Voda-Idea ਨੇ ਲਾਂਚ ਕੀਤੀ Turbonet 4G ਸਰਵਿਸ, ਮਿਲੇਗੀ ਜ਼ਿਆਦਾ ਬਿਹਤਰ ਕਵਰੇਜ਼

03/05/2020 2:13:54 AM

ਗੈਜੇਟ ਡੈਸਕ—ਟੈਲੀਕਾਮ ਕੰਪਨੀਆਂ ਵੋਡਾਫੋਨ-ਆਈਡੀਆ ਨੇ ਆਪਣੀ MIMO (ਮਲਟੀਪਲ ਇਨਪੁਟ ਮਲਟੀਪਲ ਆਊਟਪੁੱਟ) ਤਕਨਾਲੋਜੀ 'ਤੇ ਆਧਾਰਿਤ Turbonet 4G  ਸਰਵਿਸ ਲਾਂਚ ਕੀਤੀ ਹੈ। ਇਸ ਸਰਵਿਸ ਨੂੰ ਕੰਪਨੀ ਨੇ ਪੁਣੇ ਅਤੇ ਪਿੰਪਰੀ ਏਰੀਆ ਲਈ ਲਾਂਚ ਕੀਤਾ ਹੈ। ਨਾਲ ਹੀ ਕੰਪਨੀ ਨੇ ਆਪਣੇ ਨੈੱਟਵਰਕ ਨੂੰ ਵੀ ਇਥੇ ਇੰਟੀਗ੍ਰੇਟ ਕਰ ਦਿੱਤਾ ਹੈ। ਪੁਣੇ ਤੋਂ ਇਲਾਵਾ ਟਰਬੋਨੈੱਟ 4ਜੀ ਸਰਵਿਸ ਨਾਸਿਕ, ਨਾਗਪੁਰ, ਅਹਿਮਦਾਬਾਦ, ਬਾਰਾਮਤੀ, ਬੀਡ, ਕਾਰਦ, ਗੋਂਡਿਆ, ਰਤਨਾਗਿਰੀ, ਓਸਮਾਨਾਬਾਦ,ਹਿੰਗੋਲੀ, ਨੰਦੂਰਬਾਦ, ਪਰਭਾਨੀ, ਭਾਂਡਰਾ, ਵਰਧਾ, ਯਾਵਤਮਲ ਅਤੇ ਵਾਸਿਮ 'ਚ ਉਪਲੱਬਧ ਹੈ। ਮਹਾਰਾਸ਼ਟਰ ਅਤੇ ਗੋਆ ਟੈਲੀਕਾਮ ਸਰਕਲ ਦੇ ਅੰਦਰ ਆਉਣ ਵਾਲੇ ਇਨ੍ਹਾਂ ਸ਼ਹਿਰਾਂ 'ਚ ਇਸ ਸਰਵਿਸ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਯੂਜ਼ਰਸ ਨੂੰ ਹੁਣ ਬਿਹਤਰ ਕਨੈਕਟੀਵਿਟੀ ਅਤੇ ਡਾਟਾ ਸਪੀਡ ਮਿਲੇਗੀ।

