Vivo Z1 Lite ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

11/13/2018 3:27:33 PM

ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਵੀਵੋ ਨੇ Vivo Z1 Lite ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ। Vivo Z1 Lite ਦੀ ਵਿਕਰੀ ਵੀ ਕੰਪਨੀ ਨੇ ਆਨਲਾਈਨ ਸਟੋਰ ’ਤੇ ਸ਼ੁਰੂ ਹੋ ਚੁੱਕੀ ਹੈ। ਪ੍ਰਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ ਸਪੀਡ ਅਤੇ ਮਲਟੀਟਾਸਕਿੰਗ ਲਈ ਸਨੈਪਡ੍ਰੈਗਨ 626 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। Vivo Z1 Lite ਇਸ ਸਾਲ ਦੀ ਸ਼ੁਰੂਆਤ ’ਚ ਲਾਂਚ ਹੋਏ Vivo Z1 ਦਾ ਕਮਜ਼ੋਰ ਵਰਜਨ ਹੈ। 

ਕੀਮਤ
ਚੀਨੀ ਬਾਜ਼ਾਰ ’ਚ ਫੋਨ ਦੀ ਕੀਮਤ 1,098 ਚੀਨੀ ਯੁਆਨ (ਕਰੀਬ 11,400 ਰੁਪਏ) ਹੈ। ਵੀਵੋ ਬ੍ਰਾਂਡ ਦਾ ਇਹ ਫੋਨ ਓਰੋਰਾ ਪਰਪਲ, ਬਲੈਕ ਅਤੇ ਲਾਲ ਰੰਗ ’ਚ ਖਰੀਦਿਆ ਜਾ ਸਕੇਗਾ। 

ਫੀਚਰਜ਼
ਫੋਨ ’ਚ 6.26-ਇੰਚ ਦੀ ਨੌਚ IPS LCD ਡਿਸਪਲੇਅ ਹੈ ਜਿਸ ਦਾ ਫੁੱਲ-ਐੱਚ.ਡੀ. + ਰੈਜ਼ੋਲਿਊਸ਼ਨ ਹੈ। ਇਸ ਦਾ ਆਸਪੈਕਟ ਰੇਸ਼ੀਓ 19:9 ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 626 ਚਿਪਸੈੱਟ ਦੇ ਨਾਲ 4 ਜੀ.ਬੀ. ਰੈਮ ਹੈ। Vivo Z1 Lite ’ਚ 32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਐਂਡਰਾਇਡ 8.1 ਓਰੀਓ ’ਤੇ ਬੇਸਡ ਇਹ ਸਮਾਰਟਫੋਨ ਫਨਟੱਚ ਓ.ਐੱਸ. 4.5 UI ’ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3,260mAh ਦੀ ਬੈਟਰੀ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਹੈ। ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜਿਸ ਦਾ ਅਪਰਚਰ ਐੱਫ/2.0 ਹੈ। ਸ਼ੂਟਿੰਗ ਮੋਡ ਦੀ ਗੱਲ ਕਰੀਏ ਤਾਂ ਕੈਮਰਾ ਐਪ ’ਚ ਪ੍ਰੋਫੈਸ਼ਨਲ ਮੋਡ, ਪੈਨੋਰਮਾ, ਬਿਊਟੀ, ਏ.ਆਰ. ਸ਼ੂਟ, ਬੈਕਲਾਈਟ ਫੋਟੋ, ਬਲੱਰ ਫੋਟੋ, ਸਲੋਅ ਮੋਸ਼ਨ, ਫਿਲਟਰ ਅਤੇ ਹੋਰ ਫੀਚਰਜ਼ ਮਿਲਣਗੇ।
 


Related News