ਵੋਡਾਫੋਨ ਨੇ ਆਪਣੇ ਇਸ ਪਲਾਨ ਦੀ ਕੀਮਤ ''ਚ ਕੀਤਾ ਵਾਧਾ

05/12/2020 6:54:09 PM

ਗੈਜੇਟ ਡੈਸਕ—ਵੋਡਾਫੋਨ ਨੇ ਆਪਣੇ ਇਕ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਵੋਡਾਫੋਨ ਦਾ ਇਹ ਪ੍ਰੀਮੀਅਮ RedX ਪੋਸਟਪੇਡ ਪਲਾਨ ਹੈ ਜਿਸ ਦੀ ਕੀਮਤ 999 ਰੁਪਏ ਤੋਂ 1099 ਰੁਪਏ ਕਰ ਦਿੱਤੀ ਗਈ ਹੈ। ਵੋਡਾਫੋਨ ਦਾ ਇਹ ਪ੍ਰੀਮੀਅਮ ਪਲਾਨ ਤੇਜ਼ ਇੰਟਰਨੈੱਟ ਸਪੀਡ ਨਾਲ ਪ੍ਰਾਇਰਿਟੀ 4ਜੀ ਨੈੱਟਵਰਕ ਦੇਣ ਦਾ ਵਾਅਦਾ ਕਰਦਾ ਹੈ। ਇਸ ਪਲਾਨ 'ਚ ਅਨਲਿਮਟਿਡ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਉੱਥੇ ਯੂਜ਼ਰਸ ਨੂੰ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਜੀ5 ਅਤੇ ਵੋਡਾਫੋਨ ਪਲੇਅ ਵਰਗੀ ਐਂਟਰਟੇਨਮੈਂਟ ਐਪਸ ਦੀ ਏਨੁਅਲ ਸਬਸਕਰੀਪਸ਼ਨ ਵੀ ਮਿਲਦੀ ਹੈ। ਇਸ ਲਈ ਲੋਕ ਇਸ ਪਲਾਨ ਨੂੰ ਰੱਖਣਾ ਪਸੰਦ ਕਰਦੇ ਹਨ, ਪਰ ਹੁਣ ਇਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਹੋਣਗੇ।

ਇਸ ਪਲਾਨ 'ਚ ਮਿਲਣ ਵਾਲੇ ਐਕਟਰਾ ਬੈਨੀਫਿਟਸ
RedX ਪਲਾਨ 'ਚ ਯੂਜ਼ਰਸ ਨੂੰ ਹਰ ਸਾਲ 4 ਏਅਰਪੋਟਰ ਲਾਊਨਜ ਦਾ ਐਕਸੈੱਸ ਮਿਲਦਾ ਹੈ।
ਵੋਡਾਫੋਨ ਆਪਣੇ RedX ਪਲਾਨ ਸਬਸਕਰਾਈਬਰਸ ਨੂੰ 14 ਦੇਸ਼ਾਂ ਲਈ ਸਪੈਸ਼ਲ ISD ਰੇਟਸ ਆਫਰ ਕਰਦਾ ਹੈ। ਅਮਰੀਕਾ ਅਤੇ ਕੈਨੇਡਾ ਲਈ 50 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ, ਉੱਥੇ ਗੱਲ ਕਰੀਏ ਯੂ.ਕੇ. ਦੀ ਤਾਂ ਇਸ ਦੇ ਲਈ 3 ਰੁਪਏ ਪ੍ਰਤੀ ਮਿੰਟ ਦਾ ਚਾਰਜ ਲੱਗਦਾ ਹੈ।
ਇਨ੍ਹਾਂ ਸੁਵਿਧਾਵਾਂ ਤੋਂ ਇਲਾਵਾ Hotel.com ਰਾਹੀਂ ਹੋਟਲ ਬੁਕਿੰਗ ਕਰਨ 'ਤੇ 10 ਫੀਸਦੀ ਦਾ ਫਲੈਟ ਆਫ ਦਿੱਤਾ ਜਾਂਦਾ ਹੈ।


Karan Kumar

Content Editor

Related News