ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ

11/13/2020 7:48:28 PM

ਗੈਜੇਟ ਡੈਸਕ—ਜੇਕਰ ਤੁਸੀਂ ਵੋਡਾਫੋਨ ਆਈਡੀਆ ਯੂਜ਼ਰਸ ਹੋ ਤਾਂ ਤੁਹਾਡੇ ਲਈ ਵਧੀਆ ਖਬਰ ਹੈ ਕਿ ਕੰਪਨੀ ਨੇ ਆਪਣੇ 699 ਰੁਪਏ ਵਾਲੇ ਪੋਸਟਪੇਡ ਨਾਲ ਐਮਾਜ਼ੋਨ ਪ੍ਰਾਈਮ ਦੀ ਫ੍ਰੀ ਸਬਸਕ੍ਰਿਪਸ਼ਨ ਉਪਲੱਬਧ ਕਰਵਾ ਦਿੱਤੀ ਹੈ। ਜਿਸ ਦਾ ਲਾਭ ਯੂਜ਼ਰਸ ਇਕ ਸਾਲ ਤੱਕ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਪਲਾਨ ਤਹਿਤ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਅਤੇ ਡਾਟਾ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਵੈਸੇ ਤਾਂ ਇਸ ਪਲਾਨ ਨੂੰ ਕੰਪਨੀ ਨੇ ਇਸ ਸਾਲ ਜੁਲਾਈ ’ਚ ਲਾਂਚ ਕੀਤਾ ਸੀ ਅਤੇ ਹੁਣ ਇਸ ’ਚ ਨਵੇਂ ਬੈਨੀਟਿਫਸ ਨੂੰ ਐਡ ਕੀਤਾ ਗਿਆ ਹੈ।

ਇਸ ਪਲਾਨ ’ਚ ਮਿਲ ਰਿਹਾ ਹੈ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਵੋਡਾਫੋਨ-ਆਈਡੀਆ ਦੇ 699 ਰੁਪਏ ਵਾਲੇ ਪੋਸਟਪੇਡ ਪਲਾਨ ਨਾਲ ਯੂਜ਼ਰਸ ਨੂੰ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਦੀ ਫ੍ਰੀ ਸਬਸਕ੍ਰਿਪਸ਼ਨ ਮਿਲ ਰਹੀ ਹੈ। ਜਦਕਿ ਇਸ ਦੀ ਕੀਮਤ 999 ਰੁਪਏ ਹੈ। ਪਰ ਇਸ ਪਲਾਨ ਨੂੰ ਖਰੀਦਣ ਨਾਲ ਐਮਾਜ਼ੋਨ ਪ੍ਰਾਈਮ ਦਾ ਬਿਲਕੁੱਲ ਮੁਫਤ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ 

ਮਿਲਣਗੇ ਕਈ ਹੋਰ ਬੈਨੀਫਿਟਸ
ਇਸ ਪਲਾਨ ਤਹਿਤ ਯੂਜ਼ਰਸ ਨੂੰ ਕਈ ਖਾਸ ਬੈਨੀਟਿਫਸ ਵੀ ਦਿੱਤੇ ਜਾ ਰਹੇ ਹਨ। ਇਸ ’ਚ ਯੂਜ਼ਰਸ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਨੈਸ਼ਨਲ ਰੋਮਿੰਗ ਕਾਲ ਕਰ ਸਕਦੇ ਹਨ। ਭਾਵ ਇਸ ’ਚ ਤੁਹਾਨੂੰ ਅਨਲਿਮਟਿਡ ਕਾਲਿੰਗ ਸੁਵਿਧਾ ਮਿਲੇਗੀ। ਇੰਨਾਂ ਹੀ ਨਹੀਂ ਤੁਸੀਂ ਜ਼ਿਆਦਾ ਇੰਟਰਨੈੱਟ ਦਾ ਇਸਤੇਮਾਲ ਕਰ ਸਕਦੇ ਤਾਂ ਤੁਹਾਡੇ ਲਈ ਇਹ ਪਲਾਨ ਬੈਸਟ ਹੋ ਸਕਦੇ ਹਨ ਕਿਉਂਕਿ ਇਸ ’ਚ ਅਨਲਿਮਟਿਡ ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਯੂਜ਼ਰਸ ਇਸ ਪਲਾਨ ’ਚ ਹਰ ਮਹੀਨੇ 100 ਫ੍ਰੀ ਐੱਸ.ਐੱਮ.ਐੱਸ. ਵੀ ਮਿਲਦੇ ਹਨ।

ਇਹ ਵੀ ਪੜ੍ਹੋ :-​​​​​​​​​​​​​​ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ


Karan Kumar

Content Editor

Related News