PunjabKesari

ਟਰਬੋਨੈੱਟ 4ਜੀ 'ਚ ਇਸਤੇਮਾਲ ਹੋਣ ਵਾਲੀ ਤਕਨਾਲੋਜੀ ਦੀ ਗੱਲ ਕਰੀਏ ਤਾਂ ਇਸ ਦੇ ਰਾਹੀਂ ਵੋਡਾਫੋਨ-ਆਈਡੀਆ ਦੇ ਰੇਡੀਓ ਨੈੱਟਵਰਕ ਨੂੰ ਇੰਟੀਗ੍ਰੇਟ ਕਰਕੇ ਨਿਊ ਏਜ ਤਕਨਾਲੋਜੀਜ਼, ਜਿਵੇਂ ਕਿ  MIMO, 900Hz 4G 'ਚ ਅਪਗ੍ਰੇਡ ਕੀਤਾ ਗਿਆ ਹੈ। ਇਸ 'ਚ ਨੈੱਟਵਰਕ ਕੈਪੇਸਿਟੀ ਨੂੰ ਬੂਸਟ ਕਰਕੇ ਵੱਡੇ ਖੇਤਰਾਂ ਨੂੰ ਕਵਰ ਕੀਤਾ ਗਿਆ ਹੈ। ਪੁਣੇ ਸ਼ਹਿਰ ਦੇ 1973 ਸਾਟਸ 'ਚ ਇਸ ਸਰਵਿਸ ਨੂੰ ਚਾਲੂ ਕੀਤਾ ਗਿਆ ਹੈ। ਟਰਬੋਨੈੱਟ 4ਜੀ ਸਰਵਿਸ ਕਾਰਣ ਟੈਲੀਕਾਮ ਦੀ ਕਵਰੇਜ਼ 44 ਫੀਸਦੀ ਤਕ ਵਧ ਗਈ ਹੈ। ਵੋਡਾਫੋਨ-ਆਈਡੀਆ ਨੇ ਆਪਣੀ ਇਸ ਲੇਟੈਸਟ ਤਕਨਾਲੋਜੀ ਟਰਬੋਨੈੱਟ 4ਜੀ ਨੂੰ ਪਿਛਲੇ ਸਾਲ ਤੋਂ ਹੀ ਦੇਸ਼ ਦੇ ਕਈ ਟੈਲੀਕਾਮ ਸਰਕਲਸ ਅਤੇ ਸ਼ਹਿਰਾਂ 'ਚ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari

ਟਰਬੋਨੈੱਟ 4ਜੀ ਸਰਵਿਸ ਰੋਲ ਆਊਟ ਹੋ ਜਾਣ ਤੋਂ ਬਾਅਦ ਯੂਜ਼ਰਸ ਨੂੰ 4ਜੀ ਐੱਲ.ਟੀ.ਈ. ਸਰਵਿਸ ਡਿਊਲ ਸਪੈਕਟ੍ਰਮ 'ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਜਿਸ ਕਾਰਣ ਨੈੱਟਵਰਕ ਦੀ ਕੈਪੇਸਿਟੀ ਵਧ ਜਾਵੇਗੀ ਅਤੇ ਕਾਲ ਡਰਾਪ ਅਤੇ ਸਲੋਅ ਇੰਟਰਨੈੱਟ ਵਰਗੀਆਂ ਸਮੱਸਿਆਵਾਂ ਤੋਂ ਵੀ ਛੁੱਟਕਾਰਾ ਮਿਲੇਗਾ। ਇਸ ਇਨਹਾਂਸਡ ਨੈੱਟਵਰਕ ਤਕਨਾਲੋਜੀ ਦੀ ਮਦਦ ਨਾਲ ਯੂਜ਼ਰਸ ਨੂੰ 5ਜੀ ਰੇਡੀ MIMO ਦਾ ਐਕਸਪੀਰੀਅੰਸ ਮਿਲ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਨੇ ਦੇਸ਼ ਦੇ ਲਗਭਗ ਹਰ ਟੈਲੀਕਾਮ ਸਰਕਲ 'ਚ ਤਕਨਾਲੋਜੀ ਨੂੰ ਰੋਲ ਆਊਟ ਕਰ ਦਿੱਤਾ ਹੈ। ਏਅਰਟੈੱਲ ਤੋਂ ਬਾਅਦ ਵੋਡਾਫੋਨ-ਆਈਡੀਆ ਨੇ ਵੀ ਆਪਣੇ ਯੂਜ਼ਰਸ ਲਈ ਇਸ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ, ਵੋਡਾਫੋਨ-ਆਈਡੀਆ ਦੇ ਯੂਜ਼ਰਸ ਨੂੰ ਹੋਰ ਟੈਲੀਕਾਮ ਸਰਕਲਸ ਅਤੇ ਸ਼ਹਿਰਾਂ 'ਚ ਇਹ ਸਰਵਿਸ ਉਪਲੱਬਧ ਹੋ ਸਕੇਗੀ।

PunjabKesari

 

 

ਟ੍ਰੋਲਰਸ ਨੇ ਨਹੀਂ ਛੱਡਿਆ ਕੋਰੋਨਾਵਾਇਰਸ ਵੀ, ਬਣਾਏ ਮਜ਼ੇਦਾਰ ਮੀਮਸ


Karan Kumar

Content Editor

Related News