Vi ਦੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

Thursday, Oct 14, 2021 - 02:13 PM (IST)

Vi ਦੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

ਗੈਜੇਟ ਡੈਸਕ– ਜੇਕਰ ਤੁਸੀਂ Vi ਦੇ ਨੈੱਟਵਰਕ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। Vi ਦੇ 249 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਸਭ ਤੋਂ ਬਿਹਤਰ ਕਿਹਾ ਜਾ ਰਿਹਾ ਹੈ। ਇਸ ਪਲਾਨ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਰੋਜ਼ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। 

ਇਸ ਤੋਂ ਇਲਾਵਾ ਪਲਾਨ ’ਚ Binge All Night ਅਤੇ Weekend Data Rollover ਦੀ ਸੁਵਿਧਾ ਮਿਲਦੀ ਹੈ। Binge All Night ’ਚ ਗਾਹਕ ਨੂੰ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਹਾਈ-ਸਪੀਡ ਡਾਟਾ ਮਿਲਦਾ ਹੈ, ਉਥੇ ਹੀ ਵੀਕੈਂਡ ਡਾਟਾ ਰੋਲ-ਓਵਰ ਤਹਿਤ ਗਾਹਕ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਰੋਜ਼ਾਨਾ ਮਿਲਣ ਵਾਲੇ ਡਾਟਾ ਦੇ ਨਾਲ ਬਚਿਆ ਹੋਇਆ ਡਾਟਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਲਾਈਵ ਟੀ.ਵੀ. ਅਤੇ Vi ਮੂਵੀ ਦਾ ਐਕਸੈਸ ਵੀ ਆਫਰ ਕੀਤਾ ਜਾ ਰਿਹਾ ਹੈ। ਇਹੀ 3 ਕਾਰਨ ਹਨ ਜਿਨ੍ਹਾਂ ਕਰਕੇ ਇਸ ਪਲਾਨ ਨੂੰ ਬਿਹਤਰ ਦੱਸਿਆ ਜਾ ਰਿਹਾ ਹੈ। 


author

Rakesh

Content Editor

Related News