ਵੋਡਾਫੋਨ-ਆਈਡੀਆ ਦਾ ਸਸਤਾ ਪਲਾਨ, 269 ਰੁਪਏ ’ਚ 56 ਦਿਨਾਂ ਦੀ ਮਿਆਦ

Friday, Nov 20, 2020 - 03:50 PM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ, ਕਿਫਾਇਤੀ ਕੀਮਤ ’ਤੇ ਲੰਬੀ ਮਿਆਦ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਲਗਾਤਾਰ ਲਿਆਉਂਦੀ ਰਹੀ ਹੈ। ਦਸੰਬਰ 2019 ’ਚ ਟੈਰਿਫ ਵਧਣ ਤੋਂ ਪਹਿਲਾਂ ਵੋਡਾਫੋਨ 300 ਰੁਪਏ ਤੋਂ ਘੱਟ ’ਚ 84 ਦਿਨਾਂ ਦੀ ਮਿਆਦ ਵਾਲਾ ਪਲਾਨ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ ਵੋਡਾਫੋਨ ਕੋਲ 269 ਰੁਪਏ ਵਾਲਾ ਪਲਾਨ ਵੀ ਸੀ, ਜਿਸ ਵਿਚ ਗਾਹਕਾਂ ਨੂੰ 56 ਦਿਨਾਂ ਦੀ ਮਿਆਦ ਮਿਲਦੀ ਸੀ। ਵੋਡਾਫੋਨ ਦਾ ਇਹ ਪਲਾਨ ਅਜੇ ਵੀ ਉਪਲੱਬਧ ਹੈ। ਖ਼ਾਸ ਗੱਲ ਇਹ ਹੈ ਕਿ ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਗਾਹਕਾਂ ਨੂੰ 4 ਜੀ.ਬੀ. ਡਾਟਾ ਮਿਲਦਾ ਹੈ। 

ਪਲਾਨ ’ਚ ਮਿਲਦੀ ਹੈ 56 ਦਿਨਾਂ ਦੀ ਮਿਆਦ
ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ, ਲਿਮਟਿਡ ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ। ਇਸ ਪ੍ਰੀਪੇਡ ਰੀਚਾਰਜ ਪਲਾਨ ਦੀ ਸਭ ਤੋਂ ਖ਼ਾਸ ਗੱਲ ਇਸ ਵਿਚ ਮਿਲਣ ਵਾਲੀ 56 ਦਿਨਾਂ ਦੀ ਮਿਆਦ ਹੈ। ਫਿਲਹਾਲ, ਕਿਸੇ ਦੂਜੇ ਟੈਲੀਕਾਮ ਆਪਰੇਟਰ ਕੋਲ ਬਜਟ ’ਚ ਲੰਬੀ ਮਿਆਦ ਵਾਲਾ ਪਲਾਨ ਨਹੀਂ ਹੈ। ਵੋਡਾਫੋਨ-ਆਈਡੀਆ ਕੋਲ ਲੰਬੀ ਮਿਆਦ ਵਾਲੇ ਕਈ ਕਿਫਾਇਤੀ ਪਲਾਨ ਹਨ। ਕੰਪਨੀ ਇਨ੍ਹਾਂ ਪਲਾਨਸ ਨਾਲ ਹੈਲੀ ਵੌਇਸ ਕਾਲਿੰਗ ਗਾਹਕਾਂ ਨੂੰ ਟਾਰਗੇਟ ਕਰ ਰਹੀ ਹੈ। 

ਜੇਕਰ ਵੋਡਾਫੋਨ-ਆਈਡੀਆ ਦੇ 269 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਦੇਸ਼ ਭਰ ’ਚ ਸਾਰੇ ਨੈੱਟਵਰਕਸ ’ਤੇ ਅਨਲਿਮਟਿਡ ਲੋਕਲ/ਨੈਸ਼ਨਲ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 4 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ, ਗਾਹਕਾਂ ਨੂੰ ਰੋਜ਼ਾਨਾ 600 ਐੱਸ.ਐੱਮ.ਐੱਸ. ਭੇਜਣ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਹਾਲਾਂਕਿ, ਏਅਰਟੈੱਲ ਅਤੇ ਰਿਲਾਇੰਸ ਜੀਓ ਕੋਲ 300 ਰੁਪਏ ਤੋਂ ਘੱਟ ’ਚ ਅਜਿਹਾ ਕੋਈ ਪ੍ਰੀਪੇਡ ਪਲਾਨ ਨਹੀਂ ਹੈ। ਇਸ ਤੋਂ ਇਲਾਵਾ ਵੋਡਾਫੋਨ-ਆਈਡੀਆ ਕੋਲ 95 ਰੁਪਏ ਵਾਲਾ ਸਰਵਿਸ ਵੈਲੀਡਿਟੀ ਪੈਕ ਵੀ ਹੈ, ਜੋ ਕਿ 74 ਰੁਪਏ ਦਾ ਟਾਕਟਾਈਮ ਅਤੇ 200 ਐੱਮ.ਬੀ. ਡਾਟਾ ਆਫਰ ਕਰਦਾ ਹੈ। ਕੁਲ ਮਿਲਾ ਕੇ ਵੋਡਾਫੋਨ-ਆਈਡੀਆ ਕੋਲ 300 ਰੁਪਏ ਤੋਂ ਘੱਟ ’ਚ 56 ਦਿਨਾਂ ਦੀ ਮਿਆਦ ਦੇਣ ਵਾਲੇ ਦੋ ਪਲਾਨ ਹਨ। 


Rakesh

Content Editor

Related News