ਵੋਡਾਫੋਨ ਨੇ ਗਾਹਕਾਂ ਲਈ ਲਾਂਚ ਕੀਤਾ ''ਵੱਡਾ ਡਾਟਾ ਛੋਟਾ ਪ੍ਰਾਇਜ਼'' ਪਲਾਨ

Monday, Dec 05, 2016 - 01:57 PM (IST)

ਵੋਡਾਫੋਨ ਨੇ ਗਾਹਕਾਂ ਲਈ ਲਾਂਚ ਕੀਤਾ ''ਵੱਡਾ ਡਾਟਾ ਛੋਟਾ ਪ੍ਰਾਇਜ਼'' ਪਲਾਨ
ਜਲੰਧਰ- ਰਿਲਾਇੰਸ ਜਿਓ ਦੇ ਵੈਲਕਮ ਆਫਰ ਨੂੰ ਟੱਕਰ ਦੇਣ ਲਈ ਵੋਡਾਫੋਨ ਆਪਣੇ ਗਾਹਕਾਂ ਲਈ ''ਵੱਡਾ ਡਾਟਾ ਛੋਟਾ ਪ੍ਰਾਇਜ਼'' ਦਾ ਆਫਰ ਪੇਸ਼ ਕੀਤਾ ਹੈ। ਕੰਪਨੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ, ਪ੍ਰੀਪੇਡ ਗਾਹਕ ਸਿਰਫ 24 ਰੁਪਏ ਦੇ ਰਿਚਾਰਜ ''ਚ ਪੂਰੇ ਮਹੀਨੇ ਲਈ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹੋ। ਇਸ ਆਫਰ ਤਹਿਤ ਯੂਜ਼ਰਸ ਨੂੰ 60 ਐੱਮ.ਬੀ. ਡਾਟਾ ਵੀ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਵੋਡਾਫੋਨ ਦੇ ਘੱਟ ਕੀਮਤ ਵਾਲੇ ਮਹੀਨੇ ਭਰ ਦੇ ਡਾਟਾ ਪੈਕਸ ਦੀ ਇਸ ਸੀਰੀਜ਼ ਦੀ ਕੀਮਤ 24 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 30 ਦਿਨਾਂ ਦੀ ਮਿਆਦ ਨਾਲ ਯੂਜ਼ਰਸ ਲਈ ਉਪਲੱਬਧ ਹੈ। ਇਸ ਪਲਾਨ ਤੋਂ ਇਲਾਵਾ ਯੂਜ਼ਰਸ ਨੂੰ 37 ਰੁਪਏ ''ਚ 120 ਐੱਮ.ਬੀ. ਡਾਟਾ ਦਿੱਤਾ ਜਾਵੇਗਾ। ਹਾਲਾਂਕਿ ਪੈਕ ਦੀ ਕੀਮਤ ਸਰਕਲ ਮੁਤਾਬਕ ਵੱਖ-ਵੱਖ ਹੈ। 
 
Jio ਨੂੰ ਟੱਕਰ ਦੇਣ ਲਈ ਇਨ੍ਹਾਂ ਟੈਲੀਕਾਮ ਕੰਪਨੀਆਂ ਨੇ ਪੇਸ਼ ਕੀਤੇ ਸ਼ਾਨਦਾਰ ਆਫਰਜ਼
 
ਵੋਡਾਫੋਨ ਇੰਡੀਆ ਦੇ ਚੀਫ ਕਮਰਸ਼ੀਅਲ ਅਫਸਰ ਸੰਦੀਪ ਕਟਾਰੀਆ ਨੇ ਕਿਹਾ ਕਿ ਅਸੀਂ ਗਾਹਕਾਂ ਲਈ ਡਾਟਾ ਨੂੰ ਹਰ ਥਾਂ ''ਤੇ ਉਪਲੱਬਧ ਕਰਾਉਣਾ ਚਾਹੁੰਦੇ ਹਾਂ। ਸਾਡਾ ਇਹ ਕਦਮ ਪਹਿਲੀ ਵਾਰ ਆਨਲਾਈਨ ਆਉਣ ਵਾਲੇ ਗਾਹਕਾਂ ਨੂੰ ਡਾਟਾ ਦੀ ਵਰਤੋਂ ਲਈ ਪ੍ਰੇਰਿਤ ਕਰੇਗਾ। ਸਾਨੂੰ ਵਿਸ਼ਵਾਸ ਹੈ ਕਿ ਸਾਡੇ ''ਵੱਡਾ ਡਾਟਾ ਛੋਟਾ ਪ੍ਰਾਇਜ਼'' ਪੈਕ ਦੁਆਰਾ ਲੱਖਾਂ ਗਾਹਕ ਪੂਰਾ ਮਹੀਨਾ ਇੰਟਰਨੈੱਟ ਦੇ ਨਾਲ ਜੁੜੇ ਰਹਿ ਕੇ ਡਾਟਾ ਦਾ ਮਜ਼ਾ ਲੈ ਸਕਣਗੇ।

 


Related News