ਵੋਡਾਫੋਨ ਦੇ ਇਸ ਪਲਾਨ ''ਚ ਹੁਣ ਰੋਜ਼ਾਨਾ ਮਿਲੇਗਾ 70GB ਡਾਟਾ

09/12/2019 12:33:34 AM

ਗੈਜੇਟ ਡੈਸਕ—ਵੋਡਾਫੋਨ ਨੇ ਆਪਣੇ 255 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਬਦਲਾਅ ਕੀਤਾ ਹੈ। ਹੁਣ ਇਸ ਪਲਾਨ 'ਚ ਗਾਹਕਾਂ ਨੂੰ ਕੁਲ 70ਜੀ.ਬੀ. ਡਾਟਾ ਮਿਲੇਗਾ। ਇਸ ਤਰ੍ਹਾਂ ਆਈਡੀਆ ਨੇ ਵੀ ਆਪਣੇ ਇਸ ਪਲਾਨ 'ਚ ਬਦਲਾਅ ਕੀਤਾ ਹੈ। ਵੋਡਾਫੋਨ ਆਈਡੀਆ ਕੋਲ ਇਕ 255 ਰੁਪਏ ਵਾਲਾ ਪ੍ਰੀਪੇਡ ਪਲਾਨ ਮੌਜੂਦ ਹੈ, ਜਿਸ ਦਾ ਮੁਕਾਬਲਾ ਏਅਰਟੈੱਲ ਦੇ 249 ਰੁਪਏ ਵਾਲੇ ਪਲਾਨ ਨਾਲ ਹੈ। ਫਿਲਹਾਲ ਏਅਰਟੈੱਲ ਦੇ ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਵੋਡਾਫੋਨ ਦੁਆਰਾ ਬਦਲੇ ਗਏ 255 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਹੁਣ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਦੌਰਾਨ 2.5 ਜੀ.ਬੀ. ਡਾਟਾ ਮਿਲੇਗਾ।

ਪਹਿਲੇ ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਦਿੱਤਾ ਜਾਂਦਾ ਸੀ। ਪਰ ਏਅਰਟੈੱਲ ਦੁਆਰਾ ਨਵੇਂ ਪਲਾਨ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਵੋਡਾਫੋਨ ਨੂੰ 255 ਰੁਪਏ ਵਾਲੇ ਪਲਾਨ 'ਚ ਬਦਲਾਅ ਦੀ ਜ਼ਰੂਰਤ ਪਈ। ਹੁਣ ਵੋਡਾਫੋਨ ਦੇ ਬਦਲੇ ਹੋਏ ਪਲਾਨ 'ਚ ਪੁਰਾਣੇ ਪਲਾਨ ਦੀ ਤੁਲਨਾ 'ਚ 14ਜੀ.ਬੀ. ਡਾਟਾ ਜ਼ਿਆਦਾ ਮਿਲੇਗਾ।
ਵੋਡਾਫੋਨ ਦੇ ਨਵੇਂ 255 ਰੁਪਏ ਵਾਲੇ ਪਲਾਨ ਦੇ ਬਾਰੇ 'ਚ ਵਿਸਤਾਰ ਨਾਲ ਗੱਲ ਕਰੀਏ ਤਾਂ ਇਸ ਪਲਾਨ 'ਚ ਪੁਰਾਣੇ 2ਜੀ.ਬੀ. ਡਾਟਾ ਦੀ ਤੁਲਨਾ 'ਚ ਹੁਣ ਰੋਜ਼ਾਨਾ 2.5 ਜੀ.ਬੀ. ਡਾਟਾ ਦਿੱਤਾ ਜਾਵੇਗਾ। ਰੋਜ਼ਾਨਾ ਡਾਟਾ ਤੋਂ ਇਲਾਵਾ ਫੋਨ ਦੇ 255 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਇਸ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਇਸ ਤੋਂ ਪਹਿਲਾਂ ਕੰਪਨੀ 229 ਰੁਪਏ ਵਾਲਾ ਪਲਾਨ ਪੇਸ਼ ਕੀਤਾ ਸੀ। ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਦਿੱਤਾ ਜਾਂਦਾ ਸੀ।


Karan Kumar

Content Editor

Related News