰਡਰ ਕਰ ਸਕਦੇ ਹਨ। ਪ੍ਰੀ-ਬੁਕ ਕੀਤੇ ਗਏ ਮਾਡਲਸ ਦੀ ਡਿਲਿਵਰੀ 25 ਸਤੰਬਰ ਤੋਂ ਸ਼ੁਰੂ ਹੋਵੇਗੀ।

Vi ਜ਼ਰੀਏ ਪ੍ਰੀ-ਬੁੱਕ 'ਤੇ ਗਾਹਕਾਂ ਨੂੰ ਭਾਰਤ ਵਿਚ ਆਈਫੋਨ ਉਪਲਬਧ ਹੋਣ ਦੇ ਪਹਿਲੇ ਹੀ ਦਿਨ ਫੋਨ ਦੀ ਡਿਲਿਵਰੀ ਮਿਲੇਗੀ। ਇਸ ਦੇ ਨਾਲ ਹੀ ਵੋਡਾਫੋਨ ਆਈਡੀਆ ਨੇ ਆਈਫੋਨ 13 ਦੇ ਖਰੀਦਦਾਰਾਂ ਲਈ ਕੈਸ਼ਬੈਕ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਪ੍ਰੀਪੇਡ Vi ਯੂਜ਼ਰਸ ਜੋ ਆਈਫੋਨ 13 ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹ 299 ਰੁਪਏ ਦੇ ਪ੍ਰੀਪੇਡ ਪਲਾਨ ਦੇ ਰੀਚਾਰਜ 'ਤੇ ਡਬਲ ਡਾਟਾ ਲਾਭ ਲੈ ਸਕਣਗੇ। REDX ਪੋਸਪੇਡ ਪਲਾਨ ਯੂਜ਼ਰਜ਼ ਨੂੰ ਕੈਸ਼ਬੈਕ ਪੇਸ਼ਕਸ਼ ਕੀਤੀ ਗਈ ਹੈ। ਟੈਲੀਕਾਮ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਗਾਹਕ 1,099, 1,699 ਤੇ 2,999 ਰੁਪਏ ਦੇ ਕਿਸੇ ਵੀ ਰੈਡੈਕਸ ਪੋਸਟਪੋਡ ਪਲਾਨ ਦੀ ਚੋਣ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲੇ ਮਹੀਨੇ ਦੇ ਬਿੱਲ ਦੀ ਰਕਮ 'ਤੇ "100 ਫ਼ੀਸਦੀ ਕੈਸ਼ਬੈਕ" ਮਿਲੇਗਾ।


author

Sanjeev

Content Editor

Related News